ਜਾਬ ਵਿੱਚ ਤੀਜੇ ਘੱਲੂਘਾਰੇ ਤੋਂ ਬਾਅਦ ਹੋਏ ਸਿੱਖ ਜਵਾਨੀ ਦੇ ਘਾਣ ਸੰਬੰਧੀ ਕਨੂੰਨੀ ਚਾਰਾਜੋਈ 'ਚ ਮੋਹਰੀ ਸੰਸਥਾ ਖਾਲੜਾ ਮਿਸ਼ਨ ਆਰਗਨਾਈਜ਼ੇਸ਼ਨ ਦੇ ਲੀਗਲ ਹੈੱਡ ਸਰਦਾਰ ਜਗਦੀਪ ਸਿੰਘ ਰੰਧਾਵਾ ਉੱਤੇ ਵੀ ਪੈਗਾਸਸ ਰਾਹੀਂ ਜਸੂਸੀ ਕੀਤੀ ਜਾ ਰਹੀ ਸੀ, ਐਮਨੈਸਟੀ ਇੰਟਰਨੈਸ਼ਨਲ ਦੀ ਲੈਬ ਵੱਲੋਂ ਕੀਤੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਉਹਨਾਂ ਦੇ ਆਈਫੋਨ ਵਿੱਚ ਜੁਲਾਈ 2019 ਅਤੇ ਅਗਸਤ 2019 ਦੇ ਪੰਜ ਦਿਨਾਂ ਵਿੱਚ ਪੈਗਾਸਸ ਦੇ ਤੱਤ ਮੌਜੂਦ ਸਨ।
ਬੀਤੇ ਦਿਨ ਇੰਡੀਆ ਵਿੱਚ 'ਦ ਵਾਇਰ' ਨੇ ਇਹ ਖੁਲਾਸਾ ਜਨਤਕ ਕੀਤਾ ਹੈ ਕਿ ਕਿਵੇਂ ਦਿੱਲੀ ਦਰਬਾਰ ਦੀਆਂ ਏਜੰਸੀਆਂ ਇਜ਼ਰਾਈਲ ਦੀ ਕੰਪਨੀ ਐਨ.ਐਸ.ਓ. ਵੱਲੋਂ ਬਣਾਏ ਬਿਜਾਲੀ ਜਸੂਸੀ ਤੰਤਰ ‘ਪਿਗਾਸਸ’ ਦੀ ਵਰਤੋਂ ਕਰਕੇ ਇੰਡੀਆ ਵਿੱਚ ਲੋਕਾਂ ਦੇ ਫੋਨਾਂ ਦੀ ਜਸੂਸੀ ਕਰ ਰਹੀਆਂ ਹਨ। ਇਹ ਪੜਤਾਲ ਫਰਾਸ ਦੀ ਮੁਨਾਫਾ-ਰਹਿਤ ਖਬਰ ਸੰਸਥਾ 'ਫਾਰਬਿਡਨ ਸਟੋਰੀਜ਼', ਅਮਨੈਸਟੀ ਇੰਟਰਨੈਸ਼ਨਲ, ਵਾਸ਼ਿਮਗਟਨ ਪੋਸਟ, ਦ ਗਾਰਡੀਅਨ, ਦ ਵਾਇਰ ਅਤੇ ਕਈ ਹੋਰ ਕੌਮਾਂਤਰੀ ਜਥੇਬੰਦੀਆਂ ਅਤੇ ਖਬਰ ਅਦਾਰਿਆਂ ਵੱਲੋਂ ਰਲ ਕੇ ਕੀਤੀ ਗਈ ਹੈ। ਦ ਵਾਇਰ ਨੇ ਬੀਤੇ ਦਿਨ ਜਾਰੀ ਕੀਤੀਆਂ ਖਬਰਾਂ ਵਿੱਚ ਪੰਜਾਬ ਤੋਂ ਰੋਜਾਨਾ ਪਹਿਰੇਦਾਰ ਦੇ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੇ ਫੋਨ ਵਿੱਚ ਵੀ ਪਿਗਾਸਸ ਜਸੂਸੀ ਤੰਤਰ ਹੋਣ ਦੀ ਪੁਸ਼ਟੀ ਹੋਈ ਹੈ।