ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਉੱਤੇ ਪੀ.ਟੀ.ਸੀ. ਨੈੱਟਵਰਕ ਦੀ ਅਜਾਰੇਦਾਰੀ ਖਤਮ ਕਰਕੇ ਇਕ ਗੁਰਮਤਿ ਸਿਧਾਂਤ ਤੋਂ ਸੇਧਤ, ਨਿਸ਼ਕਾਮ, ਸਰਬ-ਸਾਂਝਾ ਅਤੇ ਸੰਗਤੀ ਜੁਗਤ ਵਾਲਾ ਪ੍ਰਬੰਧ ਸਿਰਜੇ ਜਾਣ ਦੀ ਲੋੜ ਹੈ।
ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਗੁਰਬਾਣੀ ਪ੍ਰਵਾਹ ਦੇ ਪ੍ਰਸਾਰਣ ਦੇ ਮਸਲੇ ਦਾ ਸੱਚੋ-ਸੱਚ ਬਿਆਨ ਕਰਦਾ ਇਕ ਅਹਿਮ ਲੇਖਾ ਸੰਗਤ ਦੇ ਸਨਮੁਖ ਜਾਰੀ ਕਰ ਦਿੱਤਾ ਗਿਆ ਹੈ ਜਿਸ ਵਿਚ ਦਰਸਾਇਆ ਗਿਆ ਹੈ ਕਿ ਕਿਵੇਂ ਇਕ ਖਾਸ ਪਰਿਵਾਰ ਦੇ ਚੈਨਲ ਦੀ ਇਸ ਪ੍ਰਸਾਰਣ ਉੱਤੇ ਅਜਾਰੇਦਾਰੀ ਸਥਾਪਤ ਕੀਤੀ ਗਈ ਅਤੇ ਸਿੱਖ ਜਗਤ ਦੇ ਸਾਂਝੇ ਸਰੋਕਾਰਾਂ ਦੀ ਬਲੀ ਲਈ ਗਈ। ਇਹ ਜਾਂਚ ਲੇਖਾ ਪੀ.ਟੀ.ਸੀ ਦੀ ਮਾਲਕੀ ਉੱਤੇ ਪਾਏ ਗਏ ਸਾਰੇ ਕਾਰਪੋਰੇਟੀ ਪਰਦੇ ਚੁੱਕ ਕੇ ਇਸ ਦੇ ਅਸਲ ਮਾਲਕਾਂ ਦੇ ਨਾਮ ਉਜਾਗਰ ਕਰਦਾ ਹੈ।
ਕਿਸਾਨ, ਦਿੱਲੀ ਤਖਤ ਦੀਆਂ ਬਰੂਹਾਂ ਉਤੇ, ਕੁਦਰਤ ਤੇ ਕਿਸਾਨ ਪੱਖੀ ਅਤੇ ਸਰਬਤ ਦੇ ਭਲੇ ਵਾਲੇ ਨਵੇਂ ਖੇਤੀ-ਬਾੜੀ ਮਾਡਲ ਦੀ ਸਿਰਜਣਾ ਲਈ ਤੇ ਆਪਣੇ ਹੱਕ ਲੈਣ ਲਈ ਡਟੇ ਹੋਏ ਹਨ। ਇਸ ਨਵੇਂ ਮਾਡਲ ਦੀ ਸਿਰਜਣਾ ਤੋਂ ਪਹਿਲਾਂ ਸਾਡਾ ਮੁੱਖ ਨਿਸ਼ਾਨਾ ਦਿੱਲੀ ਤਖਤ ਵੱਲੋਂ ਪਾਸ ਕੀਤੇ ਤਿੰਨ ਕਾਰਪੋਰੇਟ ਪੱਖੀ ਅਖੌਤੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੈ।
ਮਹਿਜ ਮਸਲਿਆਂ ਨੂੰ ਨਜਿੱਠਣ ਦੀ ਬਜਾਏ ਉਨ੍ਹਾਂ ਮਸਲਿਆਂ ਨੂੰ ਪੈਦਾ ਕਰਨ ਵਾਲੇ ਹਾਲਾਤ ਨੂੰ ਮੁਖਾਤਿਬ ਹੋਣ ਦੀ ਪਹੁੰਚ ਅਪਣਾਈ ਜਾਵੇ ਲੜਾਈ ਕੁਝ ਰਿਆਇਤਾਂ ਜਾਂ ਸਹੂਲਤਾਂ ਹਾਸਲ ਕਰਨ ਦੀ ਬਜਾਏ ਸਵੈਨਿਰਣਾ ਕਰਨ ਦੀ ਅਜ਼ਾਦੀ ਦਾ ਹੱਕ ਹਾਸਲ ਕਰਨ ਦੇ ਤੌਰ ਤੇ ਲੜੀ ਜਾਣੀ ਚਾਹੀਦੀ ਹੈ
ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਅਤੇ ਨਾਗਰਿਕਤਾ ਰਜਿਸਟਰ ਦਾ ਮਾਮਲਾ ਇਸ ਵੇਲੇ ਪੂਰਾ ਗਰਮਾਇਆ ਹੋਇਆ ਹੈ। ਜਿੱਥੇ ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾਵਾਂ ਇਹਨਾਂ ਵਿਵਾਦਤ ਮਾਮਿਲਆਂ ਦੇ ਖਿਲਾਫ ਮਤੇ ਪਾ ਰਹੀਆਂ ਹਨ ਓਥੇ ਦਿੱਲੀ, ਮਲੇਰਕੋਟਲੇ ਅਤੇ ਹੋਰਨਾਂ ਥਾਵਾਂ ਉੱਤੇ ਮੋਦੀ ਸਰਕਾਰ ਦੇ ਇਹਨਾਂ ਫੈਸਲਿਆਂ ਵਿਰੁਧ ਪੱਕੇ ਧਰਨੇ ਚੱਲ ਰਹੇ ਹਨ।
ਬੀਤੇ ਦਿਨਾਂ ਦੌਰਾਨ ਜਗਨਨਾਥ ਪੁਰੀ ਵਿਖੇ ਪਹਿਲੇ ਪਤਿਸ਼ਾਹ ਗੁਰੂ ਨਾਨਕ ਜੀ ਦੀ ਚਰਨ ਛੋਹ ਪ੍ਰਾਪਤ ਮੰਗੂ ਮੱਠ ਨੂੰ ਢਾਹੇ ਜਾਣ ਕਾਰਨ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ।
ਸ. ਜਗਮੋਹਨ ਸਿੰਘ ਨੇ ਇਸ ਮੌਕੇ ਬੋਲਦਿਆਂ ਭਾਈ ਸੁਰਿੰਦਰਪਾਲ ਸਿੰਘ ਤੇ ਉਨ੍ਹਾਂ ਵੱਲੋਂ ਨਿਭਾਈਆਂ ਪੰਥਕ ਸੇਵਾਵਾਂ ਬਾਰੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਕਿਵੇਂ ਭਾਈ ਸੁਰਿੰਦਰਪਾਲ ਸਿੰਘ ਨੇ ਪੰਥਕ ਸਿਆਸਤ ਨੂੰ ਹੁਲਾਰਾ ਦੇਣ ਲਈ ਜੀਅ-ਜਾਨ ਨਾਲ ਸਰਗਰਮੀ ਕੀਤੀ ਸੀ ਅਤੇ ਕਿਵੇਂ ਉਹ ਬਿਲਕੁਲ ਉਲਟ ਹੋ ਚੁੱਕੇ ਹਾਲਾਤ ਵਿਚ ਵੀ ਪੂਰੀ ਸ਼ਿੱਦਤ ਤੇ ਦ੍ਰਿੜਤਾ ਨਾਲ ਇਸ ਪਾਸੇ ਯਤਨ ਕਰਦੇ ਰਹੇ ਸਨ।
ਵਰਲਡ ਸਿੱਖ ਨਿਊਜ਼ ਦੇ ਸੰਪਾਦਕ ਸ. ਜਗਮੋਹਨ ਸਿੰਘ ਅਤੇ ਸਿੱਖ ਸਿਆਸਤ ਦੇ ਸੰਪਾਦਕ ਸ. ਪਰਮਜੀਤ ਸਿੰਘ ਨੇ 4 ਸਤੰਬਰ, 2019 ਨੂੰ ਕਰਤਾਰਪੁਰ ਸਾਹਿਬ, ਨਾਰੋਵਾਲ, ਪਾਕਿਸਤਾਨ ਵਿਖੇ ਜਾ ਕੇ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਚੱਲ ਰਹੇ ਕੰਮਕਾਜ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਗੋਬਿੰਦ ਸਿੰਘ ਨਾਲ ਉਚੇਚੇ ਤੌਰ ਉੱਤੇ ਗੱਲਬਾਤ ਕੀਤੀ ਜਿਸ ਉੱਤੇ ਅਧਾਰਤ ਇਹ ਖਾਸ ਪੇਸ਼ਕਸ਼ ਦੁਨੀਆ ਭਰ ਦੀਆਂ ਨਾਨਕ ਨਾਮ ਲੇਵਾ ਸੰਗਤਾਂ ਦੀ ਜਾਣਕਾਰੀ ਹਿਤ ਪੇਸ਼ ਕੀਤੀ ਜਾ ਰਹੀ ਹੈ।
ਵਿਚਾਰ ਮੰਚ ਸੰਵਾਦ ਵੱਲੋਂ "ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਕਿਵੇਂ ਬਹਾਲ ਕਰੀਏ?" ਵਿਸ਼ੇ ਉੱਤੇ ਸਿੱਖ ਵਿਚਾਰਕ ਤੇ ਸਿੱਖ ਰਿਸਰਚ ਇੰਸਟੀਟਯੂਟ ਦੇ ਬਾਨੀ ਨਿਰਦੇਸ਼ਕ ਸ. ਹਰਿੰਦਰ ਸਿੰਘ (ਯੂ.ਐਸ.ਏ.) ਨਾਲ ਇਕ ਸੱਥ ਚਰਚਾ ਕੀਤੀ ਗਈ।
ਲੰਘੇ ਦਿਨ ਜਲੰਧਰ ਵਿਖੇ ਇਕ ਪੱਤਰਕਾਰ ਮਿਲਣੀ ਦੌਰਾਨ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ "ਪੰਥਕ ਅਸੈਂਬਲੀ" ਨਾਂ ਹੇਠ ਇਕ ਇਕੱਤਰਤਾ ਕਰਕੇ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਬਾਰੇ ਸਿੱਖ ਨਜ਼ਰੀਏ ਤੋਂ ਵਿਚਾਰ ਕਰਨ ਦਾ ਐਲਾਨ ਕੀਤਾ ਹੈ।
Next Page »