Tag Archive "saldef"

ਸਿੱਖ ਵਿਦਵਾਨ, ਪਿਸ਼ੌਰਾ ਸਿੰਘ ਵੱਲੋਂ ਕਰਵਾਈ ਜਾ ਰਹੀ ਕਾਨਫਰੰਸ ਤੋਂ ਪਿੱਛੇ ਹਟੇ, ਵਿਚਾਰ ਚਰਚਾ ਲਈ ਏਜੰਡਾ ਕੀਤਾ ਤਿਆਰ

ਨਿਰਅਧਾਰ ਤੇ ਵਿਵਾਦਤ ਖੋਹ ਨਿਬੰਧ ਲਿਖ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਉੱਤੇ ਕਿੰਤੂ ਪ੍ਰੰਤੂ ਕਰਨ ਦੀ ਕੋਸ਼ਿਸ਼ ਕਰਨ ਕਰਕੇ ਬਦਨਾਮੀ ਖੱਟਣ ਵਾਲੇ ਡਾ. ਪਿਸ਼ੌਰਾ ਸਿੰਘ ਵੱਲੋਂ “ਵਿਦੇਸ਼ਾਂ ਵਿੱਚ ਰਹਿਕੇ ਸਿੱਖੀ ਕਮਾਉਣਾ” ਵਿਸ਼ੇ ‘ਤੇ ਮਿਤੀ 8 ਤੋਂ 10 ਮਈ, 2015 ਨੂੰ ਕਰਵਾਏ ਜਾ ਰਹੇ ਸੈਮੀਨਾਰ ਵਿੱਚ ਪਹੁੰਚਣ ਵਾਲੇ ਬੁਲਾਰਿਆਂ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਉੱਪ ਕੁਲਪਤੀ ਵੱਲੋਂ ਆਪਣਾ ਨਾਮ ਵਾਪਸ ਲੈਣ ਮਗਰੋਂ ਹੋਰਨਾਂ ਸਿੱਖ ਵਿਦਵਾਨਾਂ ਨੇ ਵੀ ਇਸ ਵਿਵਾਦਤ ਕਾਨਫਰੰਸ ਵਿੱਚ ਨਾ ਜਾਣ ਦਾ ਫੈਸਲਾ ਕੀਤਾ ਹੈ।

ਚੰਦੂਮਾਜਰਾ ਨੇ ਲੋਕਸਭਾ ਵਿੱਚ ਫੀਬਾ ਏਸ਼ੀਆ ਕੱਪ ਵਿੱਚ ਸਿੱਖ ਖਿਡਾਰੀਆਂ ਨੂੰ ਪਟਕੇ ਨਾਲ ਨਾ ਖੇਡਣ ਦੇਣ ਦਾ ਮੁੱਦਾ ਉਠਾਇਆ

ਹਾਲ 'ਚ ਚੀਨ 'ਚ ਖ਼ਤਮ ਹੋਏ ਫੀਬਾ ਏਸ਼ੀਆ ਕੱਪ ਦੌਰਾਨ 2 ਸਿੱਖ ਖਿਡਾਰੀਆਂ ਅੰਮ੍ਰਿਤਪਾਲ ਸਿੰਘ ਅਤੇ ਅਮੀਜੋਤ ਸਿੰਘ ਨੂੰ ਖੇਡ ਦੇ ਮੈਦਾਨ 'ਚ ਦਾਖਲ ਹੋਣ ਤੋਂ ਪਹਿਲਾਂ ਆਪਣਾ ਪਟਕਾ ਲਾਹੁਣ ਲਈ ਕਿਹਾ ਸੀ।ਮੈਚ ਸ਼ੁਰੂ ਹੋਣ ਤੋਂ ਪਹਿਲ਼ਾਂ ਮੈਚ ਦੇ ਰੈਫਰੀ ਨੇ ਸਿੱਖ ਖਿਡਾਰੀਆਂ ਨੂੰ ਪਟਕੇ ਉਤਾਰਨ ਨੂੰ ਕਿਹਾ ਸੀ, ਹਾਲੇ ਤੱਕ ਸਿਰਫ਼ ਬਾਕਸਿੰਗ 'ਚ ਅਜਿਹੀ ਪਾਬੰਦੀ ਲਾਈ ਜਾਂਦੀ ਸੀ ਅਤੇ ਬਾਸਕਿਟਬਾਲ 'ਚ ਅਜਿਹੀ ਕਦੇ ਵੀ ਪਾਬੰਦੀ ਨਹੀਂ ਲਾਈ ਗਈ।

ਚੀਨ ਵਿੱਚ ਬਾਸਕਟਬਾਕ ਦੇ ਮੈਚ ਦੌਰਾਨ ਸਿੱਖ ਖਿਡਾਰੀਆਂ ਨੂੰ ਦਸਤਾਰਾਂ ਲਾਹ ਕੇ ਖੇਡਣ ਲਈ ਕਿਹਾ

ਸਿੱਖ ਬਾਸਕਟਬਾਲ ਖਿਡਾਰੀਆਂ ਨੂੰ ਏਸ਼ੀਆ ਕੱਪ ਵਿਚ ਉਸ ਸਮੇਂ ਧੱਕੇਸ਼ਾਹੀ ਦਾ ਸਾਹਮਣਾ ਕਰਨਾ ਪਿਆ ਜਦੋਂ ਕੌਮਾਂਰਤੀ ਫੁੱਟਬਾਲ ਫ਼ੈਡਰੇਸ਼ਨੇ ਨੇ ਸੁਰੱਖਿਆ ਕਾਰਨਾਂ ਦੀ ਦੁਹਾਈ ਦਿੰਦਿਆਂ ਉਨ੍ਹਾਂ ਅੱਗੇ ਦਸਤਾਰਾਂ ਉਤਾਰ ਖੇਡਣ ਜਾਂ ਮੈਚ ਵਿਚੋਂ ਬਾਹਰ ਜਾਣ ਦੀ ਸ਼ਰਤ ਰੱਖ ਦਿਤੀ।