ਸਮੇਂ ਦਾ ਪਹੀਆ ਨਿਰੰਤਰ ਚੱਲਦਾ ਰਹਿੰਦਾ ਹੈ, ਜ਼ਿੰਦਗੀ ਧੜਕਦੀ ਰਹਿੰਦੀ ਹੈ, ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਜਿਹੜੀਆਂ ਨਵਾਂ ਇਤਿਹਾਸ ਸਿਰਜੀ ਜਾਂਦੀਆਂ ਹਨ, ਬੀਤੇ ਸਮੇਂ ਨੇ ਕੁਝ ਕੌੜੀਆਂ, ਕੁਝ ਮਿੱਠੀਆਂ ਯਾਦਾਂ ਨੂੰ ਹਰ ਮਨੁੱਖ ਦੀ ਝੋਲੀ ਪਾਉਂਦੇ ਰਹਿਣੇ ਹਨ, ਪੁਰਾਣਿਆਂ ਨੇ ਝੜਦੇ ਅਤੇ ਨਵਿਆਂ ਨੇ ਆਉਂਦੇ ਰਹਿਣਾ ਹੈ, ਇਨਸਾਨ ਨੇ ਕੁਝ ਪ੍ਰਾਪਤੀਆਂ ਦੇ ਨਾਲ-ਨਾਲ ਕੁਝ ਗੁਆਉਂਦੇ ਵੀ ਰਹਿਣਾ ਹੁੰਦਾ ਹੈ, ਪ੍ਰੰਤੂ ਜਿਹੜਾ ਇਨਸਾਨ ਜਾਂ ਕੌਮ ਆਪਣੀ ਗਲਤੀਆਂ ਨੂੰ ਕੁਝ ਸਿੱਖਦੀ ਨਹੀਂ, ਉਸ ਲਈ ਆਉਣ ਵਾਲਾ ਹਰ ਪਲ, ਹਰ ਦਿਨ, ਹਰ ਵਰ੍ਹਾ, ਚਾਨਣਾ ਦੀ ਥਾਂ ਹਨੇਰਾ ਹੀ ਲੈ ਕੇ ਆਉਂਦਾ ਹੈ, ਇਹ ਕੁਦਰਤ ਦਾ ਅਟੱਲ ਵਰਤਾਰਾ ਹੈ।
« Previous Page