ਬਹੁਜਨ ਵਿਦਿਆਰਥੀਆਂ ਦੇ ਹੱਕਾਂ ਲਈ ਸੰਘਰਸ਼ ਕਰ ਰਹੀ ਵਿਦਿਆਰਥੀ ਜਥੇਬੰਦੀ ਅੰਬੇਦਕਰ ਸਟੂਡੈਂਟਸ ਐਸੋਸੀਏਸ਼ਨ ਦੇ ਸੱਦੇ ਉੱਤੇ ਪੰਜਾਬ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਨੇ 31 ਅਗਸਤ ਨੂੰ ਵੀਸੀ ਦਫ਼ਤਰ ਤੋਂ ਲੈ ਕੇ ਵੀ ਸੀ ਰਿਹਾਇਸ਼ ਤੱਕ ਰੋਸ ਮਾਰਚ ਕੱਢਿਆ ਅਤੇ ਯੂਨੀਵਰਸਿਟੀ ਉਪ ਕੁਲਪਤੀ ਦੇ ਘਰ ਅੱਗੇ ਧਰਨਾ ਦਿੱਤਾ।
ਡਾ. ਗੁਰਭਗਤ ਸਿੰਘ ਨੇ ਇਸ ਗੱਲਬਾਤ ਵਿੱਚ ਆਪਚੇ ਜਨਮ, ਬਚਪਨ, ਪਰਵਾਰਕ ਪਿਛੋਕੜ, ਮੁੱਢਲੀ ਸਿੱਖਿਆ, ਸੰਸਕਾਰਾਂ ਦੀ ਘਾੜਤ, ਆਪਣੀ ਪੜ੍ਹਾਈ, ਭੂਤਵਾੜੇ, ਅਮਰੀਕਾ ਜਾਣ, ਉੱਥੇ ਪੜ੍ਹਨ ਤੇ ਪੜਾਉਣ ਦੇ ਤਜ਼ਰਬੇ, ਪੰਜਾਬ ਵਾਪਸੀ, ਆਪਣੇ ਚਿੰਤਨ, ਸਿੱਖ ਸਿਮਰਤੀ ਤੇ
ਡਾ. ਗੁਰਭਗਤ ਸਿੰਘ ਨੇ ਇਸ ਗੱਲਬਾਤ ਵਿੱਚ ਆਪਚੇ ਜਨਮ, ਬਚਪਨ, ਪਰਵਾਰਕ ਪਿਛੋਕੜ, ਮੁੱਢਲੀ ਸਿੱਖਿਆ, ਸੰਸਕਾਰਾਂ ਦੀ ਘਾੜਤ, ਆਪਣੀ ਪੜ੍ਹਾਈ, ਭੂਤਵਾੜੇ, ਅਮਰੀਕਾ ਜਾਣ, ਉੱਥੇ ਪੜ੍ਹਨ ਤੇ ਪੜਾਉਣ ਦੇ ਤਜ਼ਰਬੇ, ਪੰਜਾਬ ਵਾਪਸੀ, ਆਪਣੇ ਚਿੰਤਨ, ਸਿੱਖ ਸਿਮਰਤੀ ਤੇ ਸਿੱਖ ਵਿਰਸੇ ਦੀ ਵਿਲੱਖਣਤਾ, ਵਿਸਮਾਦੀ ਪੂੰਜੀ, ਵਾਹਿਗੁਰੂ, ਸਿੱਖ ਕ੍ਰਾਂਤੀ ਅਤੇ ਮਹਾਂਪ੍ਰਤੀਕ ਪ੍ਰਬੰਧ ਬਾਰੇ ਵਿਸਤਾਰ ਵਿੱਚ ਗੱਲਾਂ ਕੀਤੀਆਂ ਅਤੇ ਆਪਣੇ ਵਿਚਾਰ ਸਾਂਝੇ ਕੀਤੇ।
ਉੱਘੇ ਸਿੱਖ ਚਿੰਤਕ ਡਾ. ਗੁਰਭਗਤ ਸਿੰਘ ਨਾਲ ਕੀਤੀ ਗਈ ਇਹ ਖੁੱਲੀ ਗੱਲਬਾਤ ਜੂਨ 2011 ਵਿੱਚ ਦੋ ਦਿਨਾਂ ਦੌਰਾਨ ਭਰੀ ਗਈ ਸੀ।
ਸਟੂਡੈਂਟਸ ਫਾਰ ਸੁਸਾਇਟੀ ਅਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ 10 ਦਸੰਬਰ, 2019 ਨੂੰ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਵਜੋਂ ਕਸ਼ਮੀਰੀ ਕਾਰਕੁਨ ਪ੍ਰੋਫੈਸਰ ਐਸ.ਆਰ. ਗਿਲਾਨੀ ਦੀ ਯਾਦ ਵਿੱਚ ਇੱਕ ਸਮਾਗਮ ਆਯੋਜਿਤ ਕੀਤਾ। ਇਹ ਸਮਾਗਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਗਾਂਧੀ ਭਵਨ ਵਿਖੇ ਹੋਇਆ ਸੀ।
ਵਿਸ਼ਵ ਮਨੁੱਖੀ ਅਧਿਕਾਰ ਦਿਵਸ ਵਜੋਂ ਕਸ਼ਮੀਰੀ ਕਾਰਕੁਨ ਪ੍ਰੋਫੈਸਰ ਐਸ.ਆਰ. ਗਿਲਾਨੀ ਦੀ ਯਾਦ ਵਿੱਚ ਇੱਕ ਸਮਾਗਮ ਆਯੋਜਿਤ ਕੀਤਾ। ਇਹ ਸਮਾਗਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਗਾਂਧੀ ਭਵਨ ਵਿਖੇ ਹੋਇਆ ਸੀ।
ਪੰਜਾਬ ਯੁਨੀਵਰਸਿਟੀ ਵਿਚਲੀਆਂ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਵਲੋਂ ਪੰਜਾਬ ਬੋਲੀ ਬਾਰੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਡਾ. ਸੇਵਕ ਸਿੰਘ ਅਤੇ ਡਾ ਪਿਆਰੇ ਲਾਲ ਗਰਗ ਨੇ ਪੰਜਾਬੀ ਬੋਲੀ, ਪੰਜਾਬ ਵਿਚ ਪੰਜਾਬੀ ਬੋਲੀ ਦੀ ਹਾਲਤ ਅਤੇ ਬਦਲਾਅ ਬਾਰੇ ਵਿਚਾਰਾਂ ਦੀ ਸਾਂਝ ਪਾਈ।
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ `ਤੇ ਪੰਜਾਬ ਦੇ ਪੂਰੇ ਹੱਕ ਨੂੰ ਬਹਾਲ ਕਰਾਉਣ ਲਈ ਚੱਲੇ ਆ ਰਹੇ ਸੰਘਰਸ਼ ਦੀ ਆਵਾਜ਼ ਹੁਣ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਚੁੱਕੀ ਹੈ।
ਚੰਡੀਗੜ੍ਹ ਪੰਜਾਬੀ ਮੰਚ ਵਲੋਂ ਚੰਡੀਗੜ੍ਹ ਦੇ ਸੈਕਟਰ 17 'ਚ 1 ਨਵੰਬਰ, 2017 ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਪੰਜਾਬੀ ਭਾਸ਼ਾ ਨੂੰ ਪ੍ਰਸ਼ਾਸਨਿਕ ਭਾਸ਼ਾ ਬਣਾਉਣ ਦੀ ਮੰਗ ਲਈ ਰੋਸ ਮੁਜਾਹਰਾ ਕੀਤਾ ਗਿਆ।
ਪੰਜਾਬ ਯੂਨੀਵਰਸਿਟੀ ਕੈਂਪਸ ਦੇ ਸਾਈਨ ਬੋਰਡਾਂ ’ਤੇ ਪੰਜਾਬੀ ਨੂੰ ਪਹਿਲੇ ਸਥਾਨ ’ਤੇ ਦਰਜ ਕਰਨ ਦਾ ਖ਼ਰਚਾ ਪ੍ਰੋ. ਪੰਡਿਤ ਧਰਨੇਤਰ ਨੇ ਚੁੱਕ ਲਿਆ ਹੈ। ਉਨ੍ਹਾਂ ਨੇ ਸਾਈਨ ਬੋਰਡਾਂ ’ਤੇ ਪੰਜਾਬੀ ਦਰਜ ਕਰਨ ਲਈ ਆਉਣ ਵਾਲੇ ਖ਼ਰਚ ਲਈ ਪੰਜ ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਉਪ ਕੁਲਪਤੀ ਪ੍ਰੋ. ਅਰੁਣ ਗਰੋਵਰ ਨੂੰ ਚੈੱਕ ਰਾਹੀਂ ਦਿੱਤੀ ਹੈ ਅਤੇ ਅਗਲੀ ਕਿਸ਼ਤ ਤੀਹ ਅਕਤੂਬਰ ਨੂੰ ਨਗਦ ਦੇਣ ਦਾ ਫੈਸਲਾ ਲਿਆ ਹੈ।
Next Page »