ਪੰਜਾਬ ਵਿੱਚ ਆਏ ਹੜ੍ਹਾਂ ਨਾਲ ਹੋਈ ਤਬਾਹੀ ਨੇ ਰਾਜਸਥਾਨ ਨੂੰ ਰਾਜਸਥਾਨ ਫੀਡਰ ਨਹਿਰ ਰਾਹੀਂ ਦਿੱਤੇ ਜਾ ਰਹੇ ਪਾਣੀ ਦੇ ਮਸਲੇ ਨੂੰ ਦੁਬਾਰਾ ਵੱਡੇ ਪੱਧਰ ਤੇ ਚਰਚਾ ਵਿੱਚ ਲੈ ਆਂਦਾ ਹੈ। ਇਹਨਾਂ ਹੜ੍ਹਾਂ ਨੇ ਵੱਡੇ ਪੱਧਰ ਤੇ ਪੰਜਾਬ ਵਿੱਚ ਨੁਕਸਾਨ ਕੀਤਾ ਹੈ। ਪਰ ਸਾਰਾ ਸਾਲ 12000 ਕਿਊਸਿਕ ਪਾਣੀ ਰਾਜਸਥਾਨ ਲੈ ਕੇ ਜਾਣ ਵਾਲੀ ਰਾਜਸਥਾਨ ਫੀਡਰ ਨਹਿਰ ( ਰਾਜਸਥਾਨ ਵਿਚ ਜਿਸ ਨੂੰ ਰਾਜ ਨਹਿਰ ਵੀ ਕਿਹਾ ਜਾਂਦਾ ਹੈ) ਇਸ ਵਕਤ ਬਿਲਕੁਲ ਖਾਲੀ ਹੈ।
ਹਰੀਕੇ ਤੋਂ ਨਿੱਕਲਦੀਆਂ ਜੌੜੀਆਂ ਨਹਿਰਾਂ, ਇੰਦਰਾ ਗਾਂਧੀ/ਰਾਜਸਥਾਨ ਨਹਿਰ ਅਤੇ ਸਰਹੰਦ ਫੀਡਰ ਨਹਿਰਾਂ ਨੂੰ ਮੋਟੀ ਤਰਪਾਲ ਅਤੇ ਸੀਮਿੰਟ-ਬਜਰੀ ਨਾਲ ਪੱਕਿਆਂ ਕਰਨ ਵਿਰੁਧ 15 ਜਨਵਰੀ 2023 ਨੂੰ ਫਿਰੋਜ਼ਸ਼ਾਹ (ਮੋਗਾ-ਫਿਰੋਜ਼ਪੁਰ) ਸੜਕ ਵਿਖੇ ਇਕ ਸਾਂਝਾ ਇਕੱਠ ਸੱਦਿਆ ਗਿਆ।

ਜੌੜੀਆਂ ਨਹਿਰਾਂ ਵਿੱਚੋਂ ਰਾਜਸਥਾਨ ਫੀਡਰ ਨਹਿਰ, ਜਿਸਦਾ ਸਾਰਾ ਪਾਣੀ ਰਾਜਸਥਾਨ ਨੂੰ ਜਾਂਦਾ ਹੈ, ਵੀ ਇਕ ਹੈ। ਹੁਣ ਤੋਂ ਪਹਿਲਾਂ ਇਹਨਾਂ ਨਹਿਰਾਂ ਦਾ ਕੁਝ ਪਾਣੀ ਰਿਸਦਾ ਸੀ ਤੇ ਜਮੀਨ ਵਿਚ ਸਮਾ ਜਾਂਦਾ ਸੀ। ਇਸਦਾ ਪ੍ਰਭਾਵ ਇਹ ਪਿਆ ਕਿ ਮਾਲਵੇ ਖੇਤਰ ਵਿਚ ਬਹੁਤ ਇਲਾਕਿਆਂ ਦਾ ਪਾਣੀ ਜਿਹੜਾ ਪਹਿਲਾਂ ਖਾਰਾ ਸੀ, ਉਹ ਕੁਝ ਸਾਲਾਂ ਵਿੱਚ ਮਿੱਠਾ ਅਤੇ ਪੀਣਯੋਗ ਹੋ ਗਿਆ ਅਤੇ ਆਸ ਪਾਸ ਦੇ ਇਲਾਕਿਆਂ ਦੀ ਜਮੀਨ ਵੀ ਵਾਹੀਯੋਗ ਬਣ ਗਈ।
ਪੰਜਾਬ ਸਰਕਾਰ ਵੱਲੋਂ ਮੁਕਤਸਰ-ਬਠਿੰਡਾ ਮੁੱਖ ਸੜਕ ਉਪਰ ਪਿੰਡ ਭੁੱਲਰ ਕੋਲ ਰਾਜਸਥਾਨ ਕੈਨਾਲ (ਇੰਦਰਾ ਗਾਂਧੀ ਕੈਨਾਲ) ਵਿੱਚ ਕੱਟ ਲਾ ਕੇ ਉਸ ਦਾ ਪਾਣੀ ਸਰਹਿੰਦ ਫੀਡਰ ਵਿੱਚ ਪਾਉਣ ਦੀ ਯੋਜਨਾ ਰਾਜਸਥਾਨ ਸਰਕਾਰ ਦੇ ਵਿਰੋਧ ਕਾਰਨ ਫੇਲ੍ਹ ਹੋ ਗਈ। ਰਾਜਸਥਾਨ ਕੈਨਾਲ ਤੇ ਸਰਹਿੰਦ ਫੀਡਰ, ਹਰੀ ਕੇ ਪੱਤਣ ਤੋਂ ਨਿਕਲਦੀਆਂ ਹਨ ਅਤੇ ਬਰਾਬਰ ਚੱਲਦੀਆਂ ਹਨ। ਰਾਜਸਥਾਨ ਕੈਨਾਲ ਦਾ ਸਾਰਾ ਪਾਣੀ ਰਾਜਸਥਾਨ ਜਾਣਾ ਹੁੰਦਾ ਹੈ, ਜਦੋਂ ਕਿ ਸਰਹਿੰਦ ਫੀਡਰ, ਪੰਜਾਬ-ਰਾਜਸਥਾਨ ਦੀ ਹੱਦ ‘ਤੇ ਲੋਹਗੜ੍ਹ ਹੈੱਡ ਕੋਲ ਜਾ ਕੇ ਖ਼ਤਮ ਹੋ ਜਾਂਦੀ ਹੈ।