'ਚੰਡੀਗੜ੍ਹ ਪੰਜਾਬੀ ਮੰਚ' ਦੇ ਮੈਬਰਾਂ ਵਲੋਂ ਪਿਕਾਡਲੀ ਚੌਕ ਵਿਖੇ ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲੀ ਭਾਸ਼ਾ ਅਤੇ ਸਰਕਾਰੀ ਭਾਸ਼ਾ ਦਾ ਦਰਜਾ ਦਿਵਾਉਣ ਲਈ 'ਮਾਂ ਬੋਲੀ ਪੰਜਾਬੀ ਆਜ਼ਾਦ ਕਰੋ' ਦਾ ਨਾਅਰਾ ਬੁਲੰਦ ਕੀਤਾ।
ਚੰਡੀਗੜ੍ਹ: ਮਾਂ-ਬੋਲੀ ਪੰਜਾਬੀ ਪ੍ਰਤੀ ਫਿਕਰਮੰਦ ਲੋਕਾਂ ਨੂੰ ਪੰਜਾਬ ਸਕੂਲ ਸਿਖਿਆ ਬੋਰਡ ਦੇ ਨਤੀਜਿਆਂ ਨੇ ਹੋਰ ਫਿਕਰਾਂ ਵਿਚ ਪਾ ਦਿੱਤਾ ਹੈ। ਜਦੋਂ ਇਕ ਪਾਸੇ ਪੰਜਾਬ ਸਰਕਾਰ ...
ਅੰਗਰੇਜ਼ੀ ਨੂੰ ਸਿੱਖਿਆ ਦਾ ਮਾਧਿਅਮ ਬਨਾਉਣ ਦੇ ਹੱਕ ਵਿਚ ਇਕ ਆਮ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਸ਼ਬਦਾਵਲੀ ਦੀ ਘਾਟ ਕਰਕੇ ਪੰਜਾਬੀ ਵਿਚ ਵਿਗਿਆਨ ਦੀ ਪੜ੍ਹਾਈ ਲਈ ਸਮਰੱਥਾ ਨਹੀਂ ਹੈ ਅਤੇ ਨਾ ਹੀ ਪੰਜਾਬੀ ਵਿਚ ਵਿਗਿਆਨ ਦੀ ਪੜ੍ਹਾਈ ਲਈ ਸਮੱਗਰੀ ਹੈ। ਇਸ ਲੇਖ ਵਿਚ ਇਨ੍ਹਾਂ ਦੋ ਸਵਾਲਾਂ ਨੂੰ ਵਾਚਿਆ ਗਿਆ ਹੈ।
ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਨੇ ਲੇਖਕਾਂ, ਪ੍ਰਕਾਸ਼ਕਾਂ ਕੋਲੋਂ ਬਾਬਾ ਫਰੀਦ ਸਾਹਿਤ ਸਨਮਾਨ ਲਈ ਕਿਤਾਬਾਂ ਦੀ ਮੰਗ ਕੀਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੇ ਪ੍ਰਧਾਨ ਕੰਵਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਕੋਈ ਵੀ ਲੇਖਕ, ਪ੍ਰਕਾਸ਼ਕ ਜਾਂ ਪਾਠਕ ਵੀ ਲੇਖਕ ਦੀ ਸਹਿਮਤੀ ਦੇ ਨਾਲ 15 ਅਪ੍ਰੈਲ 2018 ਤੱਕ ਬਾਬਾ ਫਰੀਦ ਸਾਹਿਤ ਸਨਮਾਨ 2018 ਲਈ ਨਾਮਜ਼ਦਗੀਆਂ ਭੇਜ ਸਕਦਾ ਹੈ।
ਅੱਜ-ਕੱਲ੍ਹ ਲੋਕਾਂ ਨੇ ਆਪਣੇ ਘਰਾਂ ਅਤੇ ਕਾਰੋਬਾਰੀ ਥਾਂਵਾਂ ਵਿਚ ਦਿਨ-ਤਰੀਕਾਂ ਵੇਖਣ ਲਈ ਇਸ ਤਰ੍ਹਾਂ ਦੇ ਕਿਤਾਬਚੇ ਰੱਖੇ ਹਨ ਜਿਨ੍ਹਾਂ ਦੇ ਹਰ ਸਫੇ ਉਪਰ ਇਕੋ ਪਾਸੇ ਦਿਨ-ਤਰੀਕ ਦੇ ਨਾਲ ਕੋਈ ਧਾਰਮਿਕ ਸੁਨੇਹਾ (ਗੁਰਬਾਣੀ ਦੇ ਸ਼ਬਦ ਆਦਿ) ਲਿਖਿਆ ਹੁੰਦਾ ਹੈ, ਜਿਸ ਦੇ ਅਰਥ ਵੀ ਲਿਖੇ ਹੁੰਦੇ ਹਨ। ਇਕ ਦਿਨ ਮੈਂ ਡਾਕਟਰ ਕੋਲ ਗਿਆ ਤਾਂ ਉਸਦੀ ਦੁਕਾਨ ਉਪਰ ਵੀ ਅਜਿਹੇ ਕਿਤਾਬਚੇ ਉਪਰ ਨਿੱਕੇ ਨਿੱਕੇ ਅਖਰਾਂ ਵਿਚ ਗੁਰਬਾਣੀ ਲਿਖੀ ਹੋਈ ਸੀ ਅਤੇ ਵਿਆਖਿਆ ਤੋਂ ਪਹਿਲਾਂ ਮੋਟਾ ਕਰਕੇ ‘ਅਰਥ’ ਲਿਖਿਆ ਹੋਇਆ ਸੀ।
– ਡਾ: ਸੇਵਕ ਸਿੰਘ ਕੋਈ 100 ਕੁ ਵਰੇ ਪਹਿਲਾਂ ਦੀ ਗੱਲ ਹੈ ਕਿ ਇਕ ਚੋਰਾਂ ਦਾ ਟੋਲਾ ਚੋਰੀ ਕਰਨ ਜਾ ਰਿਹਾ ਸੀ। ਜਦੋਂ ਉਹ ਮਿਥੇ ...
ਪਾਵਰਕੌਮ ਅਦਾਰੇ ਵੱਲੋਂ ਕਲਰਕਾਂ, ਜੇ.ਈਜ਼. ਤੇ ਸਬ ਸਟੇਸ਼ਨ ਇੰਚਾਰਜਾਂ ਦੀ ਚੋਣ ਵਾਸਤੇ ਲਈ ਜਾ ਰਹੀ ਪ੍ਰੀਖਿਆ ਵਿੱਚ ਪੰਜਾਬੀ ਨੂੰ ਦੂਰ ਕਰ ਦਿੱਤਾ ਗਿਆ। ਅਜਿਹੀਆਂ ਅਸਾਮੀਆਂ ਲਈ ਗਿਆਨ ਦੀ ਪਰਖ਼ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਕੀਤੀ ਜਾਵੇਗੀ।
ਸੁਨਾਮ ਰੇਲਵੇ ਸਟੇਸ਼ਨ ਦਾ ਨਾਮ ਪੰਜਾਬੀ ਵਿੱਚ ਸਿਖ਼ਰ ’ਤੇ ਲਿਖ ਕੇ ਰੇਲਵੇ ਨੇ ਪੰਜਾਬੀ ਭਾਸ਼ਾ ਨੂੰ ਬਣਦਾ ਸਨਮਾਨ ਦਿੱਤਾ ਹੈ। ਆਰਟੀਆਈ ਪਾਉਣ ਵਾਲੇ ਜਤਿੰਦਰ ਜੈਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਸ ਕੰਮ ਲਈ ਕਾਫੀ ਸੰਘਰਸ਼ ਕਰਨਾ ਪਿਆ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਮੇਟੀ ਅਤੇ ਉਸਦੇ ਵਿਿਦਅਕ ਅਦਾਰਿਆਂ ‘ਚ ਨਵੀਂ ਭਰਤੀ ਹੋਣ ਵਾਲੇ ਉਮੀਦਵਾਰਾਂ ਲਈ ਪੰਜਾਬੀ ਭਾਸ਼ਾ ਦੀ ਜਾਣਕਾਰੀ ਨੂੰ ਹੁਣ ਲਾਜ਼ਮੀ ਯੋਗਤਾ ਬਣਾ ਦਿੱਤਾ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਸਬੰਧੀ ਸਾਰੇ ਅਦਾਰਿਆਂ ਨੂੰ ਅੱਜ ਹਿਦਾਇਤੀ ਸਰਕੂਲਰ ਜਾਰੀ ਕਰਦੇ ਹੋਏ ਸਮੂਹ ਕੰਪਿਊਟਰਾਂ ’ਚ ਪੰਜਾਬੀ ਫੋਂਟ ਦੀ ਉਪਲਬਧਤਾ, ਸਟਾਫ਼ ਨੂੰ ਟਾਈਪਿੰਗ ਦੀ ਜਾਣਕਾਰੀ ਅਤੇ ਆਪਸੀ ਪੱਤਰ ਵਿਵਹਾਰ ਪੰਜਾਬੀ ਭਾਸ਼ਾ ’ਚ ਕਰਨ ਦਾ ਆਦੇਸ਼ ਦਿੱਤਾ ਹੈ।
ਪੰਜਾਬੀ ਮਾਂ ਬੋਲੀ ਨੂੰ ਪ੍ਰਮੁਖ ਸੜਕਾਂ ਤੇ ਸਰਕਾਰੀ ਸਮਾਰਕਾਂ ਅਤੇ ਅਦਾਰਿਆਂ ਵਿੱਚ ਬਣਦਾ ਸਤਿਕਾਰ ਦਿਵਾਉਣ ਲਈ ਆਰੰਭੇ ਸੰਘਰਸ਼ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ।ਅੰਮ੍ਰਿਤਸਰ ਸਥਿਤ ਜਲਿਆਂਵਾਲਾ ਬਾਗ ਦੇ ਮੁਖ ਬੋਰਡ ਉਤੇ ਪੰਜਾਬੀ ਭਾਸ਼ਾ ਤੀਸਰੇ ਨੰਬਰ ਤੇ ਸੀ ਜੋ ਅੱਜ ਪਹਿਲੇ ਨੰਬਰ ਤੇ ਕਰਨ ਦਾ ਕਾਰਜ ਸ਼ੁਰੂ ਕਰ ਦਿੱਤਾ ਗਿਆ।
« Previous Page — Next Page »