ਦਲ ਖਾਲਸਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਇਕ ਨਿਆਇਕ ਕਮਿਸ਼ਨ ਬਣਾਉਣ ਦੀ ਅਪੀਲ ਕੀਤੀ ਤਾਂ ਕਿ ਪੁਲਿਸ ਵਲੋਂ ਖਾੜਕੂਵਾਦ ਵਿਰੁੱਧ ਲੜ੍ਹਨ ਦੇ ਨਾਂ ਹੇਠ ਖੜੇ ਕੀਤੇ 'ਕੈਟ-ਤੰਤਰ' ਦੀ ਜਾਂਚ ਹੋ ਸਕੇ ਅਤੇ ਨਾਲ ਹੀ ਉਹਨਾਂ ਪੁਲਿਸ ਅਫਸਰਾਂ ਦਾ ਪਤਾ ਲਗਾਇਆ ਜਾਵੇ ਜਿਹਨਾਂ ਨੇ ਨਜ਼ਾਇਜ ਹਥਿਆਰਾਂ ਦਾ ਜਖੀਰਾ ਆਪਣੇ ਕੋਲ ਸਾਂਭ ਕੇ ਰਖਿਆ ਹੋਇਆ ਹੈ।
ਮੀਡੀਆ ਦੀਆਂ ਖ਼ਬਰਾਂ ਮੁਤਾਬਕ ਭਾਰਤ ਦੀ ਕੇਂਦਰ ਸਰਕਾਰ ਨੇ, ਹਾਲ ਹੀ ਵਿਚ ਸਾਬਕਾ ਕੈਟ ਗੁਰਮੀਤ ਪਿੰਕੀ ਜੋ ਪੁਲਿਸ ਵਿਚ ਭਰਤੀ ਹੋ ਗਿਆ ਸੀ, ਤੋਂ "ਬਹਾਦਰੀ ਦੇ ਇਨਾਮ" ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਇਕ ਕਤਲ ਕੇਸ ਵਿਚ ਸਜ਼ਾ ਹੋਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। 1997 'ਚ ਪੰਜਾਬ ਸਰਕਾਰ ਦੀਆਂ ਸਿਫਾਰਸ਼ਾਂ 'ਤੇ ਉਸਨੂੰ ਇਹ ਅਖੌਤੀ "ਬਹਾਦਰੀ ਲਈ ਪੁਲਿਸ ਤਮਗਾ" ਦਿੱਤਾ ਗਿਆ ਸੀ। ਪੰਜਾਬ ਸਰਕਾਰ ਵਲੋਂ ਸਿਫਾਰਥ ਪੱਤਰ 'ਚ ਇਸਨੂੰ ਭਾਰਤ ਦੀ ਅਖੰਡਤਾ ਲਈ ਕੰਮ ਕਰਨ ਵਾਲਾ ਦੱਸਿਆ ਗਿਆ ਸੀ।