ਮਹਿਜ ਮਸਲਿਆਂ ਨੂੰ ਨਜਿੱਠਣ ਦੀ ਬਜਾਏ ਉਨ੍ਹਾਂ ਮਸਲਿਆਂ ਨੂੰ ਪੈਦਾ ਕਰਨ ਵਾਲੇ ਹਾਲਾਤ ਨੂੰ ਮੁਖਾਤਿਬ ਹੋਣ ਦੀ ਪਹੁੰਚ ਅਪਣਾਈ ਜਾਵੇ ਲੜਾਈ ਕੁਝ ਰਿਆਇਤਾਂ ਜਾਂ ਸਹੂਲਤਾਂ ਹਾਸਲ ਕਰਨ ਦੀ ਬਜਾਏ ਸਵੈਨਿਰਣਾ ਕਰਨ ਦੀ ਅਜ਼ਾਦੀ ਦਾ ਹੱਕ ਹਾਸਲ ਕਰਨ ਦੇ ਤੌਰ ਤੇ ਲੜੀ ਜਾਣੀ ਚਾਹੀਦੀ ਹੈ
ਇਨਸਾਫ ਦਾ ਤਕਾਜਾ ਹੈ ਕਿ ਸੱਭਿਆਚਾਰਾਂ ਅਤੇ ਕੌਮਾਂ ਨਾਲ ਜੁੜੇ ਸਿਆਸੀ ਫੈਸਲੇ ਲੋਕਾਂ ਦੀ ਰਾਏ ਮੁਤਾਬਕ ਹੀ ਹੋਣੇ ਚਾਹੀਦੇ ਹਨ ਨਾ ਕਿ ਹਾਕਮ ਦੀ ਕਿਸੇ ਸਿਆਸੀ ਲੋੜ ਜਾਂ ਖਾਹਿਸ਼ ਦੇ ਅਨੁਸਾਰ। ਇੰਡੀਅਨ ਸਾਮਰਾਜ ਨੇ ਕਸ਼ਮੀਰੀਆਂ ਦੀ ਰਾਏ ਦੇ ਵਿਰੁਧ ਜਾ ਕੇ ਕਸ਼ਮੀਰ ਦਾ ਖਾਸ ਸਿਆਸੀ ਰੁਤਬਾ (ਧਾਰਾ 370 ਅਤੇ 35-ਏ) ਖਤਮ ਕਰਨ ਦੀ ਅਨੈਤਿਕ ਤੇ ਅਨਿਆਪੂਰਨ ਕਾਰਵਾਈ ਕਰਕੇ ਕਸ਼ਮੀਰੀਆਂ ਦੇ ਸਮੂਹਕ ਮਨ ਅਤੇ ਸੰਵੇਦਨਾ ਨੂੰ ਗਹਿਰਾ ਜਖਮ ਦਿੱਤਾ ਹੈ।
12 ਅਕਤੂਬਰ, 2017 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਲਾ ਭਵਨ 'ਚ ਵਿਦਿਆਰਥੀਆਂ ਵਲੋਂ ਕਰਵਾਏ ਗਏ ਦਸਤਾਵੇਜ਼ੀ ਫਿਲਮ ਫੈਸਟੀਵਲ ਦੇ ਦੂਜੇ ਦਿਨ ਛੋਟੀ ਫਿਲਮ ਭਗਤ ਸਿੰਘ ਦਿਖਾਈ ਗਈ ਸੀ।
ਪੰਜ ਤੀਰ ਰਿਕਾਰਡਸ ਨੇ 6 ਮਸ਼ਹੂਰ ਛੋਟੀਆਂ ਪੰਜਾਬੀ ਫਿਲਮਾਂ ਦਾ ਇਕ ਸਾਂਝੀ ਵੀਡੀਓ ਟ੍ਰੈਕ ਜਾਰੀ ਕੀਤਾ ਹੈ। ਇਸ ਵੀਡੀਓ ਟ੍ਰੈਕ 'ਚ, ਪੀਕੇ ਵਿਧ ਸਿੰਘ, ਬੇਰੋਜ਼ਗਾਰ, ਵੈਲੇਨਟਾਈਨਸ ਡੇ, ਵਾਏ ਉਡਦਾ ਪੰਜਾਬ, ਆਪਣਾ ਪੰਜਾਬ? ਅਤੇ ਆਈ ਐਮ ਸਰਦਾਰ ਜੀ ਫਿਲਮਾਂ ਸ਼ਾਮਲ ਹਨ।
ਪੰਜ ਤੀਰ ਰਿਕਾਰਡਸ ਨੇ ਅੱਜ ਸੋਸ਼ਲ ਮੀਡੀਆ 'ਤੇ ਨਵੀਂ ਛੋਟੀ ਫਿਲਮ 'ਆਪਣਾ ਪੰਜਾਬ?' ਜਾਰੀ ਕਰ ਦਿੱਤੀ ਹੈ। ਫਿਲਮ ਪੰਜਾਬ ਦੇ ਨੌਜਵਾਨਾਂ ਨੂੰ ਪੇਸ਼ ਆ ਰਹੀਆਂ ਮੌਜੂਦਾ ਸਮਾਜਿਕ-ਸਭਿਆਚਾਰਕ ਪਰੇਸ਼ਾਨੀ ਦੀ ਤਸਵੀਰ ਬਿਆਨ ਕਰਦੀ ਹੈ। ਇਸ ਤੋਂ ਪਹਿਲਾਂ ਫਿਲਮ ਨੂੰ ਅਧਿਕਾਰਤ ਤੌਰ 'ਤੇ ਸਿੱਖ ਇੰਟਰਨੈਸ਼ਨਲ ਸ਼ਾਰਟ ਫਿਲਮ ਫੈਸਟੀਵਲ ਆਸਟ੍ਰੇਲੀਆ (SISFFA) 2017 'ਚ ਦਿਖਾਉਣ ਲਈ ਚੁਣਿਆ ਗਿਆ ਹੈ।
ਛੋਟੀਆਂ ਫਿਲਮਾਂ ਦੇ ਮਸ਼ਹੂਰ ਨਿਰਦੇਸ਼ਕ ਪ੍ਰਦੀਪ ਸਿੰਘ ਨੇ ਅੱਜ ਆਪਣੀ ਆਉਣ ਵਾਲੀ ਫਿਲਮ 'ਆਪਣਾ ਪੰਜਾਬ?' ਦੀ ਝਲਕ ਸੋਸ਼ਲ ਮੀਡੀਆ ਦੇ ਯੂ-ਟਿਊਬ ਪਲੇਟਫਾਰਮ 'ਤੇ ਜਾਰੀ ਕਰ ਦਿੱਤੀ।
ਸਿੱਖ ਨੈਟ ਵਲੋਂ ਕਰਵਾਏ ਜਾਂਦੇ ਛੋਟੀਆਂ ਫਿਲਮਾਂ ਦੇ ਕੌਮਾਂਤਰੀ ਮੁਕਾਬਲੇ ਦੇ ਦੋ ਵਾਰ ਦੇ ਜੇਤੂ ਰਹੇ ਨਿਰਦੇਸ਼ਕ ਪ੍ਰਦੀਪ ਸਿੰਘ ਦੀ ਛੋਟੀ ਫਿਲਮ "ਮਾਤਾ ਧਰਤਿ" ਅੱਜ ਜਾਰੀ ਹੋਈ ਹੈ। ਸਿੱਖ ਸਿਆਸਤ ਦੇ ਦਰਸ਼ਕਾਂ ਲਈ ਇਹ ਫਿਲਮ ਇਥੇ ਸਾਂਝੀ ਕਰ ਰਹੇ ਹਾਂ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਦਫ਼ਤਰ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਪ੍ਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਮੀਟਿੰਗ ਵਿਚ ਜਿਥੇ ਪੰਜਾਬ ਵਿਚ ਪੈਦਾ ਹੋਏ ਹਾਲਾਤਾਂ ਉਤੇ ਨੌਜ਼ਵਾਨਾਂ ਨੇ ਵਿਚਾਰਾਂ ਕਰਦੇ ਹੋਏ ਪਾਰਟੀ ਦੀ ਸੋਚ ਨੂੰ ਹਰ ਪਿੰਡ ਤੇ ਸ਼ਹਿਰ ਵਿਚ ਲਿਜਾਣ ਦਾ ਤਹੱਈਆ ਕੀਤਾ, ਉਥੇ ਪ੍ਰਦੀਪ ਸਿੰਘ ਵੱਲੋਂ ਪਾਰਟੀ ਅਤੇ ਖ਼ਾਲਸਾ ਪੰਥ ਲਈ ਜ਼ਿੰਮੇਵਾਰੀਆਂ ਨਿਭਾਉਂਦੇ ਆ ਰਹੇ ਸੂਝਵਾਨ ਨੌਜ਼ਵਾਨਾਂ ਨੂੰ ਫ਼ਤਹਿਗੜ੍ਹ ਸਾਹਿਬ ਜਿ਼ਲ੍ਹੇ ਵਿਚ ਅਹੁਦੇ ਸੌਂਪੇ।
ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਸਿੱਖ ਫਲਸਫੇ ਨਾਲ ਸੰਬੰਧਿਤ ਕਈ ਛੋਟੀਆਂ ਫਿਲਮਾਂ ਬਣਾ ਕੇ ਨਾਮ ਖੱਟ ਚੁੱਕੀ ਪੰਜ ਤੀਰ ਕਿਾਰਡਸ ਕੰਪਨੀ ਵੱਲੋਂ ਇੱਕ ਹੋਰ ਨਵੀਂ ਫਿਲਮ “ਸਾਂਭ ਸਰਦਾਰੀ” ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤੀ ਜਾ ਰਹੀ ਹੈ।
ਚੰਡੀਗੜ੍ਹ: ਪਿਛਲੇ ਦਿਨਾਂ ਦੌਰਾਨ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਹੋਈਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਪੰਜਾਬ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਸ਼ਹੀਦ ਭਾਈ ਗੁਰਜੀਤ ਸਿੰਘ ਸਰਾਵਾਂ ਅਤੇ ਸ਼ਹੀਦ ਭਾਈ ਕ੍ਰਿਸ਼ਨਭਗਵਾਨ ਸਿੰਘ ਨਿਆਮੀਵਾਲਾ ਦੀ ਸ਼ਹੀਦੀ ਦੇ ਰੋਸ ਵਜੋਂ ਖਾਲਸਾ ਪੰਥ ਵੱਲੋਂ ਇਸ ਸਾਲ ਦੀ ਦੀਵਾਲੀ ਨੂੰ "ਕਾਲੀ ਦੀਵਾਲੀ" ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਸੀ।