ਹਿੰਦੂਆਂ ਦੇ ਤਿਉਹਾਰ ਦਸ਼ਹਿਰਾ ਮੌਕੇ ਰਾਵਣ ਜਲਾਉਣ ਦੇ ਮੁੱਦੇ ’ਤੇ ਕਾਂਗਰਸੀਆਂ ਅਤੇ ਅਕਾਲੀ ਦਲ ਵਿਚਾਲੇ ਹੋਇਆ ਟਕਰਾਅ ਕਾਂਗਰਸ ਨੂੰ ਮਹਿੰਗਾ ਪਿਆ। ਲੁਧਿਆਣਾ ਪੁਲਿਸ ਨੇ ਕਾਂਗਰਸੀਆਂ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਅਗਵਾ ਕਰਨ, ਧਾਰਮਿਕ ਭਾਵਨਾਵਾਂ ਭੜਕਾਉਣ ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਹ ਕੇਸ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ, ਸੰਸਦ ਰਵਨੀਤ ਬਿੱਟੂ ਦੇ ਭਰਾ, ਵਿਧਾਇਕ ਆਸ਼ੂ ਦੇ ਭਰਾ ਅਤੇ ਤਿੰਨ ਹੋਰ ਕਾਂਗਰਸੀਆਂ ਵਿਰੁਧ ਦਰਜ ਕੀਤਾ ਹੈ। ਇਸਦੇ ਨਾਲ ਹੀ ਪੁਲਿਸ ਨੇ ਇਸ ਮਾਮਲੇ ਵਿੱਚ ਕਰਾਸ ਐਫਆਈਆਰ ਕਰਦਿਆਂ ਕਾਂਗਰਸੀਆਂ ਦੀ ਸ਼ਿਕਾਇਤ ’ਤੇ ਅਕਾਲੀ ਦਲ ਦੇ ਮਾਲਵਾ ਜ਼ੋਨ 3 ਦੇ ਪ੍ਰਧਾਨ ਤਰਸੇਮ ਸਿੰਘ ਭਿੰਡਰ ਸਮੇਤ ਤਿੰਨ ਜਣਿਆਂ ਖ਼ਿਲਾਫ਼ ਕੁੱਟਮਾਰ ਕਰਨ ਅਤੇ ਧਮਕੀਆਂ ਦੇਣ ਦਾ ਕੇਸ ਦਰਜ ਕੀਤਾ ਹੈ।
ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਵਿਗੜਦੀ ਹਾਲਤ ਲਈ ਕਾਂਗਰਸ ਸੰਸਦ ਰਵਤੀਤ ਬਿੱਟੂ ਦੀ ਅਗਵਾਈ ’ਚ ਕਾਂਗਰਸੀ ਵਰਕਰ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਜ਼ਰੀਏ ਸੁਖਬੀਰ ਬਾਦਲ ਨੂੰ ਚੂੜੀਆਂ ਦੇਣ ਜਾ ਰਹੇ ਸਨ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਅਤੇ ਹਲਕੇ ਲਾਠੀਚਾਰਜ ਦਾ ਸਹਾਰਾ ਲਿਆ।
ਭਾਰਤੀ ਸੰਸਦ ਵੱਲੋਂ 1925 ਗੁਰਦੁਆਰਾ ਸੋਧ ਬਿਲ ਅੱਜ ਪਾਸ ਹੋਣ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕੇਂਦਰ ਸਰਕਾਰ ਵੱਲੋਂ ਇਸ ਮਸਲੇ ’ਤੇ ਦਿੱਤੇ ਗਏ ਸਹਿਯੋਗ 'ਤੇ ਧੰਨਵਾਦ ਕੀਤਾ।
ਪੰਜਾਬ ਦੇ ਦਰਿਆਈ ਪਾਣੀਆਂ ਦੇ ਮਾਮਲੇ ਵਿੱਚ ਹੋ ਰਹੀ ਬੇਇਨਸਾਫੀ ਨੂੰ ਪੰਜਾਬ ਤੋਂ ਚੁਣੇ ਲੋਕ ਸਭਾ ਮੈਬਰਾਂ ਨੇ ਭਾਰਤੀ ਲੋਕ ਸਭਾ ਵਿੱਚ ਉਠਾਇਆ।
« Previous Page