ਧੰਨ ਭਾਗ ਹੰਮ ਕੇ ਹੈ ਮਾਈ। ਧਰਮ ਹੇਤਿ ਤਨ ਜੇਕਰ ਜਾਈ॥
ਭਾਰਤ ਵਿਚ ਬਾਲ ਦਿਹਾੜਾ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਰਕੇ ਮਨਾਏ ਜਾਣ ਦਾ ਮੁੱਦਾ ਚਰਚਾ ਦਾ ਵਿਸ਼ਾ ਹੈ। ਖਬਰਨਾਮੇ ਦੇ ਵੱਖ ਵੱਖ ਸਾਧਨਾਂ ਉੱਪਰ ਜਿਥੇ ਇਸ ਦੀ ਹਾਮੀ ਭਰੀ ਗਈ ਹੈ, ੳੁੱਥੇ ਇਸ ਨਾਲ ਵੱਡੇ ਪੱਧਰ ’ਤੇ ਅਸਹਿਮਤੀ ਵੀ ਪ੍ਰਗਟਾਈ ਗਈ ਹੈ। ਇਸ ਲੇਖ ਦਾ ਵਿਸ਼ਾ ਮਸਲੇ ਨੂੰ ਤਹਿ ਤਕ ਜਾਣਨ ਅਤੇ ਸਿੱਖੀ ਵਿਚ ਸਾਹਿਬਾਜ਼ਾਦਿਆਂ ਦੀ ਲਾਸਾਨੀ ਤੇ ਅਨੋਖੀ ਸ਼ਖ਼ਸੀਅਤ ਦੇ ਨਜ਼ਰੀਏ ਤੋਂ ਮੁੱਦੇ ਦੀ ਪੜਚੋਲ ਕਰਨੀ ਹੈ। ਬਾਲ ਦਿਵਸ ਕੀ ਹੈ ? ਬਾਲ ਦਿਵਸ ਬੱਚਿਆਂ ਨੂੰ ਸਮਰਪਿਤ ਇਕ ਤਿਉਹਾਰ ਹੈ।
ਇਸ ਸਾਰੇ ਵਾਕੇ ਬਾਰੇ ਸਿੱਖ ਵਿਚਾਰ ਮੰਚ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਲੋਂ ਬਿਆਨ ਜਾਰੀ ਕੀਤਾ ਗਿਆ ਹੈ ਕਿ "ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਤ ਸਮਾਗਮਾਂ ਦੌਰਾਨ ਸਿੱਖ ਪੰਥ ਦੇ ਸਤਿਕਾਰਤ ਅਤੇ ਪ੍ਰਸਿੱਧ ਕੀਰਤਨੀਏ ਭਾਈ ਮਨਿੰਦਰ ਸਿੰਘ ਦੇ ਅੰਦਰੋਂ ਨਿਕਲੀ ‘ਹੂਕ' ਨੂੰ ਸਿੱਖ ਬੁੱਧੀਜੀਵੀਆਂ ਨੇ ਸਿੱਖ ਭਾਈਚਾਰੇ ਦੀ ਬੇਚੈਨੀ ਅਤੇ ਗੁੱਸੇ ਦਾ ਅਸਲ ਪ੍ਰਗਟਾਵਾ ਹੈ। ਭਾਈ ਮਨਿੰਦਰ ਸਿੰਘ ਜੀ ਦਾ ਜਨਤਕ ਤੌਰ 'ਤੇ ਇਹ ਕਹਿਣਾ ਕਿ ਜੇ ਸਿੱਖ ਪੰਥ ਜਾਗਰੂਕ ਨਾ ਹੋਇਆ ਤਾਂ “ਅਮਲੀਆਂ” ਦੀ ਗੁਲਾਮੀ ਕਾਰਨ ਸਰਾਪਿਆ ਜਾਵੇਗਾ। ਇਹ ਪੰਥ ਦਰਦੀਆਂ ਲਈ ਵੱਡੀ ਵੰਗਾਰ ਹੈ।
ਸੰਸਾਰ ਵਿਚ ਉਹ ਕੌਮਾਂ ਕਦੇ ਵੀ ਜਿੰਦਾ ਨਹੀਂ ਰਹਿ ਸਕਦੀਆਂ, ਜਿੰਨ੍ਹਾ ਕੌਮਾਂ ਵਿੱਚ ਕੁਰਬਾਨੀ ਦਾ ਜਜ਼ਬਾ ਨਾ ਹੋਵੇ। ਜਿੰਨ੍ਹਾਂ ਕੌਮਾਂ ਕੋਲ ਕੁਰਬਾਨੀਆਂ ਹੋਇਆ ਕਰਦੀਆਂ ਹਨ, ਉਹ ਕੌਮਾਂ ਸੰਸਾਰ ਅੰਦਰ ਸੂਰਜ ਦੀ ਤਰ੍ਹਾਂ ਚਮਕਦੀਆਂ ਹਨ। ਸੰਸਾਰ ਵਿੱਚ ਸਿੱਖ ਕੌਮ ਦੂਜੀਆਂ ਕੌਮਾਂ ਨਾਲੋਂ ਵੱਖਰੀ ਹੈ ਕਿਉਂਕਿ ਸਿੱਖ ਕੌਮ ਕੋਲ ਕੁਰਬਾਨੀ ਭਰੇ ਉਹ ਸਾਕੇ ਹਨ, ਜਿੰਨ੍ਹਾਂ ਦੀ ਮਿਸਾਲ ਸੰਸਾਰ ਦੇ ਇਤਿਹਾਸ ਵਿੱਚ ਕਿਧਰੇ ਨਹੀਂ ਮਿਲਦੀ।
ਇਸ ਮੌਕੇ ਉੱਤੇ ਯੂਨੀਵਰਸਿਟੀ ਵਲੋਂ ਇਸ ਸ਼ਹੀਦੀ ਦਿਹਾੜੇ ਨੂੰ ਅਕਾਦਮਿਕ ਰੂਪ ਵਿੱਚ ਮਨਾਉਂਦਿਆਂ ਇਕ ਸੈਮੀਨਾਰ ਵੀ ਕਰਵਾਇਆ ਗਿਆ। ਇਸਦਾ ਵਿਸ਼ਾ ‘ਸਰਹਿੰਦ ਦਾ ਸ਼ਹੀਦੀ ਸਾਕਾ: ਧਾਰਮਿਕ ਆਜ਼ਾਦੀ ਦੇ ਸੰਦਰਭ ਵਿਚ’ ਰਖਿਆ ਗਿਆ।
ਹਕੀਮ ਅੱਲ੍ਹਾ ਯਾਰ ਖ਼ਾਂ ਜੋਗੀ ਨੇ ਸੰਨ 1913 ਈ: ਵਿਚ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ (9 ਸਾਲ) ਅਤੇ ਬਾਬਾ ਫ਼ਤਹਿ ਸਿੰਘ (7 ਸਾਲ) ਦੀ ਸ਼ਹਾਦਤ ਦੀ ਘਟਨਾ ਨੂੰ ਇਕ ਲੰਮੀ ਉਰਦੂ ਨਜ਼ਮ ਦੇ ਰੂਪ ਵਿਚ ਲਿਖ ਕੇ ਸਾਹਿਤਕ ਤੇ ਧਾਰਮਿਕ ਖ਼ੇਤਰਾਂ ਵਿਚ ਹਲਚਲ ਮਚਾ ਦਿੱਤੀ ਸੀ । 'ਸ਼ਹੀਦਾਨਿ ਵਫ਼ਾ' ਨਾਂਅ ਹੇਠ ਕਲਮਬੰਦ ਕੀਤੀ ਇਹ ਰਚਨਾ, ਸਾਕਾ ਸਰਹਿੰਦ ਦੀ ਦਿਲ-ਕੰਬਾਊ ਘਟਨਾ ਦੀ ਲਾਮਿਸਾਲ ਝਾਕੀ ਪੇਸ਼ ਕਰਦੀ ਹੈ ।