Tag Archive "prtc"

ਚੌਟਾਲਿਆਂ ਦੀ ‘ਧਮਕੀ’ ਤੋਂ ਬਾਅਦ ਇਕੱਲੇ ਬਠਿੰਡਾ ਡਿਪੋ ‘ਚ ਪੀਆਰਟੀਸੀ ਨੂੰ ਹੋਵੇਗਾ 25 ਲੱਖ ਦਾ ਨੁਕਸਾਨ

ਇਨੈਲੋ ਵੱਲੋਂ ਅੱਜ 10 ਜੁਲਾਈ ਨੂੰ ਪੰਜਾਬ ਦੀਆਂ ਗੱਡੀਆਂ ਹਰਿਆਣਾ ’ਚ ਦਾਖ਼ਲ ਨਾ ਹੋਣ ਦੇ ਦਿੱਤੇ ਸੱਦੇ ਕਰ ਕੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਪੰਜਾਹ ਰੂਟਾਂ ’ਤੇ ਬੱਸਾਂ ਨਹੀਂ ਚਲਾਏਗਾ। ਇਸ ਨਾਲ ਕਾਰਪੋਰੇਸ਼ਨ ਨੂੰ ਕਰੀਬ 25 ਲੱਖ ਰੁਪਏ ਦਾ ਮਾਲੀ ਘਾਟਾ ਪਏਗਾ। ਪੀਆਰਟੀਸੀ ਨੇ ਇਸ ਦੇ ਨਾਲ ਹੀ ਰਾਜਸਥਾਨ ਜਾਂਦੀਆਂ ਬੱਸਾਂ ਨੂੰ ਵੀ ਇੱਕ ਦਿਨ ਲਈ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕਾਰਪੋਰੇਸ਼ਨ ਦੀ ਪੰਜਾਬ ਤੋਂ ਦਿੱਲੀ ਵਾਲੀ ਬੱਸ ਸਰਵਿਸ ਵੀ ਬੰਦ ਰਹੇਗੀ। ਇਸ ਦੇ ਨਾਲ ਬਠਿੰਡਾ ਖ਼ਾਦ ਕਾਰਖਾਨੇ ਤੋਂ ਹਰਿਆਣਾ ਨੂੰ ਸਪਲਾਈ ਵੀ ਪ੍ਰਭਾਵਿਤ ਹੋਵੇਗੀ।

ਪੰਜਾਬ ਸਰਕਾਰ ਵਲੋਂ ਨਵੀਂ ਟਰਾਂਸਪੋਰਟ ਨੀਤੀ: ਨਵੀਆਂ ਏ.ਸੀ. ਬੱਸਾਂ ਚਲਾਉਣ ਦਾ ਫੈਸਲਾ

ਪੰਜਾਬ ਵਜ਼ਾਰਤ ਨੇ ਬੁੱਧਵਾਰ ਨਵੀਂ ਟਰਾਂਸਪੋਰਟ ਨੀਤੀ ਉਤੇ ਮੋਹਰ ਲਗਾ ਦਿੱਤੀ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ ਘਾਟੇ ’ਚ ਚੱਲ ਰਹੀ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਨੂੰ ਹੁਲਾਰਾ ਮਿਲੇਗਾ ਅਤੇ ਬਾਦਲ ਪਰਿਵਾਰ ਦੀ ਟਰਾਂਸਪੋਰਟ ਸੈਕਟਰ ’ਚੋਂ ਅਜਾਰੇਦਾਰੀ ਟੁੱਟੇਗੀ। ਪੰਜਾਬ ਸਰਕਾਰ ਨੇ ਖੁਦ ਪੜਾਅ ਵਾਰ ਏਸੀ ਬੱਸਾਂ ਚਲਾਉਣ ਦਾ ਫੈ਼ਸਲਾ ਕੀਤਾ ਹੈ, ਜਿਸ ਨਾਲ ਇਕ ਪਰਿਵਾਰ ਦੀਆਂ ਏਸੀ ਬੱਸਾਂ ਨੂੰ ਪੜਾਅ ਵਾਰ ਸੜਕਾਂ ਤੋਂ ਲਾਹਿਆ ਜਾਵੇਗਾ। ਇਹ ਫੈਸਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਵਜ਼ਾਰਤ ਦੀ ਬੈਠਕ ’ਚ ਕੀਤੇ ਗਏ।

ਨਵਜੋਤ ਸਿੱਧੂ ਵਲੋਂ ਸੁਖਬੀਰ ਬਾਦਲ ਵਲੋਂ ਚਲਾਈ ਜਲ ਬੱਸ ਬੰਦ ਕਰਨ ਦਾ ਐਲਾਨ

ਪੰਜਾਬ ਦੇ ਸਥਾਨਕ ਸਰਕਾਰਾਂ, ਸੈਰ-ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੱਧੂ ਨੇ ਹਰੀਕੇ ਵਿੱਚ ਚਲਦੀ ਜਲ ਬੱਸ ਨੂੰ ਸ਼ਨੀਵਾਰ ਨੂੰ ਰੋਕਣ ਦਾ ਐਲਾਨ ਕੀਤਾ ਹੈ।

ਪੰਜਾਬ ਸਰਕਾਰ ਵਲੋਂ ਰੋਡਵੇਜ਼ ਦੇ ਕਿਰਾਏ ‘ਚ ਵਾਧਾ, ਵਧੀਆਂ ਦਰਾਂ ਅੱਜ ਤੋਂ ਲਾਗੂ

ਪੰਜਾਬ ਸਰਕਾਰ ਨੇ ਬੱਸ ਕਿਰਾਇਆਂ ‘ਚ ਤਿੰਨ ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਹੈ। ਸਾਧਾਰਨ ਬੱਸਾਂ ਦਾ ਕਿਰਾਇਆ 99 ਪੈਸੇ ਤੋਂ ਇੱਕ ਰੁਪਏ ਦੋ ਪੈਸੇ ਪ੍ਰਤੀ ਕਿਲੋਮੀਟਰ ਵਧ ਗਿਆ ਹੈ, ਜੋ ਅੱਜ ਲਾਗੂ ਹੋ ਗਿਆ। ਇਸ ਨਾਲ ਪੀਆਰਟੀਸੀ ਦੀ ਆਮਦਨ ‘ਚ 2.40 ਲੱਖ ਰੋਜ਼ਾਨਾ ਤੇ 72 ਲੱਖ ਰੁਪਏ ਮਹੀਨੇ ਦਾ ਇਜ਼ਾਫਾ ਹੋਇਆ ਹੈ। ਪਟਿਆਲਾ ਸਥਿਤ ਪੀਆਰਟੀਸੀ ਦੇ ਮੁੱਖ ਦਫ਼ਤਰ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਕਾਰਪੋਰੇਸ਼ਨ ਦੀਆਂ 1043 ਬੱਸਾਂ ਰੋਜ਼ਾਨਾ ਸਮੀਖਿਆ ਦੌਰਾਨ ਕਿਰਾਏ ਬਾਰੇ ਫੈਸਲਾ ਲਿਆ ਜਾਂਦਾ ਹੈ।

ਸਿੱਧੂ ਅਤੇ ਮਨਪ੍ਰੀਤ ਬਾਦਲ ਵਲੋਂ ਦਾਅਵਾ; ਗ਼ੈਰਕਾਨੂੰਨੀ ਬੱਸਾਂ ਹਰ ਹਾਲ ‘ਚ ਬੰਦ ਕੀਤੀਆਂ ਜਾਣਗੀਆਂ

ਪੰਜਾਬ ਦੇ ਦੋ ਮੰਤਰੀਆਂ ਨਵਜੋਤ ਸਿੱਧੂ ਤੇ ਮਨਪ੍ਰੀਤ ਬਾਦਲ ਨੇ ਦਾਅਵਾ ਕੀਤਾ ਹੈ ਕਿ ਸੂਬੇ ’ਚ ਗ਼ੈਰਕਾਨੂੰਨੀ ਚੱਲਦੀਆਂ ਬੱਸਾਂ ਹਰ ਹਾਲ ਬੰਦ ਕੀਤੀਆਂ ਜਾਣਗੀਆਂ। ਵਿਧਾਨ ਸਭਾ ਦੀ ਪ੍ਰੈੱਸ ਗੈਲਰੀ ’ਚ ਸਿੱਧੂ ਨੇ ਕਿਹਾ ਕਿ ਪਿਛਲੀ ਬਾਦਲ-ਭਾਜਪਾ ਸਰਕਾਰ ਸਮੇਂ ਅੱਠ ਸੌ ਕਰੋੜ ਰੁਪਏ ਦੇ ਕੰਮ ਸਿੰਗਲ ਟੈਂਡਰ ’ਤੇ ਕੀਤੇ ਗਏ ਹਨ ਅਤੇ ਕਿਸੇ ਦਾ ਆਡਿਟ ਨਹੀਂ ਕਰਾਇਆ ਗਿਆ। ਇਸ ਤਰ੍ਹਾਂ ਬਾਦਲ ਪਰਿਵਾਰ ਨੇ ਸੂਬੇ ਦੇ ਖ਼ਜ਼ਾਨੇ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਬਾਦਲ ਪਰਿਵਾਰ ਦੀਆਂ ਕਦੇ ਦੋ ਬੱਸਾਂ ਹੁੰਦੀਆਂ ਸਨ ਅਤੇ ਅੱਜ 650 ਕਿਵੇਂ ਹੋ ਗਈਆਂ।

ਵਿਜੀਲੈਂਸ ਅਤੇ ਟਰੈਫਿਕ ਅਧਿਕਾਰੀਆਂ ਦੇ ਬਿਆਨ ਵੱਖੋ-ਵੱਖ, ਜ਼ਬਤ ਕੀਤੀਆਂ ਬੱਸਾਂ ਮੁੜ ਸੜਕਾਂ ’ਤੇ ਆਈਆਂ

ਵਿਜੀਲੈਂਸ ਅਤੇ ਟਰਾਂਸਪੋਰਟ ਵਿਭਾਗ ਵੱਲੋਂ ਜ਼ਬਤ ਕੀਤੀਆਂ ਗ਼ੈਰ-ਕਾਨੂੰਨੀ ਬੱਸਾਂ ਮੁੜ ਸੜਕਾਂ ’ਤੇ ਦੌੜਨ ਲੱਗ ਪਈਆਂ ਹਨ। ਵਿਜੀਲੈਂਸ ਨੇ ਬਿਨਾਂ ਪਰਮਿਟਾਂ ਤੋਂ ਜੋ ਬੱਸਾਂ ਜ਼ਬਤ ਕੀਤੀਆਂ ਸਨ ਉਹ ਵੱਡੇ ਟਰਾਂਸਪੋਟਰਾਂ ਨੇ ਸ਼ਨੀਵਾਰ ਨੂੰ ਅਤੇ ਕੁਝ ਨੇ ਸ਼ੁੱਕਰਵਾਰ ਨੂੰ ਹੀ ਜ਼ੁਰਮਾਨੇ ਭਰ ਕੇ ਛੁਡਵਾ ਲਈਆਂ ਸਨ।

ਰੋਡਵੇਜ਼ ਬੱਸਾਂ ਪਟਨਾ ਸਾਹਿਬ ਭੇਜਣ ਦੇ ਖਿਲਾਫ ਟਰਾਂਸਪੋਰਟ ਮੁਲਜ਼ਮਾਂ ਨੇ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ

ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਪੀ.ਆਰ.ਟੀ.ਸੀ. ਦੇ ਮੁਲਾਜ਼ਮਾਂ ਨੇ ਇਹ ਫੈਸਲਾ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਮੌਕੇ ਯਾਤਰੀਆਂ ਨੂੰ ਲੈ ਕੇ ਪੰਜਾਬ ਤੋਂ ਪਟਨਾ ਸਾਹਿਬ ਨਹੀਂ ਜਾਣਗੇ। ਰੋਡਵੇਜ਼ ਮੁਲਾਜ਼ਮਾਂ ਨੇ ਅੱਜ ਭਾਰਤ ਦੇ ਚੋਣ ਕਮਿਸ਼ਨ ਨੂੰ ਪੰਜਾਬ ਸਰਕਾਰ ਦੇ ਇਸ ਫੈਸਲੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ।