ਅਭਿਜੀਤ ਨੇ ਕਿਹਾ ਕਿ ਜਿਵੇਂ ਅਰਵਿੰਦ ਨੇ ਕਿਹਾ ਸੀ ਕਿ ਮੌਜੂਦਾ ਸਮੇਂ ਜੋ ਡੇਟਾ ਸਾਡੇ ਕੋਲ ਉਪਲੱਬਧ ਹੈ ਉਸ ਦੀ ਹਾਲਤ ਉਸ ਹਾਲਤ 1991 ਵਾਲੇ ਡੇਟਾ ਤੋਂ ਵੀ ਮਾੜੀ ਹੈ
ਆਰਬੀਆਈ ਨੇ ਦਾਅਵਾ ਕੀਤਾ ਹੈ ਕਿ ਨੋਟਬੰਦੀ ਤੋਂ ਬਾਅਦ 500 ਤੇ 1000 ਦੇ 99 ਫ਼ੀਸਦ ਪੁਰਾਣੇ ਨੋਟ ਬੈਂਕਾਂ ਵਿੱਚ ਵਾਪਸ ਆ ਗਏ ਹਨ। ਅੱਠ ਨਵੰਬਰ ਤੋਂ ਬਾਅਦ ਹੁਣ ਤੱਕ ਬੰਦੇ ਕੀਤੇ ਨੋਟ ਜਮ੍ਹਾਂ ਹੋਣ ਸਬੰਧੀ ਅੰਕੜੇ ਜਾਰੀ ਕਰਨ ਤੋ ਬਚਦੀ ਆ ਰਹੀ ਆਰਬੀਆਈ ਨੇ 2016-17 ਦੀ ਸਾਲਾਨਾ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਪੁਰਾਣੇ ਨੋਟਾਂ ’ਤੇ ਆਧਾਰਤ 15.28 ਲੱਖ ਕਰੋੜ ਦੀ ਰਾਸ਼ੀ ਬੈਂਕਾਂ ਵਿੱਚ ਵਾਪਸ ਆਈ ਹੈ ਤੇ 16,050 ਕਰੋੜ ਦੀ ਰਾਸ਼ੀ ਬਾਹਰ ਹੈ।