ਪਾਠਕ ਜੀ, ਜੇਕਰ ਤੁਸੀਂ ਇਸ ਜੀਵਨੀ ਦਾ ਤੀਜਾ ਭਾਗ ਨਹੀਂ ਪੜ੍ਹਿਆ ਤਾਂ ਇਹ ਤੰਦ ਛੂਹੋ:- ਰਾਣੀ ਸਦਾ ਕੌਰ ਦਾ ਖਾਲਸਾ ਰਾਜ ...
ਪਾਠਕ ਜੀ, ਜੇਕਰ ਤੁਸੀਂ ਇਸ ਜੀਵਨੀ ਦਾ ਦੂਸਰਾ ਭਾਗ ਨਹੀਂ ਪੜ੍ਹਿਆ ਤਾਂ ਇਹ ਤੰਦ ਛੂਹੋ:- ਰਾਣੀ ਸਦਾ ਕੌਰ ਤੇ ਖ਼ਾਲਸਾ ਰਾਜ ਦੀ ਉਸਾਰੀ-੧ (ਜੀਵਨੀ- ...
ਸਰਦਾਰਨੀ ਸਦਾ ਕੌਰ ਨੇ ਘਨੱਯਾ ਮਿਸਲ ਦੇ ਪ੍ਰਬੰਧ ਆਪਣੀ ਸੌਂਪਣੀ ਵਿਚ ਲੈਣ ਦੇ ਨਾਲ, ਹੀ ਲਗਦੇ ਹਥ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਆਪਣੀ ਇਕਲੌਤੀ ਬੱਚੀ ਬੀਬੀ ਮਹਿਤਾਬ ਕੌਰ ਜੀ ਦੀ ਮੰਗਣੀ ਸਰਦਾਰ ਮਹਾਂ ਸਿੰਘ ਸੂਕ੍ਰਚਕੀਆ ਦੇ ਸਪੁੱਤਰ ਕਾਕਾ ਰਣਜੀਤ ਸਿੰਘ ਨਾਲ ਕਰ ਦਿੱਤੀ। ਇਸ ਕਾਰਜ ਦੇ ਕਰਨ ਨਾਲ ਸਰਦਾਰਨੀ ਸਦਾ ਕੌਰ ਜੀ ਦੀ ਦੂਰਦ੍ਰਿਸ਼ਟੀ ਦੀ ਛਾਪ ਸੌਖੀ ਹੀ ਮਨਾਂ ਪੁਰ ਛਪ ਜਾਂਦੀ ਹੈ ਕਿ ਇਹ ਸਬੰਧ ਅੱਗੇ ਜਾਕੇ ਕਿੱਨਾ ਸਫਲ ਸਾਬਤ ਹੋਇਆ।
ਬਹਾਦਰ ਸਰਦਾਰਨੀ ਸਦਾ ਕੌਰ ਜੀ ਖਾਲਸਾ ਕੌਮ ਦੇ ਸੂਰਮਿਆਂ ਦੀ ਪ੍ਰਫੁੱਲਤ ਫੁਲਵਾੜੀ ਵਿੱਚੋਂ ਇਕ ਉਹ ਮਾਨਯੋਗ ਹਸਤੀ ਹੈ, ਜਿਸ ਪਰ ਸਾਰਾ ਪੰਜਾਬ ਆਮ ਕਰਕੇ ਅਤੇ ਖਾਲਸਾ ਪੰਥ ਖਾਸ ਕਰ ਕੇ ਜਿੰਨ੍ਹਾ ਮਾਣ ਕਰੇ ਥੋੜਾ ਹੈ। ਖਾਲਸਾ ਰਾਜ ਦੇ ਉਸਰਈਆਂ ਵਿੱਚੋਂ, ਜਿਨ੍ਹਾਂ ਇਸ ਮਹਾਨ ਕਾਰਜ ਲਈ ਆਪਣਾ ਸਰਬੰਸ ਸ਼ੇਰਿ ਪੰਜਾਬ ਦੇ ਸਮਰਪਣ ਕਰ ਛੱਡਿਆ ਸੀ, ਇਸ ਮਾਨਯੋਗ ਸਰਦਾਰਨੀ ਦਾ ਨਾਮ ਸਭ ਤੋਂ ਉੱਚੀ ਥਾਂ ਪ੍ਰਾਪਤ ਕਰਨ ਦਾ ਹੱਕਦਾਰ ਹੈ।