Tag Archive "pro-puran-singh"

ਗੁਰੂ ਨਾਨਕ ਤੇ ਭਾਈ ਮਰਦਾਨਾ ਜੀ

ਮਰਦਾਨਾ ਗੁਰੂ ਨਾਨਕ ਦੇਵ ਜੀ ਦਾ ਮੁਸਲਮਾਨ ਰਬਾਬੀ ਸੀ। ਪਹਿਲੀ ਵਾਰ ਉਸਨੇ ਗੁਰੂ ਜੀ ਦੇ ਵਿਆਹ ਸਮੇਂ ਉਹਨਾਂ ਦੇ ਦਰਸ਼ਨ ਕੀਤੇ।ਮਰਦਾਨੇ ਨੇ ਆ ਕੇ ਲਾੜੇ ਕੋਲੋਂ ਲਾਗ ਮੰਗਿਆ। ਗੁਰੂ ਜੀ ਨੇ ਉਸ ਨੂੰ ਰਬੱੀ ਸ਼ਬਦ ਦੀ ਦਾਤ ਬਖਸ਼ੀ ਤੇ ਕਿਹਾ 'ਮੇਰੇ ਬੁਲਾਣ ਤਕ ਇੰਤਜ਼ਾਰ ਕਰੋ'। ਮਾਰਦਾਨੇ ਨੂੰ ਅਜੇਹਾ ਬੁਲਾਇਆ ਕਿ ਉਹ ਮੁੜ ਕਦੀ 'ਲਾੜੇ' ਤੋਂ ਵਿਛੜਿਆਂ ਹੀ ਨਾ । ਜਦੋਂ ਉਹ ਕਾਲਵਸ ਹੋਇਆ ਤਾਂ ਉਸ ਦੀ ਵੰਸ਼ ਗੁਰੂ ਜੀ ਦੀ ਸੇਵਾ ਕਰਦੀ ਰਹੀ। ਹੁਣ ਵੀ ਉਸ ਦੀ ਵੰਸ਼ਜ ਗੁਰਦੁਆਰਿਆਂ ਚ ਕੀਰਤਨ ਕਰਦੇ ਹਨ। ਪਰ ਪੁਰਾਣਾ ਪ੍ਰੇਮ ਜਾਂਦਾ ਰਿਹਾ ਹੈ ਤੇ ਇਸ ਖਾਲੀ ਥਾ ਨੂੰ ਹਾਲੀ ਤਕ ਭਰਿਆ ਨਹੀਂ ਜਾ ਸਕਿਆ।

ਅਨੁਭਵੀ ਸੁਰਤਿ ਪ੍ਰੋ. ਪੂਰਨ ਸਿੰਘ

ਪ੍ਰੋ. ਪੂਰਨ ਸਿੰਘ ਉੱਘੇ ਸਿੱਖ ਚਿੰਤਕ ਹਨ। ਪ੍ਰੋ ਸਾਹਿਬ ਦੀ ਲਿਖਤਾ ਅਸੀਮ ਮੰਡਲਾ ਦੇ ਦਰਸ਼ਨ ਹਨ। ਪ੍ਰੋ ਪੂਰਨ ਸਿੰਘ ਨੂੰ ਪੜਦਿਆ ਇਝ ਲੱਗਦਾ ਹੈ ਜਿਵੇ ਚੇਤਨਾ ਦੁਆਲੇ ਵਲੇ ਹੋਏ ਲਘੂ ਘੇਰੇ ਟੁੱਟ ਰਹੇ ਹੋਣ ਅਤੇ ਚੇਤਨਾ ਕਿਸੇ ਵਿਸ਼ਾਲਤਾ ਵੱਲ ਫੈਲ ਰਹੀ ਹੋਵੇ। ਪ੍ਰੋ ਪੂਰਨ ਸਿੰਘ ਦੀਆਂ ਲਿਖਤਾਂ ਕਠੋਰ ਚੇਤਨਾ (rigid-mind) ਲਈ ਤੇਗ ਦੀ ਤੇਜ ਧਾਰ ਦੀ ਤਰਾਂ ਹਨ ਜਿਸਦੀ ਧਾਰ ਚੇਤਨਾ ਨੂੰ ਕਠੋਰਤਾ ਦੀ ਫਜੂਲ ਜਕੜ ਤੋਂ ਅਜਾਦ ਕਰਵਾਉਦੀ ਹੋਵੇ।

ਅੰਤਰ-ਰਾਸ਼ਟਰੀਅਤਾ ਅਤੇ ਸਿੱਖ

ਛੋਟਾ ਸੰਸਾਰ ਹੁਣ ਆਪਸ ਵਿਚ ਇਕ ਦੂਜੇ ਦੇ ਬਹੁਤ ਨੇੜੇ ਹੋ ਗਿਆ ਹੈ। ਭਾਵੇਂ ਜੰਗ ਦੇ ਬਦਲ ਛਾਂਦੇ ਹਨ ਅਤੇ ਛਾਂਦੇ ਰਹਿਣਗੇ, ਕਿਉਂਕਿ ਭਰਾ ਸਦਾ ਵਿਰਾਸਤ ਲਈ ਲੜਦੇ ਰਹਿਣਗੇ, ਫਿਰ ਵੀ ਬਰਾਦਰਾਨਾ ਸਮਝੌਤੇ ਦੀ ਭਾਵਨਾ ਬਣੀ ਹੋਈ ਹੈ।

ਸ਼ਮਸ਼ੀਰ-ਏ-ਗੁਰੂ ਗੋਬਿੰਦ ਸਿੰਘ (ਕਿਰਪਾਨ ਉਹ ਮਨ ਹੈ ਜਿਸ ਵਿਚ ਗੁਰੂ ਵਸਦਾ ਹੈ)

ਹਰੇਕ ਸਿੱਖ ਨੂੰ ਉਸ ਦੀ ਕਿਰਪਾਨ ਪਾਉਣੀ ਪੈਂਦੀ ਹੈ। ਆਪਣੀ ਨਹੀਂ। ਕਿਰਪਾਨ ਤਾਂ ਗੁਰੂ ਦੀ ਬਖਸ਼ੀਸ਼ ਹੈ। ਇਹ ਹਮਲੇ ਜਾਂ ਬਚਾਓ ਦਾ ਹਥਿਆਰ ਨਹੀਂ; ਇਹ ਤਾਂ ਗੁਰੂ ਦੇ ਪਿਆਰ ਨਾਲ ਫੌਲਾਦੀ ਹੋਏ ਦਿਲ ਦੀ ਬਾਤ ਹੈ। ਸਿੱਖ ਦਾ ਦਿਲ ਕਿਰਪਾਨ ਵਰਗਾ ਹੋਣਾ ਚਾਹੀਦਾ ਹੈ। ਇਹ ਇਕ ਬਹੁਤ ਜ਼ਿਆਦਾ ਭਾਵੁਕ ਰੂਹ ਦਾ ਚਿੰਨ੍ਹ ਹੈ।

ਸਿੱਖ ਮਾਵਾਂ ਜਿਨ੍ਹਾ ਬਾਰੇ ਤੁਸੀਂ ਨਹੀਂ ਜਾਣਦੇ

ਹਾਲੇ ਪਹੁ ਦਾ ਹੀ ਵੇਲਾ ਸੀ ਜਦੋਂ ਇਕ ਸਿੱਖ ਮਾਂ ਇੱਕ ਪਾਸਿਓਂ ਦਰਬਾਰ ਸਾਹਿਬ ਅੰਮ੍ਰਿਤਸਰ ਵੱਲ ਨੂੰ ਜਾਂਦੀ ਦਿਸੀ।