ਚੰਡੀਗੜ੍ਹ: ਜੱਜ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ‘ਤੇ ਰਾਜਨੀਤਕ ਉਥਲ-ਪੁਥਲ ਹੋਣ ਤੋਂ ਬਾਅਦ, 1986 ਵਿਚ ਹੋਏ ਨਕੋਦਰ ਸਾਕੇ ਦੀ ਜਸਟਿਸ ਗੁਰਨਾਮ ਸਿੰਘ ਕਮਿਸਨ ਵਲੋਂ ਕੀਤੀ ...
28 ਅਗਸਤ 2018 ਦਾ ਦਿਨ ਪੰਜਾਬ ਵਿਧਾਨ ਸਭਾ ਦੇ ਇਤਿਹਾਸ ਦਾ ਇੱਕ ਅਹਿਮ ਦਿਨ ਸੀ। ਸਾਰੀਆਂ ਦਰਸ਼ਕ ਗੈਲਰੀਆਂ ਖਚਾ-ਖਚ ਭਰੀਆਂ ਹੋਈਆਂ ਸਨ।ਲੋਕਾਂ ਦੀ ਗੂੜ੍ਹੀ ਦਿਲਚਸਪੀ ਦੀ ਅਵਸਥਾ ਇਹ ਸੀ ਕਿ ਦਰਸ਼ਕ ਗੈਲਰੀਆਂ ਵਿੱਚ ਜੋ ਵਿਅਕਤੀ ਇੱਕ ਬਾਰ ਬੈਠ ਗਿਆ, ਉਹ ਸਦਨ ਦੇ ਅਣਮਿੱਥੇ ਸਮੇਂ ਲਈ ਉਠਾਏ ਜਾਣ ਤੀਕਰ ਆਪਣੀ ਸੀਟ ਤੇ ਡਟਿਆ ਰਿਹਾ। ਸਭਨਾ ਦੀ ਦਿਲਚਸਪੀ ਦਾ ਮਰਕਜ਼ ਕੇਵਲ ਇੱਕ ਹੀ ਸੀ; ਪੰਜਾਬ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਪੜਤਾਲੀਆ ਕਮਿਸ਼ਨ ਦੀ ਰਿਪੋਰਟ ਤੇ ਹੋਣ ਵਾਲੀ ਬਹਿਸ ਦਾ ਤਰਕ-ਵਿਤਰਕ ਕੀ ਰਹੇਗਾ ਅਤੇ ਇਸ ਬਹਿਸ ਦਾ ਨਿਰਨਾਇਕ ਪਰਿਣਾਮ ਕੀ ਹੋਵੇਗਾ। ਸੱਤ ਘੰਟੇ ਲੰਮੀ ਅਵਧੀ ਦੀ ਬਹਿਸ ਨੂੰ ਸਮੇਟਣ ਵੇਲੇ ਸਦਨ ਦੇ ਨੇਤਾ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਸਦਨ ਵਿੱਚ ਕੀ ਮੁਤਲਿਕ ਐਲਾਨ ਕਰਨਗੇ।ਇਹ ਐਲਾਨ ਹੀ ਦੇਸ਼-ਵਿਦੇਸ਼ ਵਿੱਚ ਵੱਸਦੇ, ਸਮੁੱਚੇ ਸਿੱਖ-ਜਗਤ ਦੀ ਉਤਸੁਕਤਾ ਤੇ ਆਕਰਸ਼ਨ ਦਾ ਕੇਂਦਰ ਬਿੰਦੂ ਸੀ।
ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ, ਗੁਰੂਸਰ, ਮੱਲਕੇ ਵਿੱਚ ਹੋਈ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੁਰਾ ਤੇ ਬਹਿਬਲ ਕਲਾਂ ਗੋਲੀਕਾਂਡ ਸਬੰਧੀ ਜਾਂਚ ਲੇਖੇ ਦਾ ਪਹਿਲਾ ਹਿੱਸਾ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਨੂੰ 30 ਜੂਨ 2018 ਨੂੰ ਸੌਪ ਦਿੱਤਾ ਸੀ।
ਹਾਲ ਹੀ ਬਣੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਮਸ਼ਹੂਰ ਕ੍ਰਿਕਟਰ ਇਮਰਾਨ ਖਾਨ ਏਸ਼ੀਆਈ ਮੁਲਕਾਂ ਦੇ ਸਿਆਸਤਦਾਨਾਂ ਨੂੰ ਦੋ ਹਿੱਸਿਆਂ ਵਿਚ ਵੰਡਦਾ ਹੈ। ਇਕ ਤਾਂ ਉਹ ਹਨ ਜਿਨ੍ਹਾਂ ਲਈ ਸਿਆਸਤ 'ਮਿਸ਼ਨ' ਹੁੰਦੀ ਹੈ ਤੇ ਉਹ ਆਪਣੇ ਲੋਕਾਂ ਦੀ ਹਰ ਪੱਧਰ ਤੇ ਬੇਹਤਰੀ ਲੋਚਦੇ ਹੋਏ ਨਿਸ਼ਕਾਮ ਜੱਦੋਜਹਿਦ ਕਰਦੇ ਹਨ। ਦੂਜੀ ਕਿਸਮ ਸੌਦਾਗਰ ਸਿਆਸਤਦਾਨਾਂ ਦੀ ਹੈ ਜਿਨ੍ਹਾਂ ਲਈ ਰਾਜਨੀਤੀ ਇਕ ਵਪਾਰ ਹੈ ਜਿਸ ਰਾਹੀਂ ਉਹ ਆਪਣੀਆਂ ਪਰਿਵਾਰਕ ਤਿਜੋਰੀਆਂ ਭਰਦੇ ਹਨ ਅਤੇ ਲੋਕ-ਸਿਆਸਤ ਦਾ ਢੋਂਗ ਰਚਦੇ ਹੋਏ ਆਪਣੇ ਹਿਤਾਂ ਲਈ ਅੰਦਰਖਾਤੇ ਘਟੀਆ ਤੋਂ ਘਟੀਆ ਅਨੈਤਿਕ ਸਮਝੌਤੇ ਕਰਦੇ ਹਨ। ਬਾਦਲ ਦੂਜੀ ਕਿਸਮ ਦੇ ਸਿਆਸਤਦਾਨ ਹਨ।
ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੇ ਆਗੂਆਂ ਵੱਲੋ ਜਾਰੀ ਪੈ੍ਰਸ ਬਿਆਨ ਵਿੱਚ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਮਨੁਖਤਾ ਦੇ ਕਾਤਲਾਂ ਇੰਦਰਾ ਗਾਧੀਂ, ਗਵਰਨਰ ਰੇਅ, ਕੇ.ਪੀ.ਐਸ.ਗਿੱਲ, ਬੇਅੰਤ ਸਿੰਘ ਵਰਗਿਆਂ ਨੂੰ ਸ਼ਰਧਾਜਲੀਆਂ ਪਰ ਫੌਜੀ ਹਮਲੇ ਅਤੇ ਝੂਠੇ ਮੁਕਾਬਆਂਿ ਵਿੱਚ ਸ਼ਹੀਦ ਹੋਣ ਵਾਲਿਆ ਬਾਰੇ ਸਾਜਿਸ਼ੀ ਚੁਪ ਚਿੰਤਾਜਨਕ ਹੈ।
ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਬੇਅਦਬੀ ਮਾਮਲਿਆਂ ਦੀ ਕੀਤੀ ਗਈ ਜਾਂਚ ਦਾ ਲੇਖਾ 27 ਅਗਸਤ (ਸੋਮਵਾਰ) ਨੂੰ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਲੇਖੇ ’ਤੇ ਬਹਿਸ 28 ਅਗਸਤ (ਮੰਗਲਵਾਰ) ਨੂੰ ਹੋਵੇਗੀ।
ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਬੰਦੇ ਹਰਪਾਲ ਸਿੰਘ ਚੀਮਾ ਨੇ ਪੰਜਾਬ ਵਿਧਾਨ ਸਭਾ ਦੇ ਆਗਾਮੀ ਸੈਸ਼ਨ ਦੌਰਾਨ ਪੰਜ ਦਿਨਾਂ ਦੇ ਵਿਸ਼ੇਸ਼ ਸੈਸ਼ਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹਨਾਂ 5 ਦਿਨਾਂ ਦੋਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ, ਪੰਜਾਬ ਦੇ ਨੌਜਵਾਨਾਂ ਉੱਤੇ ਬੇਰੁਜ਼ਗਾਰੀ ਅਤੇ ਨਸ਼ੇ ਦੀ ਮਾਰ, ਪ੍ਰਦੂਸ਼ਿਤ ਹੋ ਰਹੇ ਪੰਜਾਬ ਦੇ ਦਰਿਆ, ਪਾਣੀ ਦੇ ਕੁਦਰਤੀ ਸਰੋਤਾਂ ਅਤੇ ਖੁਦਕੁਸ਼ੀਆਂ ਕਰ ਰਹੇ ਪੰਜਾਬ ਦੇ ਕਿਸਾਨਾਂ- ਮਜ਼ਦੂਰਾਂ ਨਾਲ ਸੰਬੰਧਿਤ ਮੁੱਦਿਆਂ ਦੇ ਸਾਰਥਿਕ ਹੱਲ ਲਈ ਇੱਕ-ਇੱਕ ਦਿਨ ਸੰਜੀਦਾ ਬਹਿਸ ਨੂੰ ਸਮਰਪਿਤ ਕੀਤਾ ਜਾ ਸਕੇ।
ਚੰਡੀਗੜ੍ਹ: ਪੰਜਾਬ ਕਾਂਗਰਸ ਵਿਚ ਅੰਦਰੋ-ਅੰਦਰੀ ਚਲ ਰਹੀ ਗੜਬੜ ਅੱਜ ਇਕ ਵਾਰ ਫੇਰ ਜੱਗ ਜਾਹਿਰ ਹੋਈ ਜਦੋਂ ਤਿੰਨ ਹੋਰ ਕਾਂਗਰਸ ਵਿਧਾਇਕਾਂ ਨੇ ਆਪਣੀ ਨਾਰਾਜ਼ਗੀ ਦਾ ਖੁਲ੍ਹੇ ...
ਪੰਜਾਬ ਵਿਧਾਨ ਸਭਾ ਵਿਚ ਆਪਣੇ ਭਾਸ਼ਣ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਖ-ਵੱਖ ਪੜਾਵਾਂ ਵਿਚ ਪੰਜਾਬ ਦੇ 18 ਤੋਂ 35 ਸਾਲ ਦੇ ਨੌਜਵਾਨਾਂ ਨੂੰ ਜਿਹਨਾਂ ਦੇ ਪਰਿਵਾਰਾਂ ਦੀ ਸਾਲਾਨਾ ਆਮਦਨ 6 ਲੱਖ ਤਕ ਹੈ ਤੇ ਜੋ ਦਸਵੀਂ ਪਾਸ ਹਨ, ਸਮਾਰਟ ਫੋਨ ਦਵੇਗੀ।
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਹੁਕਮਰਾਨਾਂ ਸਮੇਤ ਸਮੂਹ ਧਿਰਾਂ ਨੇ ਦਲਿਤਾਂ ਦੇ ਮੁੱਦੇ ’ਤੇ ਇਕਸੁਰ ਹੁੰਦਿਆਂ ਐੱਸਸੀ ਅਤੇ ਐੱਸਟੀ ਐਕਟ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੇ ਮੁੱਦੇ ਉਪਰ ਸਰਬਸੰਮਤੀ ਨਾਲ ਮਤਾ ਪਾਸ ਕੀਤਾ, ਜੋ ਭਾਰਤ ਸਰਕਾਰ ਨੂੰ ਭੇਜਿਆ ਜਾਵੇਗਾ। ਦੂਜੇ ਪਾਸੇ ਆਮ ਆਦਮੀ ਪਾਰਟੀ (‘ਆਪ’) ਦੇ ਵਿਧਾਇਕਾਂ ਨੇ ਦਲਿਤਾਂ ਦੇ ਮੁੱਦੇ ਉਪਰ ਹਾਊਸ ਵਿੱਚ ਨਾਅਰੇਬਾਜ਼ੀ ਕਰਨ ਉਪਰੰਤ ਵਾਕਆਊਟ ਕਰਕੇ ਰੋਸ ਪ੍ਰਗਟ ਕੀਤਾ।
Next Page »