ਮੀਡੀਆ ਰਿਪੋਰਟਾਂ ਮੁਤਾਬਕ ਭਾਈ ਜਗਤਾਰ ਸਿੰਘ ਤਾਰਾ ਦੀ ਬੇਅੰਤ ਸਿੰਘ ਕਤਲ ਕੇਸ ਦੀ ਸੁਣਵਾਈ ਬੁੜੈਲ ਜੇਲ ਵਿੱਚ ਜੱਜ ਜੇ ਐਸ ਸਿੱਧੂ ਦੀ ਅਦਾਲਤ ਵਿੱਚ ਹੋਈ। ਆਖਰੀ ਗਵਾਹ ਡਾ. ਲਾਲ ਜੋ ਕਿ ਹੈਦਰਾਬਾਦ ਤੋਂ ਡੀ.ਐਨ.ਏ. ਮਾਹਰ ਹਨ, ਨੇ ਆਪਣੀ ਗਵਾਹੀ ਦਿੱਤੀ। ਡਾ ਲਾਲ ਨੇ ਦੱਸਿਆ ਕਿ ਸਿੱਖਾਂ ਦੇ ਕਾਤਲ ਬੇਅੰਤ ਮੁੱਖ ਮੰਤਰੀ ਨੂੰ ਆਪਾ ਵਾਰ ਕੇ ਸਜ਼ਾ ਦੇਣ ਵਾਲੇ ਭਾਈ ਦਿਲਾਵਰ ਸਿੰਘ ਦੇ ਅੰਗਾਂ ਨੂੰ ਡੀ.ਐਨ.ਏ. ਲਈ ਹੈਦਰਾਬਾਦ ਭੇਜਿਆ ਗਿਆ ਸੀ, ਜਿਸ ਨੂੰ ਭਾਈ ਦਿਲਾਵਰ ਸਿੰਘ ਦੇ ਪਿਤਾ ਹਰਨੇਕ ਸਿੰਘ ਅਤੇ ਮਾਤਾ ਸੁਖਜੀਤ ਕੌਰ ਦੇ ਡੀ.ਐਨ.ਏ. ਨਮੂਨਿਆਂ ਨਾਲ ਮਿਲਾਇਆ ਗਿਆ ਸੀ। ਇਹ ਸਾਰੇ ਨਮੂਨੇ ਇੱਕ ਦੂਜੇ ਨਾਲ ਮਿਲਦੇ ਸਨ ਜਿਸਤੋਂ ਇਹ ਸਿੱਧ ਹੋ ਗਿਆ ਕਿ ਮਨੁੱਖੀ ਬੰਬ ਬਣ ਕੇ ਸ਼ਹੀਦ ਹੋਣ ਵਾਲਾ ਭਾਈ ਦਿਲਾਵਰ ਸਿੰਘ ਹੀ ਸੀ।