ਪੰਜ ਤੀਰ ਰਿਕਾਰਡਸ ਵੱਲੋਂ ਬੀਤੇ ਦਿਨੀਂ ਜਾਰੀ ਕੀਤੀ ਗਈ ਛੋਟੀ ਫਿਲਮ “ਭਗਤ ਸਿੰਘ” ਇਤਿਹਾਸ ਦੇ ਪੰਨਿਆਂ ਵਿੱਚੋਂ ਅਣਗੌਲੀ ਕਰ ਦਿੱਤੀ ਗਈ ਮੁਲਾਕਾਤ ’ਤੇ ਚਾਨਣ ਪਾਉਂਦੀ ਹੈ। ਇਹ ਮੁਲਾਕਾਤ ਸ਼ਹੀਦ ਭਗਤ ਸਿੰਘ ਅਤੇ ਗਦਰੀ ਇਨਕਲਾਬੀ ਤੇ ਪੰਥ ਦੀ ਉਸ ਵੇਲੇ ਦੀ ਸਿਰਮੌਰ ਸਖਸ਼ੀਅਤ ਭਾਈ ਰਣਧੀਰ ਸਿੰਘ ਦਰਮਿਆਨ 4 ਅਕਤੂਬਰ, 1930 ਨੂੰ ਕੇਂਦਰੀ ਜੇਲ੍ਹ ਲਾਹੌਰ ਵਿੱਚ ਹੋਈ ਸੀ ਜਿਸ ਦੇ ਵੇਰਵੇ ਭਾਈ ਰਣਧੀਰ ਸਿੰਘ ਦੀਆਂ ਜੇਲ੍ਹ ਚਿੱਠੀਆਂ ਵਿੱਚ ਅੰਕਤ ਹਨ।
ਹੈਰੀਟੇਜ ਪ੍ਰੋਡਕਸ਼ਨਜ਼ ਦੇ ਸਹਿਯੋਗ ਨਾਲ ਬਣੀ ਅਤੇ ਪੰਜ ਤੀਰ ਰਿਕਾਰਡਸ ਦੀ ਪੇਸ਼ਕਸ਼ ਛੋਟੀ ਪੰਜਾਬੀ ਫਿਲਮ "ਵਾਏ! ਉੜਤਾ ਪੰਜਾਬ" ਯੂ-ਟਿਊਬ 'ਤੇ ਪੂਰੀ ਜਾਰੀ ਕਰ ਦਿੱਤੀ ਗਈ। "ਵਾਏ! ਉੜਤਾ ਪੰਜਾਬ" ਦੋ ਵਾਰ ਦੇ ਕੌਮਾਂਤਰੀ ਛੋਟੀ ਫਿਲਮਾਂ ਦੇ ਮੁਕਾਬਲੇ ਦੇ ਜੇਤੂ ਪ੍ਰਦੀਪ ਸਿੰਘ ਨੇ ਨਿਰਦੇਸ਼ਿਤ ਕੀਤੀ ਹੈ।
ਪੰਜ ਤੀਰ ਰਿਕਾਰਡਸ ਵਲੋਂ ਹੈਰੀਟੇਜ ਪ੍ਰੋਡਰਕਸ਼ਨਸ ਦੇ ਸਹਿਯੋਗ ਨਾਲ ਬਣੀ ਆਉਣ ਵਾਲੀ ਛੋਟੀ ਫਿਲਮ 'ਵਾਏ! ਉੜਤਾ ਪੰਜਾਬ' ਦਾ ਟ੍ਰੇਲਰ ਜਾਰੀ ਕਰ ਦਿੱਤਾ ਹੈ। 'ਵਾਏ! ਉੜਤਾ ਪੰਜਾਬ' ਛੋਟੀਆਂ ਫਿਲਮਾਂ ਦੇ ਕੌਮਾਂਤਰੀ ਮੁਕਾਬਲੇ ਦੇ ਦੋ ਵਾਰ ਦੇ ਜੇਤੂ ਪਰਦੀਪ ਸਿੰਘ ਵਲੋਂ ਨਿਰਦੇਸ਼ਤ ਕੀਤੀ ਗਈ ਹੈ। ਇਹ ਛੋਟੀ ਮੂਵੀ 16 ਜੁਲਾਈ ਨੂੰ ਯੂ ਟਿਊਬ 'ਤੇ ਜਾਰੀ ਕੀਤੀ ਜਾਏਗੀ।