ਮੀਡੀਆ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹੀਦ ਭਾਈ ਬੇਅੰਤ ਸਿੰਘ ,ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੇ ਜੀਵਣ ‘ਤੇ ਬਣੀ ਪੰਜਾਬੀ ਇਤਿਹਾਸਕ ਫਿਲਮ “ਕੌਮ ਦੇ ਹੀਰੇ” 22 ਅਗਸਤ ਨੂੰ ਰਿਲੀਜ਼ ਹੋ ਰਹੀ ਹੈ।
ਲੰਮੀਆਂ ਉਡੀਕਾਂ ਤੋਂ ਬਾਅਦ ਇਤਿਹਾਸਕ ਪੰਜਾਬੀ ਫਿਲਮ “ਕੌਮ ਦੇ ਹੀਰੇ” ਹੁਣ 22 ਅਗਸਤ 2014 ਨੂੰ ਸਮੁੱਚੇ ਭਾਰਤ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।ਭਾਰਤੀ ਫਿਲਮ ਸੈਂਸਰ ਬੋਰਡ ਵੱਲੋਂ ਇਸ ਫਿਲਮ ਨੂੰ ਪਰਵਾਨਗੀ ਨਾ ਮਿਲਣ ਕਰਕੇ ਇਹ ਪਿਛਲੇ ਲੰਮੇ ਸਮੇਂ ਤੋਂ ਰਿਲੀਜ਼ ਨਹੀ ਹੋ ਸਕੀ ਸੀ।ਇਹ ਜਾਣਕਾਰੀ ਇਸ ਫਿਲਮ ਦੇ ਮੁੱਖ ਕਲਾਕਰ ਰਾਜ ਕਾਕੜਾ ਵੱਲੋਂ ਆਪਣੇ ਫੇਸਬੁੱਕ ਪੇਜ਼ ਰਾਹੀਂ ਦਿੱਤੀ ਗਈ। ਪਹਿਲਾਂ ਇਹ ਫਿਲਮ 28 ਫਰਵਰੀ ਨੂੰ ਰਿਲੀਜ਼ ਹੋਣੀ ਸੀ , ਪਰ ਭਾਰਤੀ ਸੈਂਸਰ ਬੋਰਡ ਦੇ ਪੱਖਪਾਤੀ ਰੱਵੀਏ ਕਾਰਨ ਫਿਲ਼ਮ ਨੂੰ ਰਿਲੀਜ਼ ਕਰਨ ਵਿੱਚ ਦੇਰ ਹੋ ਗਈ।ਪਰ ਹੁਣ ਸੈਂਸਰ ਬੋਰਡ ਦੀ ਪ੍ਰਵਾਨਗੀ ਤੋਂ ਬਆਦ ਫਿਲਮ 22 ਅਗਸਤ ਨੂੰ ਰਿਲੀਜ਼ ਹੋ ਰਹੀ ਹੈ।
ਆਕਲੈਂਡ, (ਨਵੰਬਰ 04, 2013): ਸ਼ਹੀਦ ਭਾਈ ਸਤਵੰਤ ਸਿੰਘ, ਬੇਅੰਤ ਸਿੰਘ ਅਤੇ ਕੇਹਰ ਸਿੰਘ ਦੀ ਸ਼ਹੀਦੀ 'ਤੇ ਆਧਾਰਿਤ ਨਵੀਂ ਬਣ ਰਹੀ ਪੰਜਾਬੀ ਫ਼ਿਲਮ 'ਕੌਮ ਦੇ ਹੀਰੇ' ਦੇ ਸਬੰਧ ਵਿਚ ਅੱਜ ਇਥੇ ਰਾਜ ਕਾਕੜਾ ਪੰਜਾਬੀ ਭਾਈਚਾਰੇ ਦੇ ਰੂ-ਬਰੂ ਹੋਏ। ਸੰਗੀਤ ਰੈਸਟੋਰੈਂਟ ਵਿਖੇ ਹੋਏ ਸਾਦੇ ਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਸੁਪਰੀਮ ਸਿੱਖ ਕੌਾਸਲ, ਸੁਪਰੀਮ ਸਿੱਖ ਸੁਸਾਇਟੀ, ਮਾਲਵਾ ਸਪੋਰਟਸ ਐਾਡ ਕਲਚਰਲ ਕਲੱਬ, ਪੰਜ ਆਬ ਸਪੋਰਟਸ ਐਾਡ ਕਲਚਰਲ ਕਲੱਬ, ਅੰਬੇਡਕਰ ਸਪੋਰਟਸ ਐਾਡ ਕਲਚਰਲ ਕਲੱਬ ਅਤੇ ਵੱਖ-ਵੱਖ ਗੁਰਦੁਆਰਿਆਂ ਦੀਆਂ ਪ੍ਰਬੰਧਕੀ ਕਮੇਟੀਆਂ ਦੇ ਨੁਮਾਇੰਦਿਆਂ, ਰਾਜਸੀ ਅਤੇ ਸਮਾਜਿਕ ਆਗੂਆਂ ਨੇ ਰਾਜ ਕਾਕੜਾ ਦਾ ਸਨਮਾਨ ਵੀ ਕੀਤਾ।
ਚੰਡੀਗੜ੍ਹ/ ਪੰਜਾਬ (ਅਕਤੂਬਰ 30, 2013): “ਸਤਿ ਸ਼੍ਰੀ ਅਕਾਲ ਦੋਸਤੋ। ਬਹੁਤ ਜਲਦ ਤੁਹਾਡੇ ਰੂਬਰੂ ਹੋ ਰਹੇ ਹਾਂ ਆਪਣੀ ਪਹਿਲੀ ਪੰਜਾਬੀ ਫਿਲਮ “ਕੌਮ ਦੇ ਹੀਰੇ” ਲੈ (ਕੇ); ਉਮੀਦ ਕਰਦੇ ਹਾਂ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਆਪਣਾ ਪੂਰਾ ਸਹਿਯੋਗ ਦੇਵੋਗੇ। ਹਾਜ਼ਰ ਹੈ ਫਿਲਮ ਦੀ ਪਹਿਲੀ ਝਲਕ। ਜਰੂਰ ਦੱਸਿਓ ਕਿਵੇਂ ਲੱਗੀ”, ਰੋਮਨ ਲਿੱਪੀ ਵਿਚ ਲਿਖੀਆਂ ਇਨ੍ਹਾਂ ਸਤਰਾਂ ਨਾਲ ਗੀਤਕਾਰ-ਗਾਇਕ ਅਤੇ ਅਦਾਕਾਰ ਰਾਜ ਕਾਕੜਾ ਨੇ ਆਪਣੀ ਆ ਰਹੀ ਪੰਜਾਬੀ ਫਿਲਮ “ਕੌਮ ਦੇ ਹੀਰੇ” ਦਾ ਪੋਸਟਰ ਆਪਣੇ ਫੇਸਬੁੱਕ ਪੇਜ ਉੱਤੇ ਜਾਰੀ ਕੀਤਾ ਹੈ।
ਲੁਧਿਆਣਾ (2 ਅਪ੍ਰੈਲ, 2011): ਰਾਜ ਕਾਕੜਾ ਦਾ ਇਹ ਗੀਤ ਸਮਾਜ ਵਿਚ ਹੋ ਰਹੀ ਲੁੱਟ ਬਾਰੇ ਸੁਚੇਤ ਹੋਣ ਦਾ ਹੋਕਾ ਦਿੰਦਾ ਹੈ। ਪਾਠਕਾਂ/ਸਰੋਤਿਆਂ ਲਈ ਇਸ ਨੂੰ ਇਥੇ ਸਾਂਝਾ ਕਰ ਰਹੇ ਹਾਂ।
« Previous Page