ਜਲੰਧਰ ਦੇ ਨਿਊ ਡਿਫੈਂਸ ਕਾਲੋਨੀ 'ਚ ਰਹਿੰਦੇ ਪੰਜਾਬ ਪੁਲਿਸ ਦੇ ਇਕ ਹੈੱਡ ਕਾਂਸਟੇਬਲ ਦੇ ਪੁੱਤਰ ਸੰਦੀਪ ਸਿੰਘ (23) ਦਾ ਅਮਰੀਕਾ 'ਚ ਸਥਿਤ ਜੰਕਸ਼ਨ ਸਿਟੀ 'ਚ ਬੀਤੇ ਐਤਵਾਰ ਦੀ ਦੇਰ ਰਾਤ ਲੁੱਟ ਦੀ ਨੀਅਤ ਨਾਲ ਕਰੀਬ ਤਿੰਨ ਲੁਟੇਰਿਆਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਦੌਰਾਨ ਉਸ ਦੇ ਦੋ ਸਾਥੀ ਵੀ ਉਥੇ ਸਨ, ਜੋ ਕਿ ਮੁਸ਼ਕਿਲ ਨਾਲ ਆਪਣੀ ਜਾਨ ਬਚਾ ਸਕੇ।
ਅਮਰੀਕਾ ਦੇ ਨਿਊ ਜਰਸੀ ’ਚ ਮੇਅਰ ਦੀਆਂ ਚੋਣਾਂ ’ਚ ਖੜ੍ਹੇ ਸਿੱਖ ਉਮੀਦਵਾਰ ਨੂੰ "ਅਤਿਵਾਦੀ" ਕਿਹਾ ਗਿਆ ਹੈ। ਨਿਊਯਾਰਕ ਡੇਅਲੀ ਨਿਊਜ਼ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਕਿਸੇ ਸ਼ਰਾਰਤੀ ਅਨਸਰ ਨੇ ਝੰਡੀ ’ਤੇ "ਅੱਤਵਾਦੀ" ਲਿਖ ਕੇ ਹੋਬੋਕੇਨ ਦੇ ਮੇਅਰ ਦੀਆਂ ਚੋਣਾਂ ’ਚ ਖੜ੍ਹੇ ਸਿੱਖ ਉਮੀਦਵਾਰ ਰਵਿੰਦਰ ਸਿੰਘ ਭੱਲਾ ਦੀ ਕਾਰ ਦੇ ਸ਼ੀਸ਼ੇ ’ਤੇ ਲਗਾ ਦਿੱਤੀ।
ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿੱਚ ਇਕ ਸਿਰਫਿਰੇ ਨੇ ਗੁਰਦੁਆਰੇ ਦੀਆਂ ਕੰਧਾਂ ਉਤੇ ਸਿੱਖਾਂ ਬਾਰੇ ਨਫ਼ਰਤੀ ਸ਼ਬਦ ਲਿਖ ਦਿੱਤੇ। ਲਾਸ ਏਂਜਲਸ ਵਿੱਚ ਵਰਮੌਂਟ ਗੁਰਦੁਆਰੇ, ਜਿਸ ਨੂੰ ਹਾਲੀਵੁੱਡ ਸਿੱਖ ਗੁਰਦੁਆਰਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਵਿੱਚ ਇਹ ਘਟਨਾ ਵਾਪਰੀ।
ਅਮਰੀਕਾ 'ਚ ਇਕ ਘਟਨਾ ਵਿਚ ਇਕ ਅਮਰੀਕੀ ਗੋਰੇ ਨੇ ਜਲੰਧਰ ਦੇ ਨੌਜਵਾਨ ਗਗਨਦੀਪ ਸਿੰਘ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਕਾਂਗਰਸੀ ਆਗੂ ਮਨਮੋਹਨ ਸਿੰਘ ਰਾਜੂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਅਮਰੀਕਾ ਰਹਿੰਦੀ ਭੈਣ ਕੰਵਲਜੀਤ ਕੌਰ ਨੇ ਅੱਜ (29 ਅਗਸਤ) ਦੁਪਹਿਰ 1:40 ਵਜੇ ਟੈਲੀਫੋਨ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਗਗਨਦੀਪ ਸਿੰਘ (21) ਦਾ ਇਕ ਗੋਰੇ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ।
ਨਸ਼ੇ ਵਿੱਚ ਧੁੱਤ ਮੁਸਾਫ਼ਰਾਂ ਨੇ ਇਕ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ ਕਰ ਦਿੱਤਾ। ਸ਼ਰਾਬੀ ਹੋਏ ਮੁਸਾਫ਼ਰਾਂ ਨੇ ਨੌਜਵਾਨ ਸਿੱਖ ਦੀ ਦਸਤਾਰ ਲਾਹ ਦਿੱਤੀ ਤੇ ਫ਼ਰਾਰ ਹੋਣ ਮੌਕੇ ਦਸਤਾਰ ਆਪਣੇ ਨਾਲ ਲੈ ਗਏ। ਸਥਾਨਕ ਪੁਲਿਸ ਨੇ ਇਸ ਸਾਰੇ ਮਾਮਲੇ ਦੀ ਸੰਭਾਵੀ ਨਫ਼ਰਤੀ ਹਮਲੇ ਵਜੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿੱਖ ਡਰਾਈਵਰ ’ਤੇ ਹਮਲੇ ਦੀ ਇਹ ਘਟਨਾ ਐਤਵਾਰ ਤੜਕੇ ਵਾਪਰੀ ਤੇ ਡਰਾਈਵਰ ਦੀ ਪਛਾਣ ਹਰਕੀਰਤ ਸਿੰਘ ਵਜੋਂ ਹੋਈ ਹੈ, ਜੋ ਕਿ ਤਿੰਨ ਸਾਲ ਪਹਿਲਾਂ ਪੰਜਾਬ ਤੋਂ ਅਮਰੀਕਾ ਆਇਆ ਸੀ।
ਇਥੇ ਕੈਂਟ ’ਚ ਘਰ ਬਾਹਰ ਸਿੱਖ ਨੌਜਵਾਨ ਦੀਪ ਰਾਏ ਨੂੰ ਗੋਲੀ ਮਾਰੇ ਜਾਣ ਦੀ ਜਾਂਚ ਐਫਬੀਆਈ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸ਼ੱਕੀ ਨਫ਼ਰਤੀ ਅਪਰਾਧ ਦੇ ਮੁਲਜ਼ਮ ਨੇ ਹਮਲੇ ਸਮੇਂ ਕਿਹਾ ਸੀ, ‘ਆਪਣੇ ਦੇਸ਼ ਵਾਪਸ ਜਾਓ।’ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫਬੀਆਈ) ਵੱਲੋਂ ਇਸ ਘਟਨਾ ਦੀ ਨਫ਼ਰਤੀ-ਮੰਤਵ ਵਾਲੇ ਅਪਰਾਧ ਵਜੋਂ ਪੜਤਾਲ ਕੀਤੀ ਜਾ ਰਹੀ ਹੈ।
ਅਮਰੀਕਾ ਦੇ ਕੈਲੀਫੋਰਨੀਆ 'ਚ ਇਕ ਸਿੱਖ ਨੂੰ ਨਫ਼ਰਤ ਦਾ ਸ਼ਿਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕੈਲੀਫੋਰਨੀਆ ਦੇ ਵੁੱਡਲੈਂਡ 'ਚ ਕਵਿਜ਼ਨੋਜ ਨਾਂਅ ਦੀ ਦੁਕਾਨ ਚਲਾਉਣ ਵਾਲੇ ਸੀ. ਜੇ. ਸਿੰਘ ਨੇ ਸ਼ਿਕਾਇਤ ਕੀਤੀ ਹੈ ਕਿ ਕੁਝ ਲੋਕਾਂ ਨੇ ਉਨ੍ਹਾਂ ਲਈ ਨਫ਼ਰਤ ਭਰੇ ਸ਼ਬਦਾਂ ਦੀ ਵਰਤੋਂ ਕੀਤੀ ਹੈ।
ਕੈਲੀਫੋਰਨੀਆ ਦੇ ਸ਼ਹਿਰ ਰਿਚਮੰਡ ਵਿਚ ਇਕ ਨੌਜਵਾਨ ਸਿਖ ਮਾਨ ਸਿੰਘ ਖਾਲਸਾ 'ਤੇ ਐਤਵਾਰ ਦੀ ਰਾਤ ਨੂੰ ਉਸ ਵੇਲੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਜਾਨਲੇਵਾ ਹਮਲਾ ਕਰ ਦਿਤਾ ਗਿਆ ਜਿਸ ਵਕਤ ਉਹ ਆਪਣੇ ਇਕ ਸਾਥੀ ਨੂੰ ਉਸਦੇ ਘਰ ਛਡ ਕੇ ਵਾਪਸ ਆਪਣੇ ਘਰ ਜਾ ਰਿਹਾ ਸੀ।
ਅਮਰੀਕਾ ਵਿੱਚ ਇੱਕ ਗੋਰੇ ਵੱਲੋਂ ਕਾਲੇ ਲੋਕਾਂ ਦੇ ਚਰਚ ਵਿੱਚ ਦਾਖ਼ਲ ਹੋਕੇ 9 ਲੋਕਾਂ ਨੂੰ ਮਾਰਨ ਦੀ ਘਟਨਾ ਬਾਰੇ ਪ੍ਰਤੀਕਰਮ ਦਿੰਦਿਆਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਅਮਰੀਕਾ ਨਸਲੀ ਵਿਤਕਰੇਬਾਜ਼ੀ ਦੇ ਆਪਣੇ ਇਤਿਹਾਸ ਵਿੱਚੋਂ ਅਜੇ ਤਕ ਨਹੀ ਨਿਕਲ ਸਕਿਆ।