ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਅਤੇ ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਾਂਝੇ ਤੌਰ ਤੇ ਪ੍ਰੋਫੈਸਰ ਪੂਰਨ ਸਿੰਘ ਜੀ ਦੇ ਜਨਮ ਦਿਹਾੜੇ ਅਤੇ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਵਿਚਾਰ ਗੋਸਟੀ ਕਰਵਾਈ ਗਈ।
ਇਹ ਪੰਥ ਗੁਰੂ ਗੋਬਿੰਦ ਸਿੰਘ ਨੇ ਸਾਜਿਆ। ਇਹ ਉਨ੍ਹਾਂ ਅਣਖੀ ਸੂਰਮਿਆਂ ਦਾ ਕੰਮ ਹੈ ਜਿਹੜੇ ਨਾਮ ਅਤੇ ਸਿਮਰਨ ਵਾਲਾ ਅੰਤਰਮੁਖੀ ਜੀਵਨ ਜਿਊਦੇਂ ਹਨ। ਉਹ,ਉਹ ਹਨ ਜਿਨ੍ਹਾਂ ਦੀ ਮੌਜੂਦਗੀ ਸ਼ਾਤ-ਅੰਮ੍ਰਿਤ ਨਾਲ ਦੁਆਲਾ ਰੰਗ ਦਿੰਦੀ ਹੈ। ਜੇ ਪੰਜਾਬ ਦੇ ਸਿੱਖ ਸਾਨੂੰ ਗੁਰੂ ਗੋਬਿੰਦ ਸਿੰਘ ਦੇ ਮਹਾਨ ਨਿਰਮਲ ਪੰਥ ਦੀ ਮਾੜੀ ਜਿਹੀ 'ਯਾਦ' ਦਿਵਾਉਂਦੇ ਹਨ ਤਾਂ ਇਹ ਕੀ ਵੱਡੀ ਗੱਲ ਹੈ, ਜਦੋਂ ਕਿ ਸਾਰਾ ਸੰਸਾਰ ਅੰਦਰੋਂ ਅੰਦਰੇ ਇਸ ਨੂੰ ਅਪਣਾਉਣ ਦੀ ਦਿਲੀ ਇੱਛਾ ਕਰ ਰਿਹਾ ਹੈ। ਜਿਵੇਂ ਗਰਮ ਪਦਾਰਥ ਦੁਆਲੇ ਦੇ ਠੰਡਿਆਂ ਪਦਾਰਥਾਂ ਨੂੰ ਸ਼ਕਤੀ ਦੇ ਫ਼ਰਕ ਕਾਰਣ ਹੀ ਆਪਣੇ ਆਪ ਗਰਮਾ ਦਿੰਦੇ ਹਨ, ਇਸ ਤਰਾਂ ਕਰਦਾ ਹੈ ਗੁਰੂ ਗੋਬਿੰਦ ਸਿੰਘ ਦੇ ਪੰਥ ਦਾ ਮੈਂਬਰ।
ਪਹਿਲੀ ਵਾਲੀ ਕੜਕ, ਉਹ ਗਰਜਣਾ ਉਹ ਹੱਸ ਕੇ ਖਿੜਨਾ ਤੇ ਖਿੜਾਉਣਾ ਸਭ ਭੁੱਲ ਗਏ। ਐਸੀ ਹਾਲਤ ਵਿਚ ਆਪ ਨੇ ਇਕ ਵਡਾ ਸਾਰਾ ਲੇਖ ਆਪਣੇ ਮਨ ਦੇ ਖ਼ਿਆਲਾਂ ਦਾ ਪੰਜਾਬੀ ਵਿਚ ਲਿਖਿਆ, ਜੋ ਛਪਣ ਲਈ ਘਲਿਆ, ਪਰ ਛਪ ਕੇ ਨਾ ਆਇਆ। ਉਸ ਦੀ ਉਡੀਕ ਕਈ ਮਹੀਨੇ ਕਰਦੇ ਰਹੇ ਤੇ ਉਡੀਕਦੇ ਹੀ ਤੁਰ ਗਏ । ਉਹ ਲੇਖ ਸਾਨੂੰ ਵੀ ਨਾ ਮਿਲਿਆ।
"ਕਲਗੀਆਂਵਾਲੇ ਦੀ ਛਬੀ" ਪ੍ਰੋਫੈਸਰ ਪੂਰਨ ਸਿੰਘ ਜੀ ਦਾ ਉਹ ਮਹੱਤਵਪੂਰਨ ਲੇਖ ਹੈ ਜਿਸ ਰਾਹੀਂ ਗੁਰੂ ਬਿੰਬ ਦੇ ਚਿਤਰਨ ਦੀ ਮਨਾਹੀ ਪਿਛਲੇ ਵੱਡੇ ਕਾਰਨਾਂ ਨੂੰ ਜਾਣਿਆ ਜਾ ਸਕਦਾ ਹੈ। ਅਜੋਕੇ ਸਮੇਂ ਵਿਚ ਜਦੋਂ ਕਿ ਗੁਰੂ ਬਿੰਬ ਦੇ ਚਿਤਰਣ ਦਾ ਰੁਝਾਣ ਵਪਾਰ ਦੀ ਤਾਕਤ ਨਾਲ ਮਿਲ ਕੇ ਮੂੰਹਜੋਰ ਹੁੰਦਾ ਜਾ ਰਿਹਾ ਹੈ ਤਾਂ ਪ੍ਰੋ. ਪੂਰਨ ਸਿੰਘ ਦੀ ਇਸ ਲਿਖਤ ਵਿਚਲੀ ਦ੍ਰਿਸ਼ਟੀ ਨੂੰ ਪਛਾਨਣਾ ਹੋਰ ਵੀ ਵਧੇਰੇ ਮਹੱਤਵਪੂਰਨ ਹੋ ਗਿਆ ਹੈ। ਇਸ ਲਈ ਸਿੱਖ ਸਿਆਸਤ ਵੱਲੋਂ ਇਸ ਲਿਖਤ ਦਾ ਆਵਾਜ਼ ਰੂਪ ਸਰੋਤਿਆਂ ਦੇ ਸਨਮੁਖ ਪੇਸ਼ ਹੈ। ਆਪ ਸੁਣੋਂ ਅਤੇ ਹੋਰਨਾਂ ਨਾਲ ਸਾਂਝਾ ਕਰੋ ਜੀ।
ਗੁਰੂ ਸਾਹਿਬਾਨ ਨੇ ਆਪਣੇ ਸਿੱਖਾਂ ਦੀ ਚੇਤੰਨਤਾ ਨੂੰ ਪੂਰੀ ਤਰ੍ਹਾਂ ਸਾਫ ਕਰ ਦਿਤਾ ਅਤੇ ਇਸ ਵਿਚੋਂ ਮਾਨਸਿਕ ਦੁਬਿਧਾ ਤੇ ਪ੍ਰਮੁਖ ਸੰਸਕ੍ਰਿਤ ਵਿਦਵਾਨਾਂ ਦੇ ਸਵੈ-ਅਭਿਮਾਨ ਦੇ ਝੂਠੇ ਅਧਿਆਤਮਕ ਅਭਿਮਾਨ ਦੇ ਸਾਰੇ ਧੁੰਦਲੇ ਅਸਪਸ਼ਟ ਤੇ ਬੁਰੀ ਤਰ੍ਹਾਂ ਚਿੰਬੜੇ ਹੋਏ ਜਾਲਿਆਂ ਤੋਂ, ਇਸ ਸਿੱਖੇ-ਚੇਤੰਨਤਾ ਨੂੰ ਮੁਕਤ ਕਰ ਦਿਤਾ ।
ਕਾਇਰ ਆਖਦੇ ਹਨ ‘ਅੱਗੇ ਵਧੋ’ ਸੂਰਮੇ ਪੁਕਾਰਦੇ ਹਨ ‘ਪਿੱਛੇ ਹਟ ਚਲੋ।’ ਕਾਇਰ ਕਹਿੰਦਾ ਹੈ ‘ਉਠਾਓ ਤਲਵਾਰ’ ਸੂਰਮਾ ਆਖਦਾ ਹੈ ‘ਸਿਰ ਅੱਗੇ ਕਰੋ’ ਸੂਰਮੇ ਦਾ ਜੀਵਨ ਕੁਦਰਤ ਨੇ ਆਪਣੀ ਤਾਕਤ ਫਜ਼ੂਲ ਗੁਆਣ ਲਈ ਨਹੀਂ ਸਿਰਜਿਆ। ਸੂਰਮੇ ਦਾ ਸ਼ਰੀਰ ਕੁਦਰਤ ਦੀਆਂ ਕੁਲ ਤਾਕਤਾਂ ਦਾ ਭੰਡਾਰ ਹੈ। ਕੁਦਰਤ ਦਾ ਇਹ ਕੇਂਦਰ ਡੋਲ ਨਹੀਂ ਸਕਦਾ। ਸੂਰਜ ਦਾ ਚੱਕਰ ਡੋਲ ਜਾਵੇ ਤਾਂ ਡੋਲ ਜਾਵੇ ਐਪਰ ਸੂਰਮੇ ਦੇ ਦਿਲ ਵਿਚ ਜੋ ਰੱਬੀ ਟੇਕ ਟਿਕੀ ਹੈ, ਜੋ ਨ੍ਵਰੀ ਪੁਰੀ ਗੱਡੀ ਹੈ ਉਹ ਅਚਲ ਹੈ। ਕੁਦਰਤ ਦੇ ਹੋਰਨਾਂ ਪਦਾਰਥਾਂ ਦੀ ਰਾਤ, ਭਾਵੇਂ ਅੱਗੇ ਵਧਣ ਦੀ ਆਪਣੀ ਤਾਕਤ ਨੂੰ ਖਿਲਾਰ ਕੇ ਨਸ਼ਟ ਕਰਨ ਦੀ ਹੋਵੇ, ਪਰ ਸੂਰਬੀਰਾਂ ਦੀ ਨੀਤੀ ਬਲ ਨੂੰ ਹਰ ਤਰ੍ਹਾਂ ਜੁਟਾਉਣ ਤੇ ਵਧਾਉਣ ਦੀ ਹੀ ਹੁੰਦੀ ਹੈ, ਸੂਰਮੇ ਤਾਂ ਆਪਣੇ ਅੰਦਰ ਹੀ ‘ਮਾਰਚ’ ਕਰਦੇ ਹਨ, ਕਿਉਂਕਿ ਆਤਮ-ਆਕਾਸ਼ ਦੇ ਕੇਂਦਰ ਵਿਚ ਖਲੋ ਕੇ ਉਹ ਸਾਰੇ ਸੰਸਾਰ ਨੂੰ ਹਿਲਾ ਸਕਦੇ ਹਨ।
ਕਿੰਨੇ ਦਿਨ ਹੋ ਗਏ, ਮੈਂ ਹਰਿਮੰਦਰ ਦੀ ਯਾਤਰਾ ਨਹੀਂ ਗਿਆ; ਬਾਬੇ ਦੇ ਦਰਸ਼ਨ ਨਹੀਂ ਕੀਤੇ। ਲੋਕਾਂ ਦੇ ਭਾਣੇ ਮੈਂ ਕਾਫ਼ਰ ਹੋਇਆ, ਪਰ ਮੇਰੇ ਭਾਗ ਨਹੀਂ ਜਾਗੇ। ਮੈਂ ਕੀ ਕਰਾਂ! ਮੇਰੇ ਬਖ਼ਤ ਕਦੀ ਜਾਗਦੇ ਤੇ ਕਦੀ ਸੌਂਦੇ ਹਨ; ਮੇਰੇ ਭਾਗ ਦਾ ਤਾਰਾ ਨਹੀਂ ਚੜ੍ਹਿਆ। ਮੇਰੀ ਨੀਂਦ ਨਾ ਆਈ, ਮੇਰੀ ਰਾਤ ਨਾ ਖਿੜੀ। ਅੱਜ ਮੱਲੋਮੱਲੀ ਮੈਂ ਹਰਿਮੰਦਰ ਦੀ ਯਾਤਰਾ ਨੂੰ ਚੱਲਿਆ। ਪੈਰ ਜ਼ਮੀਨ 'ਤੇ ਨਹੀਂ ਟਿਕਦੇ ਹਨ। ਦਿਲ ਛਾਤੀ ਵਿਚ ਨਹੀਂ ਸੀ ਟਿਕਦਾ। ਮੈਂ ਘੰਟੇ ਘਰ ਥੀਂ ਹੇਠ ਉਤਰ ਕੇ ਸੀਸ ਸੰਗਮਰਮਰ 'ਤੇ ਰੱਖ ਦਿੱਤਾ। ਕਿਸੀ ਦੇ ਚਰਨਾਂ ਪਰ ਹੋਸੀ, ਕਿਸੀ ਨਾਲ ਛੂਹਿਆ ਹੋਸੀ। ਸਿਰ ਰੱਖਦਿਆਂ ਹੀ ਦਿਲ ਉਛਲਿਆ।
ਕਲਗ਼ੀਆਂ ਵਾਲੇ ਨੇ ਚਿੱਤ ਚਾ ਲਿਆ, ਬਾਜ਼ਾਂ ਵਾਲੇ ਨੇ ਫ਼ੈਸਲਾ ਕੀਤਾ, ਸੋਹਣੇ ਸਾਈਂ ਨੇ ਧਰਮ-ਬਰਤ ਧਾਰਨ ਕੀਤਾ । ਆਕਾਸ਼ ਕੰਬੇ, ਧਰਤੀ ਚਰਨਾਂ ਹੇਠ ਥਰਥਰਾਈ, ਚਰ ਅਚਰ ਸਹਿਮੇ । ਕੀ ਅਸੀਂ ਨਿਮਾਣੇ ਇਸ ਦੈਵੀ ਬਲ ਦੇ ਪ੍ਰਵਾਹ ਨੂੰ ਝਲ ਸਕਾਂਗੇ ? ਬਾਹਰਲੀ ਕੁਦਰਤ ਨੇ ਸਲਾਮ ਕੀਤਾ ; ਮੁਤੀਹ ਹੋਈ, ਪਰ ਜਵਾਬ ਕੋਈ ਨਾ ਦਿੱਤਾ । ਅੰਗ ਅੰਗ ਇਕ ਅਜੀਬ ਸਹਿਮ ਨਾਲ ਪਾਟ ਰਿਹਾ ਹੈ । ਇਕ ਪਵਿੱਤਰ ਤੌਖਲੇ ਨਾਲ ਕੁਦਰਤ ਦਾ ਦਿਲ ਹਿੱਲ ਰਿਹਾ ਹੈ । ਪਸਾਰ ਦੇ ਸੁਫ਼ਨਿਆਂ ਵਿਚ ਹੱਸਦੇ ਫੁੱਲ ਆਪ ਜੀ ਦੇ ਬਲਦੇ ਨੈਣਾਂ ਵੱਲੋਂ ਨਵੀਆਂ ਤਾਕਤਾਂ ਬਖ਼ਸ਼ੀਆਂ ਗਈਆਂ ।
ਓ ਸਿਖ ਰੂਪ ਵਾਲੇ ਵੀਰਾ! ਓ ਸਿਖ ਅਖਵਾਣ ਵਾਲੇ ਵੀਰਾ! ਦਰਬਾਰ ਸਾਹਿਬ ਦੀ ਪੂਜਾ ਛੱਡ ਕੇ ਦੇਖ; ਤੇਰਾ ਆਤਮ ਰਸ ਦਾ ਸਿਰ ਜੁਦਾ ਹੋ ਜਾਸੀ।
ਗੁਰੂ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਦੀਆਂ ਵਧਾਈਆਂ ਦੇਣ ਲਈ ਸਿੱਖ ਸੰਗਤਾਂ ਵੱਲੋਂ ਗੁਰੂ ਸਾਹਿਬ ਦੀਆਂ ਚਿੱਤਰਕਾਰਾਂ ਵੱਲੋਂ ਬਣਾਈਆਂ ਗਈਆਂ ਮਨੋਕਲਪਤ ਤਸੀਵਰਾਂ ਵਧਾਈ ਦੇ ਸੁਨੇਹੇ ਨਾਲ ਇਕ ਦੂਜੇ ਨੂੰ ਭੇਜੀਆਂ ਜਾ ਰਹੀਆਂ ਹਨ। ਇਹ ਗੱਲ ਆਪਣੇ ਆਪ ਵਿਚ ਗੁਰਮਤਿ ਦੇ ਮੂਰਤੀ ਪੂਜਾ ਦੇ ਖੰਡਣ ਦੇ ਸਿਧਾਂਤ ਤੋਂ ਉਲਟ ਹੈ।