ਦੂਜੀ ਪੁਸਤਕ ‘ਸੰਤ ਰਾਮ ਉਦਾਸੀ ਦੀ ਸ਼ਖ਼ਸੀਅਤ ਅਤੇ ਸਮੁੱਚੀ ਰਚਨਾ’ ਸੰਪਾਦਕ ਅਜਮੇਰ ਸਿੱਧੂ- ਇਕਬਾਲ ਕੌਰ ਉਦਾਸੀ; ਚੇਤਨਾ ਪ੍ਰਕਾਸ਼ਨ, ਲੁਧਿਆਣਾ ਨੇ 2014 ਵਿੱਚ ਪ੍ਰਕਾਸ਼ਿਤ ਕੀਤੀ ਹੈ।
ਮੇਰੇ ਵੱਲੋਂ ਸੰਪਾਦਿਤ ਕੀਤੀ ਗਈ ਪੁਸਤਕ ‘ਸੰਤ ਰਾਮ ਉਦਾਸੀ- ਜੀਵਨ ਤੇ ਰਚਨਾ’ ਪਹਿਲੀ ਵਾਰ 1996 ਵਿੱਚ ਛਪੀ ਸੀ। ‘ਕੰਮੀਆਂ ਦੇ ਵਿਹੜੇ ਦਾ ਸੂਰਜ- ਸੰਤ ਰਾਮ ਉਦਾਸੀ’ ਸਿਮਰਤੀ ਗੰਥ 2014 ਵਿੱਚ ਛਪਿਆ ਸੀ।
ਜਦੋਂ ਜਦੋਂ ਵੀ ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪੈਣ ਦੀ ਦਾਸਤਾਨ ਬਿਆਨ ਹੁੰਦੀ ਹੈ, ਸਿੱਖ ਰਾਜ ਦੇ ਖੈਰ-ਖਵਾਹ, ਪੰਜਾਬੀ ਕਵੀ ਸ਼ਾਹ ਮੁਹੰਮਦ ਦਾ ਜੰਗਨਾਮਾ ‘ਜੰਗ ਹਿੰਦ-ਪੰਜਾਬ’ ਜਿਸ ਨੂੰ ਬਾਅਦ ਵਿੱਚ ‘ਜੰਗ ਸਿੰਘਾਂ-ਫਿਰੰਗੀਆਂ’ ਕਿਹਾ ਜਾਣ ਲੱਗਾ, ਦਾ ਜ਼ਿਕਰ ਜ਼ਰੂਰ ਹੁੰਦਾ ਹੈ।