ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਿਆਪਕਾਂ-ਪ੍ਰੋਫੈਸਰਾਂ ਦੀਆਂ ਚੋਣਾਂ ਚ ਡਿਊਟੀਆਂ ਲਾਉਣ ਦਾ ਵਿਰੋਧ ਕੀਤਾ ਹੈ ਅਤੇ ਇਸ ਬਾਰੇ ਸੂਬੇ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦਾ ਇਹ ਫ਼ੈਸਲਾ ਵਾਪਸ ਕਰਵਾਏ।
ਅਜੋਕੇ ਸਮਿਆਂ ਦੇ ਉੱਘੇ ਚਿੰਤਕ ਡਾ: ਗੁਰਭਗਤ ਸਿੰਘ ਵਲੋਂ ਤਿੰਨ ਦਹਾਕਿਆਂ ਦੌਰਾਨ ਲਿਖੇ ਗਏ ਤੀਹ ਲੇਖਾਂ ਨੂੰ ਸਿੱਖ ਰਾਜਨੀਤਕ ਵਿਸ਼ਲੇਸ਼ਕ ਤੇ ਲੇਖਕ ਸ. ਅਜਮੇਰ ਸਿੰਘ ਵਲੋਂ ਸੰਪਾਦਤ ਕਰਕੇ "ਸਿੱਖ ਦ੍ਰਿਸ਼ਟੀ ਦਾ ਗੌਰਵ: ਪੱਛਮੀ, ਇਸਲਾਮੀ ਤੇ ਬ੍ਰਾਹਮਣੀ ਚਿੰਤਨ ਦੇ ਸਨਮੁਖ" ਦੇ ਸਿਰਲੇਖ ਹੇਠਲੀ ਕਿਤਾਬ ਦੇ ਤੌਰ ਉੱਤੇ ਛਾਪਿਆ ਗਿਆ ਹੈ।
ਪੰਜਾਬ ਦੇ ਨੌਜਵਾਨ ਕਲਾਕਾਰਾਂ ਵਲੋਂ "ਪੰਜਰੰਗ ਕਲਾ ਪ੍ਰਦਰਸ਼ਨੀ 2019" ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ 13 ਮਾਰਚ ਤੋਂ ਲਾਈ ਜਾ ਰਹੀ ਹੈ।
ਇਸ ਮੌਕੇ ਸਿੱਖ ਸਿਆਸਤ ਵਲੋਂ ਵੀ ਕਿਤਾਬਾਂ ਦੀ ਪ੍ਰਦਰਸ਼ਨੀ ਲਾਈ ਜਾ ਰਹੀ ਆਪ ਸਾਡੀ ਪ੍ਰਦਰਸ਼ਨੀ ਤੇ ਪਹੁੰਚ ਕੇ ਸਿੱਖ ਰਾਜ ਨਾਲ ਸੰਬੰਧਤ ਕਿਤਾਬਾਂ, ਅਜਮੇਰ ਸਿੰਘ ਜੀ ਦੀਆਂ ਸਾਰੀਆਂ ਕਿਤਾਬਾਂ, ਪ੍ਰੋ ਹਰਿੰਦਰ ਸਿਘੰ ਮਹਿਬੂਬ ਜੀ ਦੀਆਂ ਸਾਰੀਆਂ ਕਿਤਾਬਾਂ, ਪ੍ਰੋ ਪੂਰਨ ਸਿੰਘ ਜੀ ਦੀਆਂ ਸਾਰੀਆਂ ਕਿਤਾਬਾਂ ਅਤੇ ਹੋਰ ਚੋਣਵੀਆਂ ਕਿਤਾਬਾਂ ਪ੍ਰਾਪਤ ਕਰ ਸਕਦੇ ਹੋ।
26 ਅਕਤੂਬਰ ਦਿਨ ਸ਼ੁੱਕਰਵਾਨ ਨੂੰ ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਗੁਰੂ ਗੋਬਿੰਦ ਸਿੰਘ ਭਵਨ ਵਿਖੇ ਭਾਈ ਰਤਨ ਸਿੰਘ ਭੰਗੂ ਰਚਿਤ ਸ੍ਰੀ ਗੁਰ ਪੰਥ ਪ੍ਰਕਾਸ਼ ਬਾਰੇ ਵਿਖਿਆਨ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਸਿੱਖ ਵਿਦਵਾਨ ਸਰਦਾਰ ਗੁਰਤੇਜ ਸਿੰਘ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ।
ਰਾਜਪੁਰਾ ਤੋਂ ਪਟਿਆਲਾ ਤੱਕ ਬਣ ਰਹੀ ਸੜਕ ਨੂੰ ਪੰਜਾਬੀ ਯੂਨੀਵਰਸਿਟੀ ਕੋਲੋਂ ਚੌੜੀ ਕਰਨ ਲਈ ’ਵਰਸਿਟੀ ਦੇ ਬੋਟੈਨਿਕ ਗਾਰਡਨ ਦੇ 245 ਰੁੱਖਾਂ ਦੀ ਬਲੀ ਲਈ ਜਾਵੇਗੀ। ਜੰਗਲਾਤ ਵਿਭਾਗ ਨੇ ਇਨ੍ਹਾਂ ਰੁੱਖਾਂ ਦਾ ਮੁਲਾਂਕਣ ਕਰਕੇ ਡਿਵੀਜ਼ਨ ਦੇ ਵਣਪਾਲ ਕੋਲ ਭੇਜ ਦਿੱਤਾ ਹੈ। ਦੂਜੇ ਪਾਸੇ ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਇਸ ਸਬੰਧੀ ਆਪਣੇ ਹੱਥ ਖੜ੍ਹੇ ਕਰਦਿਆਂ ਕਹਿ ਦਿੱਤਾ ਹੈ ਕਿ ਭਾਵੇਂ ਇਹ ਰੁੱਖ ਕੱਟ ਲਏ ਜਾਣ ਪਰ ਇਸ ਬਾਬਤ ਨੈਸ਼ਨਲ ਗਰੀਨ ਟ੍ਰਿਿਬਊਨਲ (ਐੱਨਜੀਟੀ) ਤੋਂ ਮਨਜ਼ੂਰੀ ਲੈਣ ਲਈ ਸਰਕਾਰ ਖ਼ੁਦ ਜ਼ਿੰਮੇਵਾਰ ਹੋਵੇਗੀ।
ਪੰਜਾਬ ਸਰਕਾਰ ਵੱਲੋਂ ਡਾ. ਬਲਕਾਰ ਸਿੰਘ ਪੁੱਤਰ ਮਰਹੂਮ ਸ੍ਰੀ ਸ਼ਿੰਗਾਰਾ ਸਿੰਘ ਨੂੰ ਵਿਸ਼ਵ ਪੰਜਾਬੀ ਸੈਂਟਰ ਸੁਸਾਇਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਗੋਬਿੰਦ ਸਿੰਘ ਭਵਨ ਵਿਖੇ ਅੱਜ 'ਸਿੱਖਿਆ ਅਤੇ ਰਾਸ਼ਟਰਵਾਦ' ਵਿਸ਼ੇ 'ਤੇ ਵਿਚਾਰ ਚਰਚਾ ਕਰਵਾਈ ਗਈ ਜਿਸ ਵਿਚ ਸਿੱਖ ਚਿੰਤਕ ਭਾਈ ਅਜਮੇਰ ਸਿੰਘ, ਡਾ. ਗੁਰਮੀਤ ਸਿੰਘ ਸਿੱਧੂ (ਮੁਖੀ, ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਅਤੇ ਡਾ. ਸਿਕੰਦਰ ਸਿੰਘ (ਇੰਚਾਰਜ, ਪੰਜਾਬੀ ਵਿਭਾਗ, ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ) ਮੁੱਖ ਬੁਲਾਰੇ ਦੇ ਤੌਰ 'ਤੇ ਸ਼ਾਮਿਲ ਹੋਏ।
ਪਟਿਆਲਾ: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਛਾਪੀ ਜਾ ਰਹੀ 12ਵੀਂ ਜਮਾਤ ਦੀ ਇਤਿਹਾਸ ਦੀ ਵਿਵਾਦਿਤ ਕਿਤਾਬ ਦੇ ਮਸਲੇ ਦੀ ਗੰਭੀਰਤਾ ਨੂੰ ਸਮਝਦਿਆਂ ਹੋਇਆ ਪੰਜਾਬੀ ਯੂਨੀਵਰਸਿਟੀ ...
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਜਾਰੀ ਕੀਤੀ 12ਵੀਂ ਜਮਾਤ ਲਈ ਇਤਿਹਾਸ ਦੀ ਕਿਤਾਬ ਵਿੱਚੋ ਸਿੱਖ ਇਤਿਹਾਸ ਨੂੰ ਕੱਡਣ ਦਾ ਮਾਮਲਾ ਪੰਜਾਬ ਭਰ ਵਿੱਚ ਚਲ ਰਿਹਾ ਹੈ। ਇਸ ਸਬੰਧੀ ਸਿੱਖ ਸਿਆਸਤ ਵੱਲੋ ਡਾ. ਗੁਰਮੀਤ ਸਿੰਘ (ਮੁਖੀ, ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਮਹਿਕਮਾ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਨਾਲ ਖਾਸ ਗਲਬਾਤ ਕੀਤੀ ਗਈ। ਇਹ ਗਲਬਾਤ ਸਿੱਖ ਸਿਆਸਤ ਦੇ ਪਾਠਕਾਂ ਨਾਲ ਸਾਝੀ ਕਰ ਰਹੇ ਹਾਂ।
« Previous Page — Next Page »