ਅਮਰੀਕਾ ਵਿੱਚ ਗੁਰਦੁਆਰਾ ਸਾਹਿਬ ਦੀ ਭੰਨਤੋੜ ਕਰਨ ਅਤੇ ਕੰਧਾਂ 'ਤੇ ਅਪਮਾਣਜਨਕ ਗੱਲਾਂ ਲਿਖਣ ਵਾਲੁ ਇੱਕ ਵਿਅਕਤੀ ਨੂੰ ਅਮਰੀਕੀ ਅਦਾਲਤ ਨੇ ਗੁਰਦੁਆਰਾ ਸਾਹਿਬ ਵਿੱਚ 80 ਸੇਵਾ ਕਰਨ ਦਾ ਹੁਕਮ ਸੁਣਾਇਆ ਹੈ।
ਕੈਨੇਡਾ ਵਿੱਚ ਛੋਟਾ ਪੰਜਾਬ ਸਮਝੇ ਜਾਂਦੇ ਟੋਰਾਂਟੋ ਵਿੱਚ ਇੱਕ ਸਿੱਖ 'ਤੇ ਨਸਲੀ ਹਮਲਾ ਹੋਣ ਦੀ ਖਬਰਾਂ ਮਿਲੀਆਂ ਹਨ। ਪੰਜਾਬ ਤੋਂ ਬਾਅਦ ਵਿਦੇਸ਼ਾਂ ਵਿੱਚ ਸਿੱਖ ਵੱਡੀ ਗਿਣਤੀ ਵਿੱਚ ਟਰਾਂਟੋ ਵਿੱਚ ਹੀ ਰਹਿੰਦੇ ਹਨ। ਸਿੱਖਾਂ ਦੀ ਵੱਡੀ ਵੱਸੋ ਵਾਲੇ ਇਸ ਖੇਤਰ ਵਿੱਚ ਸਿੱਖ 'ਤੇ ਨਸਲੀ ਹਮਲੇ ਦੀ ਇਸ ਘਟਨਾ ਦਾ ਵਾਪਰਨਾ ਸਿੱਖਾਂ ਲਈ ਬੇਹੱਦ ਚਿੰਤਾ ਦਾ ਵਿਸ਼ਾ ਹੈ।
ਸਿੱਖ ਪਛਾਣ ਸਬੰਧੀ ਜਾਗਰੂਕਤਾ ਫੈਲਾਉਣ ਦੇ ਸਿੱਖਾਂ ਦੇ ਲਗਾਤਾਰ ਯਤਨਾਂ ਦੇ ਬਾਵਜੂਦ ਸਿੱਖ ਪਛਾਣ ਸਬੰਧੀ ਪੈਦਾ ਹੋਏ ਭੁਲੇਖਿਆਂ ਕਰਕੇ ਸਿੱਖਾਂ ਨੂੰ ਸੰਸਾਰ ਭਰ ਵਿੱਚ ਨਸਲੀ ਵਿਤਕਰੇ, ਨਸਲੀ ਟਿੱਪਣੀਆਂ ਅਤੇ ਨਸਲੀ ਹਮਲ਼ਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।
ਅਮਰੀਕਾ ਵਿੱਚ ਇੱਕ ਸਿੱਖ ‘ਤੇ ਹਮਲਾ ਕਰੇ ਅਤਿਵਾਦੀ’ ਅਤੇ ‘ਬਿਨ ਲਾਦੇਨ’ ਕਹਿਣ ਵਾਲਾ ਅਮਰੀਕੀ ਮੁੰਡੇ ਨੂੰ ਅਦਾਲਤ ਨੇ ਨਸਲੀ ਅਪਰਾਦ ਦਾ ਦੋਸ਼ੀ ਐਲਾਨ ਕਰ ਦਿੱਤਾ ਹੈ।ਲੰਘੀ ਸੱਤ ਦਸੰਬਰ ਨੂੰ 17 ਸਾਲਾ ਮੁੰਡੇ ਨੂੰ ਇੰਦਰਜੀਤ ਮੱਕਡ਼ (53 ਸਾਲ) ਉਤੇ ਹਮਲਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ ਅਤੇ ਬਾਲ ਅਪਰਾਧੀਅਾਂ ਲਈ ਅਦਾਲਤ ਵੱਲੋਂ ਅਗਲੇ ਸਾਲ ਫਰਵਰੀ ਵਿੱਚ ਉਸ ਨੂੰ ਸਜ਼ਾ ਸੁਣਾਈ ਜਾਵੇਗੀ।
ਸਿੱਖ ਪਛਾਣ ਪ੍ਰਤੀ ਜਾਗਰੂਕਤਾ ਨਾ ਹੋਣ ਕਰਕੇ ਬਰਤਾਨੀਆਂ ਦੀ ਰਾਜਧਾਨੀ ਲੰਡਨ ਵਿਚ ਸਾਲ 2013-14 ਵਿਚ ਸਿੱਖਾਂ 'ਤੇ ਧਰਮ ਅਤੇ ਨਸਲ ਦੇ ਆਧਾਰ 'ਤੇ 229 ਹਮਲੇ ਹੋਏ ਹਨ ਜਦਕਿ ਬੀਤੇ 12 ਮਹੀਨਿਆਂ ਵਿਚ ਅਕਤੂਬਰ 2015 ਤੱਕ 236 ਸਿੱਖ ਅਜਿਹੇ ਹਮਲਿਆਂ ਤੋਂ ਪੀੜਤ ਪਾਏ ਗਏ ਹਨ ।
ਸਿੱਖ ਪਛਾਣ ਦੇ ਮਾਮਲੇ ‘ਤੇ ਭੁਲੇਖੇ ਕਾਰਨ ਅਕਸਰ ਹੀ ਸਿੱਖਾਂ ਨਾਲ ਨਸਲੀ ਹਮਲੇ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦਿਆਂ ਹਨ। ਹੁਣ ਪੋਲੈਂਡ 'ਚ ਬਰਤਾਨੀਆ ਦੇ 25 ਸਾਲਾ ਦਸਤਾਰਧਾਰੀ ਸਿੱਖ ਜੋ ਏਅਰੋਸਪੇਸ ਇੰਜੀਨੀਅਰ ਹੈ, 'ਤੇ ਨਸਲੀ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ ।
ਅਮਰੀਕੀ ਸਿੱਖ ਭਾਈਚਾਰੇ ਲਈ ਬਹੁਤ ਵੱਡੀ ਜਿੱਤ ਵਾਲੀ ਗੱਲ ਹੋਈ ਜਦੋਂ ਡੂ ਪੇਜ ਕਾਉਂਟੀ ਸਟੇਟ ਅਟਾਰਨੀ ਦੇ ਦਫਤਰ ਨੇ ਪਿਛਲੇ ਹਫਤੇ ਸਿੱਖ ਬਜ਼ੁਰਗ 'ਤੇ ਹਮਲਾ ਕਰਨ ਵਾਲੇ ਨਾਬਾਲਗ 'ਤੇ ਨਫਰਤੀ ਹਿੰਸਾ ਦਾ ਦੋਸ਼ ਲਾਉਣ ਦਾ ਫੈਸਲਾ ਕੀਤਾ ਹੈ | ਨਾਬਾਲਗ ਹੋਣ ਕਾਰਨ ਹਮਲਾਵਰ ਦਾ ਨਾਂਅ ਨਹੀਂ ਦੱਸਿਆ ਜਾ ਰਿਹਾ ਹੈ |
ਦੋ ਸਾਲ ਪਹਿਲਾਂ ਕੈਲੀਫੋਰਨੀਆਂ ਦੇ ਸ਼ਹਿਰ ਸਾਊਥ ਵੈਸਟ ਫਰੈਸਨੋ ਗੁਰਦੁਅਾਰੇ ਦੇ ਬਾਹਰ ਨਸਲੀ ਨਫਰਤ ਨਾਲ ਭਰੇ ਗੋਰੇ ਵੱਲੋਂ ਇੱਕ ਸਿੱਖ ਬੁਜ਼ਰਗ ਨੂੰ ਸਿਰ ਵਿੱਚ ਲੋਹੇ ਦਾ ਡੰਡਾ ਮਾਰ ਕੇ ਜ਼ਖਮੀ ਕਰਨ ਦੇ ਮਾਮਲੇ ਨੂੰ ਨਸਲੀ ਹਮਲਾ ਮੰਨਦਿਆਂ 13 ਸਾਲਾਂ ਦੀ ਕੈਦ ਦੀ ਸਜ਼ਾ ਸੁਣਾੲੀ ਹੈ।
ਅਮਰੀਕਾ ਰਹਿੰਦੇ ਸਿੱਖਾਂ ਵੱਲੋਂ ਸਿੱਖ ਪਛਾਣ ਸਬੰਧੀ ਪੈਦਾ ਹੋਏ ਭਲੇਖਿਆਂ ਨੂੰ ਦੂਰ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੇ ਬਾਵਜੂਦ ਅਮਰੀਕਾ ਵਿੱਚ ਸਿੱਖਾਂ ‘ਤੇ ਨਸਲੀ ਹਮਲੇ ਜਾਰੀ ਹਨ। ਅਮਰੀਕਾ ਦੀ ਸਿੱਖ ਸੰਸਥਾ ਸਿੱਖ ਕੁਲੀਸ਼ਨ ਵੱਖ-ਵੱਖ ਸਿੱਖ ਅਮਰੀਕਨ ਜੱਥੇਬੰਦੀਆਂ ਨਾਲ ਮਿਲਕੇ ਸਿੱਖ ਪਛਾਣ ਸਬੰਦੀ ਜਾਗਰੂਕਤਾ ਫੈਲਾਣ ਲਈ ਜਨਤਾਕ ਮਹਿੰਮ ਚਲਾ ਰਿਹਾ ਹੈ।ਪਰ ਇਸਦੇ ਬਾਵਜੂਦ ਵੀ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ।
ਸਿੱਖ ਡਾਕਟਰ ਸ਼ਰਨਦੇਵ ਸਿੰਘ ਭੰਵਰਾ 'ਤੇ ਨਸਲੀ ਨਫਤਰ ਤਹਿਤ ਜਾਨ ਲੇਵਾ ਹਮਲਾ ਕਰਨ ਵਾਲੇ ਹਮਲਾਵਰ ਜੈਕ ਡੇਵਿਸ ਖਿ਼ਲਾਫ਼ ਮੋਲਡ ਕਰਾਊਨ ਅਦਾਲਤ ਵਿਚ ਮੁਕੱਦਮਾ ਸ਼ੁਰੂ ਹੋ ਗਿਆ ਹੈ।
Next Page »