ਮੋਦੀ ਪਕੌੜਾ 80 ਰੁਪਏ, ਜੇਤਲੀ ਪਕੌੜਾ 75 ਰੁਪਏ, ਸ਼ਾਹ ਪਕੌੜਾ 72 ਰੁਪਏ, ਸਮਰਿਤੀ ਪਕੌੜਾ 65 ਰੁਪਏ ਅਤੇ ਸਾਂਪਲਾ ਪਕੌੜਾ ਦਾ ਰੇਟ 55 ਰੁਪਏ ਪ੍ਰਤੀ ਕਿਲੋ ਲਿਿਖਆ ਸੀ। ਕਰੀਬ ਢਾਈ ਘੰਟੇ ਪਕੌੜਿਆਂ ਦੀ ਸਟਾਲ ਲੱਗੀ ਰਹੀ ਅਤੇ ਕਾਫ਼ੀ ਰਾਹਗੀਰਾਂ ਵਲੋਂ ਪਕੌੜਿਆਂ ਦੀ ਖਰੀਦ ਕੀਤੀ ਗਈ।
ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੀ ਅਗਵਾਈ ਹੇਠ ਤੀਜੇ ਦਿਨ ਪੀੜਤ ਪਰਿਵਾਰਾਂ ਦੇ ਹੱਥਾਂ ਵਿੱਚ ਚੁੱਕੀਆਂ ਖੁਦਕੁਸ਼ੀ ਕਰ ਗਏ ਕਿਸਾਨਾਂ ਦੀਆਂ ਤਸਵੀਰਾਂ ਪੰਜਾਬ ਦੇ ਕਿਸਾਨੀ ਸੰਕਟ ਦੀ ਤਸਵੀਰ ਖੁਦ ਬਿਆਨ ਕਰ ਰਹੀਆਂ ਸਨ। ਕੋਈ ਆਪਣੇ ਸਿਰ ਦਾ ਸਾਈਂ ਅਤੇ ਕੋਈ ਆਪਣੇ ਜਿਗਰ ਦਾ ਟੁਕੜਾ ਗੁਆ ਚੁੱਕੀਆਂ ਕਿਸਾਨ ਔਰਤਾਂ ਤਸਵੀਰਾਂ ਲੈ ਕੇ ਵਿੱਢੇ ਸ਼ੰਘਰਸ਼ ਵਿੱਚ ਸ਼ਾਮਲ ਹੋਈਆਂ।
ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ 2019 ਦੀ ਲੋਕ ਸਭਾ ਚੋਣ ਸੰਗਰੂਰ ਤੋਂ ਹੀ ਲੜਨ ਦਾ ਐਲਾਨ ਕੀਤਾ ਹੈ। ਹਲਕਾ ਭਦੌੜ ਦੇ ਅੱਠ ਪਿੰਡਾਂ ਦੇ ਦੌਰੇ ਤਹਿਤ ਪਿੰਡ ਅਸਪਾਲ ਕਲਾਂ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਆਖਿਆ ਕਿ ਸੰਗਰੂਰ ਦੇ ਲੋਕਾਂ ਨੇ 2.5 ਲੱਖ ਵੋਟਾਂ ਨਾਲ ਜਿਤਾ ਕੇ ਉਨ੍ਹਾਂ ’ਤੇ ਜੋ ਭਰੋਸਾ ਪ੍ਰਗਟ ਕੀਤਾ ਹੈ, ਉਸਨੂੰ ਉਹ ਕਦੇ ਨਹੀਂ ਤੋੜਨਗੇ। ਦੱਸਣਯੋਗ ਹੈ ਕਿ ਸਿਆਸਤ ਵਿੱਚ ਪਿਛਲੇ ਕੁਝ ਦਿਨਾਂ ਤੋਂ ਭਗਵੰਤ ਮਾਨ ਵੱਲੋਂ ਬਠਿੰਡਾ ਤੋਂ ਲੋਕ ਸਭਾ ਚੋਣ ਲੜਨ ਦੀਆਂ ਚਰਚਾਵਾਂ ਹਨ।
ਡੇਰਾ ਸਿਰਸਾ ਮੁਖੀ ਨੂੰ ਬਲਾਤਕਾਰ ਦਾ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹਿੰਸਾ ਫੈਲਾਉਣ ਲਈ ਡੇਰਾ ਪ੍ਰੇਮੀਆਂ ਨੇ ‘ਸਬਜ਼ੀ ਤਿਆਰ ਹੈ ਵਰਤਾਉਣੀ ਹੈ’ ਅਤੇ ‘ਲੇਬਰ ਤਿਆਰ ਹੈ ਨੀਂਹਾਂ ਪੁੱਟਣੀਆਂ ਹਨ’ ਕੋਡ ਰੱਖੇ ਹੋਏ ਸਨ। ਪ੍ਰੇਮੀਆਂ ਵੱਲੋਂ ਇਨ੍ਹਾਂ ਕੋਡਾਂ ਜ਼ਰੀਏ ਜ਼ਿਲ੍ਹਾ ਸੰਗਰੂਰ ਵਿੱਚ ਵੱਡੇ ਪੱਧਰ ’ਤੇ ਹਿੰਸਾ ਦੀ ਯੋਜਨਾ ਉਲੀਕੀ ਗਈ ਸੀ। ਚੋਣਵੇਂ ਡੇਰਾ ਪ੍ਰੇਮੀਆਂ ਦੀ ‘ਏ ਟੀਮ’ ਨੇ ਫ਼ੈਸਲੇ ਤੋਂ ਕਈ ਦਿਨ ਪਹਿਲਾਂ ਹੀ ਮੀਟਿੰਗਾਂ ਕਰ ਕੇ ਤਿਆਰੀ ਕਰ ਲਈ ਸੀ ਕਿ ਜੇ ਫ਼ੈਸਲਾ ਡੇਰਾ ਮੁਖੀ ਖ਼ਿਲਾਫ਼ ਆਉਂਦਾ ਹੈ ਤਾਂ ਹਿੰਸਾ ਕਿਵੇਂ ਫੈਲਾਉਣੀ ਹੈ।
« Previous Page