ਬੀਤੇ ਦਿਨ ਲੰਡਨ ਦੇ ਟਰੈਫਲਗਰ ਸਕੁਏਅਰ ਵਿੱਚ ਸਿੱਖਸ ਫਾਰ ਜਸਟਿਸ ਵੱਲੋਂ "ਲੰਡਨ ਐਲਾਨਨਾਮੇ" ਸਬੰਧੀ ਇੱਕ ਇਕੱਠ ਕੀਤਾ ਗਿਆ। ਇਹ ਇਕੱਠ ਸਿੱਖਸ ਫਾਰ ਜਸਟਿਸ ਜਥੇਬੰਦੀ ਵੱਲੋਂ ਚਲਾਈ ਜਾ ਰਹੀ ਰੈਫਰੈਂਡਮ 2020 ਦੀ ਮੁਹਿੰਮ ਤਹਿਤ ਰੱਖਿਆ ਗਿਆ ਸੀ।
ਲੰਡਨ: ਬਰਤਾਨੀਆ ਦੀ ਰਾਜਧਾਨੀ ਲੰਡਨ ਵਿਚ ਟਰੈਫਲਗਰ ਸਕੁਏਅਰ ਵਿਖੇ ਅੱਜ “ਸਿੱਖਸ ਫਾਰ ਜਸਟਿਸ” ਜਥੇਬੰਦੀ ਵਲੋਂ “ਰੈਫਰੈਂਡਮ 2020” ਸਬੰਧੀ ਲੰਡਨ ਐਲਾਨਨਾਮਾ ਇਕੱਠ ਕੀਤਾ ਗਿਆ। ਵੱਡੀ ਗਿਣਤੀ ...
ਰੈਫਰੈਂਡਮ 2020 ਮੁਹਿੰਮ ਦੀ ਸਪੱਸ਼ਟਤਾ ਸਬੰਧੀ ਸਿੱਖਜ਼ ਫਾਰ ਜਸਟਿਸ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖ਼ਾਲਸਾ ਵਲੋਂ ਇਕ ਸਵਾਲਾਂ ਵਾਲੀ ਚਿੱਠੀ ਲਿਖਣ ਤੋਂ ਬਾਅਦ ਸਿੱਖ ਧਿਰਾਂ ਦਰਮਿਆਨ ਆਪਸੀ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ।
ਚੰਡੀਗੜ੍ਹ: ਆਮ ਕਰਕੇ ਭਾਰਤੀ ਮੀਡੀਆ ਅਦਾਰੇ ਜਦੋਂ ਸਿੱਖ ਸਟੇਟ ਦੇ ਮਸਲੇ ਜਾਂ ਖਾਲਿਸਤਾਨ ਦੇ ਮਾਮਲੇ ‘ਤੇ “ਬਹਿਸ” ਕਰਵਾਉਂਦੇ ਹਨ ਤਾਂ ਬਹਿਸ ਨੂੰ “ਸਰਬਪੱਖੀ” ਵਿਖਾਉਣ ਲਈ ...
ਨਵਾਂਸ਼ਹਿਰ: ਬੰਗਾ ਪੁਲਿਸ ਵਲੋਂ ਬੀਤੇ ਦਿਨੀਂ ਗ੍ਰਿਫਤਾਰ ਕੀਤੇ ਗਏ 6 ਨੌਜਵਾਨਾਂ ਵਿਚੋਂ 2 ਨਬਾਲਗ ਨੌਜਵਾਨਾਂ ਨੂੰ ਬੀਤੇ ਕਲ੍ਹ ਜ਼ਮਾਨਤ ਦੇ ਦਿੱਤੀ ਗਈ ਜਦਕਿ ਬਾਕੀ 4 ...
ਨਵਾਂਸ਼ਹਿਰ: ਪੰਜਾਬ ਪੁਲਿਸ ਨੇ ਬੰਗਾ ਤੋਂ ਚਾਰ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹ ਨੌਜਵਾਨ ਪਾਕਿਸਤਾਨ ਦੀ ਖੂਫੀਆ ਅਜੈਂਸੀ ...
ਸਪੇਨ ਦੇ ਪ੍ਰਧਾਨ ਮੰਤਰੀ ਮਾਰੀਆਨੋ ਰਖੋਏ ਨੇ ਕੈਤਾਲੋਨੀਆ ਦੀ ਸੰਸਦ ਨੂੰ ਭੰਗ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਰਖੋਏ ਨੇ ਕੈਤਾਲੋਨੀਆ ਦੇ ਆਗੂ ਕਾਰਲੋਸ ਪੁਜ਼ੀਮੋਂਟ ਅਤੇ ਉਨ੍ਹਾ ਦੀ ਵਜ਼ਾਰਤ ਨੂੰ ਵੀ ਬਰਖਾਸਤ ਕਰਨ ਦਾ ਐਲਾਨ ਕਰ ਦਿੱਤਾ।
ਸਪੇਨ ਤੋਂ ਆਜ਼ਾਦੀ ਦੀ ਮੰਗ ਕਰ ਰਹੇ ਮੁਲਕ ਦੇ ਉੱਤਰ ਪੂਰਬੀ ਖਿੱਤੇ ’ਚ ਵਸੇ ਕੈਟੇਲੋਨੀਆ ਦੇ ਆਗੂ ਕਾਰਲਸ ਪੁਦਜ਼ਮੌਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਪੇਨ ਨਾਲੋਂ ਵੱਖ ਹੋਣ ਦਾ ਅਧਿਕਾਰ ਮਿਲ ਗਿਆ ਹੈ। ਪੁਦਜ਼ਮੌਨ ਸਰਕਾਰ ਨੇ ਦਾਅਵਾ ਕੀਤਾ ਕਿ ਰਾਏਸ਼ੁਮਾਰੀ ਦੌਰਾਨ 90 ਫੀਸਦ ਵੋਟਰਾਂ ਨੇ ਅਜ਼ਾਦੀ ਦੀ ਹਮਾਇਤ ਕੀਤੀ ਹੈ। ਉਧਰ ਸਪੈਨਿਸ਼ ਪ੍ਰਧਾਨ ਮੰਤਰੀ ਮਾਰੀਆਨੋ ਰਾਜੌਇ ਨੇ ਲੰਘੇ ਦਿਨ ਹੋਈ ਰਾਏਸ਼ੁਮਾਰੀ ’ਤੇ ਪਾਬੰਦੀ ਲਾ ਦਿੱਤੀ ਹੈ।
ਸਪੇਨ ਤੋਂ ਵੱਖ ਹੋ ਕੇ ਨਵਾਂ ਦੇਸ਼ ਬਣਾਉਣ ਦੇ ਲਈ ਕੈਟੇਲੋਨੀਆ 'ਚ ਜਾਰੀ ਰਿਫਰੈਂਡਮ (ਰਾਏਸ਼ੁਮਾਰ) ਸਮੇਂ ਹਿੰਸਾਂ ਦੀਆਂ ਖ਼ਬਰਾਂ ਆਈਆਂ ਹਨ। ਕੈਟਲਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਦੇ ਨਾਲ ਟਕਰਾਅ 'ਚ ਘੱਟ ਤੋਂ ਘੱਟ 337 ਲੋਕ ਜ਼ਖਮੀ ਹੋਏ ਹਨ।
ਮਨੁੱਖੀ ਅਧਿਕਾਰਾਂ ਲਈ ਸਰਗਰਮ ਅਤੇ ਖ਼ਾਲਿਸਤਾਨ ਹਮਾਇਤੀ ਜਥੇਬੰਦੀਆਂ ਵੱਲੋਂ ਨਿਊਯਾਰਕ 'ਚ ਸੰਯੁਕਤ ਰਾਸ਼ਟਰ ਦੇ ਦਫ਼ਤਰ ਦੇ ਬਾਹਰ ਭਾਰਤ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਹੋਇਆ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਗਈ ਕਿ ਉਹ ਖ਼ੁਦਮੁਖਤਿਆਰੀ ਦੇ ਲਈ ਰਾਏਸ਼ੁਮਾਰੀ ਦੀ ਹਮਾਇਤ ਕਰਨ।
Next Page »