ਆਮ ਆਦਮੀ ਪਾਰਟੀ ਦਾ ਆਉਣਾ ਤੇ ਪੱਕੇ ਪੈਰਾਂ ’ਤੇ ਖਲ੍ਹੋ ਜਾਣਾ ਪੰਜਾਬ ਦੇ ਰਾਜਨੀਤਿਕ ਇਤਿਹਾਸ ਦਾ ਅਣਕਿਆਸਿਆ ਚਮਤਕਾਰ ਬਣ ਚੁੱਕਿਆ ਹੈ। ਨਵੇਂ ਆਏ ਇਸ ਰਾਜਨੀਤਿਕ ਮਹਿਮਾਨ ਦਾ ਸੁਆਗਤ ਕਰਨਾ ਬਣਦਾ ਹੈ ਕਿਉਂਕਿ ਹੁਣ ਦੋ ਵੱਡੀਆਂ ਰਾਜਨੀਤਿਕ ਪਾਰਟੀਆਂ ਦਰਮਿਆਨ ਇੱਕ ਲੰਮੇ ਅਰਸੇ ਤੋਂ ‘ਉਤਰ ਕਾਟੋ ਮੈਂ ਚੜ੍ਹਾਂ’ ਦਾ ਅਲਿਖਤ ਸਮਝੌਤਾ ਖ਼ਤਮ ਹੋ ਗਿਆ ਹੈ ਅਤੇ ਤੀਜੀ ਧਿਰ ਨੇ ਵੀ ਸਿਆਸੀ ਅਖਾੜੇ ਵਿੱਚ ਖੜਾਵਾਂ ਰੱਖ ਕੇ ਸਿਹਤਮੰਦ ਮੁਕਾਬਲੇ ਦੇ ਆਸਾਰ ਰੌਸ਼ਨ ਕਰ ਦਿੱਤੇ ਹਨ।[...]
ਸ਼ਹੀਦ’, ‘ਸ਼ਹਾਦਤ’ ਅਤੇ ‘ਖ਼ਾਲਸਾ’ ਤਿੰਨੇ ਸ਼ਬਦ ਅਰਬੀ ਭਾਸ਼ਾ ਵਿਚੋਂ ਸਫਰ ਕਰਦੇ ਕਰਦੇ ਪੰਜਾਬੀ ਬੋਲੀ ਵਿਚ ਇਸ ਤਰ੍ਹਾਂ ਘੁਲ ਮਿਲ ਗਏ ਹਨ ਜਿਵੇਂ ਇਨ੍ਹਾਂ ਸ਼ਬਦਾਂ ਦਾ ਸਾਡੇ ਨਾਲ ਨਹੁੰ-ਮਾਸ ਦਾ ਰਿਸ਼ਤਾ ਹੋਏ। ਸ਼ਹੀਦ ਆਪਣੀ ਖੁਰਾਕ ਉਸ ਪਵਿੱਤਰ ਸੋਮੇ ਤੋਂ ਲੈਂਦਾ ਹੈ, ਜਿਸ ਨੂੰ ਅਸਾਂ ਗੁਰੂ ਗ੍ਰੰਥ ਸਾਹਿਬ ਦਾ ਨਾਂਅ ਦਿੱਤਾ ਹੈ। ਸ਼ਹੀਦ ਗੁਰੂ ਗ੍ਰੰਥ ਸਾਹਿਬ ਦੀ ਲਿਵ ਵਿਚ ਜੁੜ ਕੇ ਜ਼ਿੰਦਗੀ ਦੀਆਂ ਸੱਚਾਈਆਂ ਨੂੰ ਇਤਿਹਾਸ ਵਿਚ ਉਤਾਰਦਾ ਹੈ, ਅਰੂਪ ਨੂੰ ਰੂਪਮਾਨ ਕਰਦਾ ਹੈ, ਗੁਪਤ ਨੂੰ ਪ੍ਰਤੱਖ ਕਰਦਾ ਹੈ, ਧੁੰਦ ਨੂੰ ਮਿਟਾ ਕੇ ਚਾਨਣ ਕਰਦਾ ਹੈ।
ਜੇ ਕਿਸੇ ਘਟਨਾ ਜਾਂ ਵਰਤਾਰੇ ਨੂੰ ਸਮੁੱਚ ਵਿੱਚ ਵੇਖਣ ਨਾਲ ਹੀ ਤਨ ਤੇ ਮਨ ਰੌਸ਼ਨ ਹੁੰਦੇ ਹਨ ਤਾਂ ਫਿਰ 10 ਨਵੰਬਰ ਨੂੰ ਇਤਿਹਾਸਕ ਪਿੰਡ ਚੱਬਾ ਵਿੱਚ ਹੋਏ ਸਰਬੱਤ ਖਾਲਸਾ ਦੇ ਸਮਾਗਮ ਨੂੰ ਉਸਨਜ਼ਰੀਏ ਤੋਂ ਨਹੀਂ ਵੇਖਿਆ ਗਿਆ। ਦਰਅਸਲ ਉਹ ਸਮਾਗਮ ਵਿਦਵਾਨਾਂ, ਸਿਆਸਤਦਾਨਾਂ, ਨੀਤੀਵਾਨਾਂ ਤੇ ਆਲੋਚਕਾਂ ਨੂੰ ਕਈ ਪਾਸਿਆਂ ਤੋਂ ਵੇਖਣ, ਸਮਝਣ ਤੇ ਮਹਿਸੂਸ ਕਰਨ ਲਈ ਆਵਾਜ਼ਾਂਮਾਰਦਾ ਹੈ, ਪਰ ਇਹ ਨਿਆਂ ਕੀਤਾ ਨਹੀਂ ਜਾ ਸਕਿਆ। ਇਨ੍ਹਾਂ ਆਵਾਜ਼ਾਂ ਨੂੰ ਰੋਲ ਦਿੱਤਾ ਗਿਆ ਹੈ।
ਕੁਝ ਘਟਨਾਵਾਂ ਇਹੋ ਜਿਹੀਆਂ ਹੁੰਦੀਆਂ ਹਨ, ਜੋ ਤੁਹਾਡੇ ਤਨ ਵਿਚ ਵੀ, ਮਨ ਵਿਚ ਵੀ ਅਤੇ ਆਤਮਾ ਵਿਚ ਵੀ ਡੂੰਘੇ ਜ਼ਖ਼ਮ ਕਰ ਦਿੰਦੀਆਂ ਹਨ। ਕੁਝ ਸਾਕੇ ਅਜਿਹੇ ਹੁੰਦੇ ਹਨ, ਜੋ ਨਾ ਜਾਗ ਸਕਣ ਵਾਲੀਆਂ ਸੁੱਤੀਆਂ ਤੇ ਮਰੀਆਂ ਜ਼ਮੀਰਾਂ ਨੂੰ ਵੀ ਜਗਾ ਦਿੰਦੇ ਹਨ। ਕੁਝ ਇਹੋ ਜਿਹੇ ਹੁੰਦੇ ਹਨ, ਜੋ ਤੁਹਾਨੂੰ ਤੁਹਾਡੀ ਹਸਤੀ, ਤੁਹਾਡੀ ਹੋਂਦ ਅਤੇ ਤੁਹਾਡੇ ਵਜੂਦ ਬਾਰੇ ਉੱਠੇ ਸਵਾਲਾਂ ਦੇ ਸਨਮੁਖ ਅਚਾਨਕ ਖੜ੍ਹਾ ਕਰ ਦਿੰਦੇ ਹਨ।
-ਸ੍ਰ. ਕਰਮਜੀਤ ਸਿੰਘ, ਚੰਡੀਗੜ੍ਹਕੀ ਦਰਬਾਰ ਸਾਹਿਬ ਨੂੰ ਇੱਕ ਵਾਰ ਮੁੜ ਹੈਰੀਟੇਜ ਵਜੋਂ ਯੂਨੈਸਕੋ ਦੀ ਸੂਚੀ ਵਿੱਚ ਸ਼ਾਮਲ ਕਰਨ ਦੇ ਲੁਕਵੇਂ ਯਤਨ ਹੋ ਰਹੇ ਹਨ ? ਇਸ ਸਬੰਧੀ ਅਫ਼ਵਾਹਾਂ ਦਾ ਬਾਜ਼ਾਰ ਭਾਵੇਂ ਗਰਮ ਹੈ, ਪਰ ਸ਼ੋ੍ਰਮਣੀ ਕਮੇਟੀ ਵੱਲੋਂ ਇਨ੍ਹਾਂ ਖ਼ਬਰਾਂ ਦੀ ਨਾ ਤਾਂ ਪੁਸ਼ਟੀ ਕੀਤੀ ਜਾ ਰਹੀ ਹੈ ਅਤੇ ਨਾ ਹੀ ਖੰਡਨ। ਇੱਥੇ ਇਹ ਚੇਤੇ ਕਰਵਾਇਆ ਜਾਂਦਾ ਹੈ ਕਿ 5 ਜਨਵਰੀ, 2004 ਨੂੰ ਭਾਰਤ ਸਰਕਾਰ ਦੇ ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਵੱਲੋਂ ਦਰਬਾਰ ਸਾਹਿਬ ਨੂੰ ਯੂਨੈਸਕੋ ਦੀ ਹੈਰੀਟੇਜ ਸੂਚੀ ਵਿੱਚ ਸ਼ਾਮਲ ਕਰਨ ਸਬੰਧੀ ਇੱਕ ਯਾਦ ਪੱਤਰ ਦਿੱਤਾ ਗਿਆ ਸੀ।
ਸ੍ਰ.ਕਰਮਜੀਤ ਸਿੰਘ, ਚੰਡੀਗੜ੍ਹ ਇਹ ਖ਼ਬਰ ਬੜੀ ਦਿਲਚਸਪੀ ਅਤੇ ਕਈ ਹਲਕਿਆਂ ਵਿੱਚ ਖੁਸ਼ੀ ਨਾਲ ਸੁਣੀ ਜਾਏਗੀ ਕਿ ਸਿੱਖੀ ਸਿਧਾਂਤਾਂ ਦੀ ਬੌਧਿਕ ਅਗਵਾਈ ਸਹਿਜੇ-ਸਹਿਜੇ ਨੌਜਵਾਨਾਂ ਦੇ ਹੱਥਾਂ ਵਿੱਚ ਆ ਰਹੀ ਹੈ। ਭਾਵੇਂ ਓਪਰੀ ਨਜ਼ਰ ਨਾਲ ਵੇਖਿਆਂ ਇਹ ਅਦ੍ਰਿਸ਼ਟ ਰੁਝਾਨ ਭਰ ਜੋਬਨ ਵਿੱਚ ਅਜੇ ਪੂਰੀ ਤਰ੍ਹਾਂ ਨਿੱਖਰ ਕੇ ਸਾਹਮਣੇ ਨਹੀਂ ਆਇਆ, ਪਰ ਧਰਮ, ਕਲਚਰ, ਸਾਹਿਤ ਅਤੇ ਰਾਜਨੀਤੀ ਦੀਆਂ ਡੂੰਘੀਆਂ ਪਰਤਾਂ ਦੇ ਜਾਣਕਾਰ ਇਸ ਉੱਭਰ ਰਹੇ ਨਵੇਂ ਰੁਝਾਨ ਨੂੰ ਗੰਭੀਰਤਾ ਨਾਲ ਦੇਖ ਰਹੇ ਹਨ।
-ਕਰਮਜੀਤ ਸਿੰਘ ਚੰਡੀਗੜ੍ਹ"ਨਾਨਕ ਸ਼ਾਹ ਫਕੀਰ" ਨਾਮੀ ਫਿਲਮ ਦੇ ਹਵਾਲੇ ਨਾਲ ਸਿੱਖ ਗੁਰੂ ਸਾਹਿਬਾਨ ਦੀ ਨਾਟਕੀ ਪੇਸ਼ਕਾਰੀ ਦੇ ਰੁਝਾਨ ਦੇ ਪੱਖ-ਵਿਰੋਧ ਵਿਚ ਚਰਚਾ ਬੀਤੇ ਦਿਨਾਂ ਦੌਰਾਨ ਭਖੀ ਹੋਈ ਹੈ। ਸਿੱਖ ਸਿਧਾਂਤ ਤੇ ਗੁਰਬਾਣੀ ਦੀ ਰੌਸ਼ਨੀ ਵਿਚ ਇਸ ਚਰਚਾ ਦੀ ਬਹੁਤੀ ਥਾਂ ਨਹੀਂ ਬਣਦੀ ਕਿਉਂਕਿ ਫਿਲਮ ਦੇ ਹੱਕ ਵਿਚ ਆਏ ਲੇਖਕ/ ਬੁਲਾਰੇ/ ਪੱਤਰਕਾਰ ਵੀ ਇਹ ਮੰਨਦੇ ਹਨ ਕਿ ਸਿੱਖ ਗੁਰੂ ਸਾਹਿਬਾਨ ਨੇ ਮਨੁੱਖਾਂ ਨੂੰ ਬੁੱਤਾਂ ਨਾਲੋਂ ਤੋੜਕੇ 'ਸਬਦ' ਦੇ ਲੜ੍ਹ ਲਾਇਆ ਹੈ। ਪਰ ਫਿਰ ਵੀ ਉਹ ਅਖੀਰੀ ਰੂਪ ਸਿੱਖਾਂ ਨੂੰ ਬੁਤ-ਪ੍ਰਸਤੀ ਵੱਲ ਧੱਕਣ ਦੇ ਇਨ੍ਹਾਂ ਸੁਚੇਤ/ਅਚੇਤ ਯਤਨਾਂ ਦੇ ਹੱਕ ਵਿਚ ਆ ਖੜ੍ਹਦੇ ਹਨ, ਜਿਸ ਕਾਰਨ ਇਸ ਚਰਚਾ ਨੇ ਆਪਣੀ ਥਾਂ ਬਣਾ ਲਈ ਹੈ।
-ਸ੍ਰ.ਕਰਮਜੀਤ ਸਿੰਘ
ਬਾਪੂ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ ਨੂੰ ਬਾਦਲ ਸਰਕਾਰ ਗੰਭੀਰਤਾ ਨਾਲ ਨਹੀਂ ਲੈ ਰਹੀ। ਖੁਦ ਬਾਦਲ ਸਾਹਿਬ ਵੀ ਇਸ ਸਮੇਂ ਇਕ ਖੂਬਸੂਰਤ ਵਹਿਮ ਦੇ ਸ਼ਿਕਾਰ ਹਨ ਕਿ ਜਿਵੇਂ ਉਨ੍ਹਾਂ ਨੇ ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਖਤਮ ਕਰਵਾ ਦਿਤੀ ਸੀ, ਇਵੇਂ ਹੀ ਕੋਈ ਇਹੋ ਜਿਹੀ ਟੇਢੀ ਮੇਢੀ ਚਾਲ ਵਰਤ ਕੇ ਬਾਪੂ ਸੂਰਤ ਸਿੰਘ ਨੂੰ ਵੀ ਇਸਤੇਮਾਲ ਕਰ ਲਿਆ ਜਾਵੇਗਾ।
ਦਸੰਬਰ ਤੇ ਜਨਵਰੀ ਦੇ ਦਿਨ ਸਾਡੀਆਂ ਅੱਖਾਂ ਸੁੱਚੇ ਹੰਝੂਆਂ ਨੂੰ ਸੱਦਾ ਦਿੰਦੀਆਂ ਹਨ। ਸਮਾਂ ਤੇਜ਼ੀ ਨਾਲ ਪਿਛਾਂਹ ਵੱਲ ਮੁੜਦਾ ਹੈ ਤੇ ਸਾਡੀਆਂ ਯਾਦਾਂ ਅਨੰਦਪੁਰ, ਸਰਸਾ ਨਦੀ, ਚਮਕੌਰ, ਮਾਛੀਵਾੜਾ, ਸਰਹਿੰਦ ਅਤੇ ਮੁਕਤਸਰ ਦੀਆਂ ਪਰਿਕਰਮਾ ਕਰਨ ਲੱਗ ਜਾਂਦੀਆਂ ਹਨ।
ਸਿਖ ਚਿੰਤਕ ਅਤੇ ਟ੍ਰਿਬਿਊਨ ਅਖਬਾਰ ਦੇ ਸਾਬਕਾ ਸੰਪਾਦਕ ਸਰਦਾਰ ਕਰਮਜੀਤ ਸਿੰਘ ਅਤੇ ਭਾਈ ਨਰਾਇਣ ਸਿੰਘ ਦੀ ਲਿਖੀ ਕਿਤਾਬ 'ਪੰਥਕ ਦਸਤਾਵੇਜ਼' ਬੀਤੀ ਸ਼ੁੱਕਰਵਾਰ ਸ਼ਾਮ ਨੂੰ ਸਟਾਕਟਨ ਦੇ ਰਾਇਲ ਇੰਡੀਅਨ ਕੁਜ਼ੀਨ ਵਿਖੇ ਇਕ ਬੜੇ ਹੀ ਪ੍ਰਭਾਵਸ਼ਾਲੀ ਪ੍ਰੋਗ੍ਰਾਮ ਵਿਚ ਪਾਠਕਾਂ ਵਾਸਤੇ ਜਾਰੀ ਕੀਤੀ ਗਈ।