Tag Archive "patta-patta-singha-da-vairi-movie"

“1984” ਬਾਰੇ ਬਣ ਰਹੀਆਂ ਫਿਲਮਾਂ ਬਾਰੇ ਭਾਰਤੀ ਖੂਫੀਆ ਏਜੰਸੀ ਨੇ ਪ੍ਰਗਟਾਈ ਚਿੰਤਾ, ਭਾਰਤ ਦੇ ਘਰੇਲੂ ਮੰਤਰਾਲੇ ਨੂੰ ਭੇਜੀ ਰਿਪੋਰਟ

ਭਾਰਤ ਦੀ ਖੁਫੀਆ ਏਜ਼ੰਸੀ ਇੰਟੈਲ਼ੀਜੈਂਸ ਬਿਊਰੋ ਨੇ ਭਾਰਤ ਦੇ ਗ੍ਰਹਿ ਮੰਤਰਾਲੇ ਕੋਲ ਘੱਲੂਘਾਰਾ1984 ਅਤੇ ਇਸ ਤੋਂ ਬਾਅਦ ਵਾਪਰੇ ਘਟਨਾਂ ਕਰਮ 'ਤੇ ਅਧਾਰਿਤ ਬਣ ਰਹੀਆਂ ਪੰਜਾਬੀ ਫਿਲਮਾਂ ਦਾ ਮਾਮਲਾ ਭਾਰਤੀ ਗ੍ਰਹਿ ਮੰਤਰਾਲੇ ਕੋਲ ਉਠਾਇਆ ਹੈ।

‘ਪੱਤਾ-ਪੱਤਾ ਸਿੰਘਾਂ ਦਾ ਵੈਰੀ’ ਦਾ ਪੈਗ਼ਾਮ: “ਅਸੀਂ ਜਿਊਂਦੇ, ਅਸੀਂ ਜਾਗਦੇ …”

ਤਕਨੀਕ, ਕਲਾ, ਕਾਰੀਗਰੀ-ਇਹ ਸਭ ਜਾਦੂ ਦੀਆਂ ਖੇਡਾਂ ਹਨ। ਇਨ੍ਹਾਂ ਨੂੰ ਕੁਝ ਪਲਾਂ ਲਈ ਲਾਂਭੇ ਕਰਕੇ ਹਰ ਉਸ ਵੀਰ ਤੇ ਭੈਣ ਨੂੰ ਇਹ ਫਿਲਮ ਵੇਖਣੀ ਚਾਹੀਦੀ ਹੈ, ਕਿਉਂਕਿ ਇਸ ਫਿਲਮ ਦਾ ਲੁਕਿਆ ਸੰਦੇਸ਼ ਇਹੋ ਹੈ ਕਿ ਭਾਵੇਂ ਹਰ ਪੱਤਾ-ਪੱਤਾ ਸਾਡਾ ਵੈਰੀ ਬਣ ਜਾਵੇ ਤਾਂ ਵੀ ਸਾਡਾ ਇਹੋ ਸੰਦੇਸ਼ ਹੋਵੇਗਾ ਕਿ ਅਸੀਂ ਜਿਊਂਦੇ ਹਾਂ, ਅਸੀਂ ਜਾਗਦੇ ਹਾਂ।

ਸਿੱਖ ਸੰਘਰਸ਼ ਦੇ ਅਣਛੋਹੇ ਪੱਖਾਂ ਨੂੰ ਪਰਦੇ ‘ਤੇ ਰੂਪਮਾਨ ਕਰੇਗੀ ਫ਼ਿਲਮ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’: ਨਿਰਮਾਤਾ

ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆ ਆਧਾਰਿਤ 'ਫ਼ਤਿਹ ਸਪੋਰਟਸ ਕਲੱਬ ਵੱਲੋਂ ਰਾਜ ਕਾਕੜਾ, ਸ਼ਵਿੰਦਰ ਮਾਹਲ ਆਦਿ ਕਲਾਕਾਰਾਂ ਨੂੰ ਲੈ ਕੇ ਬਣਾਈ ਗਈ ਪੰਜਾਬੀ ਫ਼ਿਲਮ 'ਪੱਤਾ ਪੱਤਾ ਸਿੰਘਾਂ ਦਾ ਵੈਰੀ' 17 ਅਪ੍ਰੈਲ ਨੂੰ ਦੁਨੀਆ ਦੇ ਵੱਖ-ਵੱਖ ਸ਼ਹਿਰਾਂ 'ਚ ਇੱਕੋ ਵੇਲੇ ਰਿਲੀਜ਼ ਹੋਵੇਗੀ।

ਖਾੜਕੂਵਾਦ ‘ਤੇ ਅਧਾਰਿਤ ਹੈ ਫਿਲਮ “ਪੱਤਾ ਪੱਤਾ ਸਿੰਘਾਂ ਦਾ ਵੈਰੀ”: ਰਾਜ ਕਾਕੜਾ

ਸਾਊਡ ਬੂਮ ਇੰਟਰਟੇਨਮੈਟ ਅਤੇ ਫਤਹਿ ਸਪੋਰਟਸ ਕਲੱਬ ਵੱਲੋਂ ਨਿਰਮਿਤ ਪੰਜਾਬੀ ਫਿਲਮ 'ਪੱਤਾ ਪੱਤਾ ਸਿੰਘਾ ਦਾ ਵੈਰੀ' ਸੰਬੰਧੀ ਗੱਲ ਕਰਦਿਆਂ ਰਾਜ ਕਾਕੜਾ ਨੇ ਕਿਹਾ ਕਿ ਪੰਜਾਬ ਵਿਚ 1981 ਤੋਂ 92 ਤੱਕ ਦੇ ਸਿੱਖ ਸੰਘਰਸ਼ ਦੌਰਾਨ ਕੁਝ ਸਕਾਰਆਤਮਿਕ ਪੱਖਾਂ ਨੂੰ ਦਰਸਾਇਆ ਗਿਆ ਹੈ ।

ਫਿਲਮ “ਪੱਤਾ ਪੱਤਾ ਸਿੰਘਾਂ ਦਾ ਵੈਰੀ” ਦਾ ਗੀਤ “ਪਿੰਡੋਂ ਬਾਹਰ” ਵੀਡੀਓੁ

ਸਾਊਂਡ ਬੂਮ ਇੰਟਰਟੇਨਮੈਂਟ ਨੇ ਭਾਰਤ ਵਿੱਚ ਸੈਂਸਰ ਬੋਰਡ ਵੱਲੋਂ ਪਾਬੰਦੀਸ਼ੁਦਾ ਫਿਲਮ "ਪੱਤਾ ਪੱਤਾ ਸਿੰਘਾਂ ਦਾ ਵੈਰੀ" ਫਿਲ਼ਮ ਦਾ ਗੀਤ "ਪਿੰਡੋਂ ਬਾਹਰ" ਜ਼ਾਰੀ ਕੀਤਾ ਗਿਆ।

ਰਾਜ ਕਾਕੜਾ ਦੀ ਫਿਲਮ “ਪੱਤਾ ਪੱਤਾ ਸਿੰਘਾਂ ਦਾ ਵੈਰੀ” ‘ਤੇ ਭਾਰਤੀ ਸੈਂਸਰ ਬੋਰਡ ਨੇ ਲਾਈ ਪਾਬੰਦੀ

ਪੰਜਾਬੀ ਗੀਤਕਾਰ, ਗਾਇਕ ਅਤੇ ਫਿਲਮੀ ਅਦਾਕਾਰ ਰਾਜ ਕਾਕੜਾ ਦੀ ਆਉਣ ਵਾਲੀ ਪੰਜਾਬੀ ਫਿਲਮ "ਪੱਤਾ ਪੱਤਾ ਸਿੰਘਾਂ ਦਾ ਵੈਰੀ" ਨੂੰ ਭਾਰਤੀ ਫਿਲਮ ਸੈਂਸਰ ਬੋਰਡ ਨੇ ਪਾਸ ਕਰਨ ਤੋਂ ਇਨਕਾਰ ਕਰਦਿਆਂ ਫਿਲ਼ਮ ਦੇ ਪ੍ਰਦਰਸ਼ਨ 'ਤੇ ਭਾਰਤ ਵਿੱਚ ਪਾਬੰਦੀ ਲਾ ਦਿੱਤੀ ਹੈ।ਭਾਰਤ ਵਿੱਚ ਕਿਸੇ ਵੀ ਫਿਲਮ ਦੇ ਪ੍ਰਦਰਸ਼ਨ ਲਈ ਭਾਰਤੀ ਫਿਲਮ ਸੈਸਰ ਬੋਰਡ ਤੋਂ ਮਨਜ਼ੂਰੀ ਲੈਣੀ ਜਰੂਰੀ ਹੈ।

ਖਾੜਕੂ ਲਹਿਰ ‘ਤੇ ਅਧਾਰਿਤ ਰਾਜ ਕਾਕੜਾ ਦੀ ਫਿਲਮ “ਪੱਤਾ ਪੱਤਾ ਸਿੰਘਾਂ ਦਾ ਵੈਰੀ” 3 ਅਪ੍ਰੈਲ ਨੂੰ ਹੋਵੇਗੀ ਰਿਲੀਜ਼

ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ ਸਿੰਘਾਂ ਅਤੇ ਪੰਜਾਬ ਵਿੱਚ ਕੀਤੇ ਪੰਜਾਬ ਪੁਲਿਸ ਦੇ ਜ਼ੁਲਮਾਂ ਦੀ ਦਾਸਤਾਨ ਨੂੰ ਵਿਖਾਉਦੀ ਹੋਈ ਫਿਲਮ " ਪੱਤਾ ਪੱਤਾ ਸਿੰਘਾਂ ਦਾ ਵੈਰੀ" 3 ਅਪ੍ਰੈਲ 2015 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ ਫਤਿਹ ਕਲਾਬ ਦੇ ਬੈਨਰ ਹੇਠ ਰਿਲੀਜ਼ ਕੀਤੀ ਜਾਵੇਗੀ।