Tag Archive "paramjit-singh-sarna"

ਦਿੱਲੀ ਗੁਰਦੁਆਰਾ ਚੋਣਾਂ: ਡੇਰਾਵਾਦ ਤੇ ਬੇਅਦਬੀ ਬਣਨਗੇ ਮੁੱਖ ਮੁੱਦੇ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਬਣੇ ਮਾਹੌਲ ਦਾ ਅਸਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੀਆਂ 26 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਉੱਤੇ ਵੀ ਦਿਖਾਈ ਦੇਵੇਗਾ। ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਡੇਰਾ ਸਿਰਸਾ ਤੋਂ ਪੰਜਾਬ ਵਿੱਚ ਲਿਆ ਸਮਰਥਨ ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਵੱਡਾ ਮੁੱਦਾ ਬਣਨ ਜਾ ਰਿਹਾ ਹੈ। ਇਨ੍ਹਾਂ ਚੋਣਾਂ ਵਿੱਚ ਵੀ ਪੰਜਾਬ ਵਿਧਾਨ ਸਭਾ ਚੋਣਾਂ ਵਾਂਗ ਤਿਕੋਣੀ ਟੱਕਰ ਦੇ ਆਸਾਰ ਹਨ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਫਰਵਰੀ ਦੇ ਅਖੀਰ ‘ਚ ਹੋਣ ਦੀ ਆਸ: ਮੀਡੀਆ ਰਿਪੋਰਟ

ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 26 ਫਰਵਰੀ ਨੂੰ ਹੋਣ ਦੀਆਂ ਸੰਭਾਵਨਾਵਾਂ ਹਨ। ਮੁੱਖ ਮੁਕਾਬਲਾ ਭਾਜਪਾ ਦੇ ਸਮਰਥਨ ਵਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸਰਨਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵਿਚ ਹੈ।

ਜੀ.ਕੇ. ਭ੍ਰਿਸ਼ਟਾਚਾਰ ਦੇ ਮੁੱਦਿਆਂ ‘ਤੇ ਸੰਗਤਾਂ ਨੂੰ ਗੁੰਮਰਾਹ ਕਰਨਾ ਬੰਦ ਕਰੇ : ਅਕਾਲੀ ਦਲ ਦਿੱਲੀ (ਸਰਨਾ)

ਪਰਮਜੀਤ ਸਿੰਘ ਸਰਨਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਬਾਲਾ ਸਾਹਿਬ ਹਸਪਤਾਲ ਦੀ ਜ਼ਮੀਨ ਵੇਚੇ ਜਾਣ ਅਤੇ ਗੁਰਦਵਾਰਾ ਬੰਗਲਾ ਸਾਹਿਬ ਦੀ ਪਾਰਕਿੰਗ ਦੇ ਮੁਦਿਆਂ 'ਤੇ ਜੀ. ਕੇ. ਜਾਂ ਤਾਂ ਸਬੂਤਾਂ ਸਹਿਤ ਖੁਲੀ ਬਹਿਸ ਕਰੇ ਜਾਂ ਸੰਗਤਾਂ ਨੂੰ ਗੁਮਰਾਹ ਕਰਨ ਲਈ ਮੁਆਫ਼ੀ ਮੰਗੇ। ਉਹਨਾਂ ਨੇ ਕਿਹਾ ਕਿ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਪਿਛਲੀਆਂ ਚੋਣਾਂ (2013) ਵਿਚ ਜੀ. ਕੇ. ਤੇ ਬਾਦਲ ਦਲ ਨੇ ਸਾਰੀ ਦਿੱਲੀ ਵਿਚ ਪ੍ਰਚਾਰ ਕੀਤਾ ਕਿ ਉਹਨਾਂ ਦੀ ਪਾਰਟੀ ਕਮੇਟੀ ਦਾ ਚਾਰਜ ਲੈਣ ਦੇ 15 ਦਿਨਾਂ ਦੇ ਅੰਦਰ-ਅੰਦਰ ਬਾਲਾ ਸਾਹਿਬ ਹਸਪਤਾਲ ਦੀ ਜ਼ਮੀਨ ਬੀ. ਐਲ. ਕਪੂਰ ਹਸਪਤਾਲ ਨੂੰ 300 ਕਰੋੜ ਰੁਪਏ ਵਿਚ ਵੇਚੇ ਜਾਣ, ਗੁਰਦਵਾਰਾ ਬੰਗਲਾ ਸਾਹਿਬ ਦੀ ਪਾਰਕਿੰਗ ਐਨ. ਡੀ. ਐਮ. ਸੀ. ਨੂੰ ਦੇਣ ਅਤੇ ਦੂਸਰੇ ਭ੍ਰਿਸ਼ਟਾਚਾਰ ਦੇ ਸਬੂਤ ਸੰਗਤਾਂ ਸਾਹਮਣੇ ਨਸ਼ਰ ਕਰੇਗੀ।

ਸਿਰਸਾ ਆਪਣਾ ਸਾਰਾ ਰਿਕਾਰਡ ਜਨਤਕ ਕਰੇ ਤੇ ਬਰੀ ਹੋਣ ਤੱਕ ਧਾਰਮਿਕ ਅਹੁਦਿਆਂ ਤੋਂ ਲਾਂਭੇ ਰਹੇ: ਸਰਨਾ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ, ਪਰਮਜੀਤ ਸਿੰਘ ਸਰਨਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦਿੱਲੀ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ ਆਪਣੇ ਸਾਰੇ ਅਪਰਾਧਕ ਮੁਕਦੱਮੇ ਜੋ ਉਸ 'ਤੇ ਅਦਾਲਤਾਂ ਵਿੱਚ ਚੱਲ ਰਹੇ ਹਨ ਤੇ ਉਹ ਸਾਰੀਆਂ ਸ਼ਿਕਾਇਤਾਂ ਜਿਸ ਵਿੱਚ ਉਸ ਨੂੰ ਨਾਮਜ਼ਦ ਕੀਤਾ ਗਿਆ, ਦਾ ਰਿਕਾਰਡ ਜਨਤਕ ਕਰੇ ਕਿਉਂਕਿ ਉਸ ਦੇ ਪਿਤਾ ਜਸਬੀਰ ਸਿੰਘ ਸਿਰਸਾ ਨੂੰ ਫਰਜ਼ੀ ਦਸਤਾਵੇਜ਼ਾਂ ਦੇ ਅਧਾਰ 'ਤੇ ਧੋਖਾਧੜੀ ਨਾਲ ਕਿਸੇ ਦੀ ਜਾਇਦਾਦ ਹੜੱਪਣ ਦੇ ਦੋਸ਼ ਸਿੱਧ ਹੋਣ 'ਤੇ ਚੰਡੀਗੜ੍ਹ ਦੀ ਸੈਸ਼ਨ ਕੋਰਟ ਨੇ ਜੇਲ ਭੇਜ ਦਿੱਤਾ ਹੈ।

ਮਨਜੀਤ ਸਿੰਘ ਜੀ.ਕੇ. ਤੇ ਬਾਦਲ ਦਲ ਦਾ ਨਿਤ ਨਵਾਂ ਭ੍ਰਿਸ਼ਟਾਚਾਰ ਉਜਾਗਰ ਹੋ ਰਿਹਾ ਹੈ: ਸਰਨਾ

ਹਰਵਿੰਦਰ ਸਿੰਘ ਸਰਨਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅੱਜ (21 ਸਤੰਬਰ) ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨਜੀਤ ਸਿੰਘ ਜੀ.ਕੇ. ਤੇ ਬਾਦਲ ਦਲ ਵਲੋਂ ਕੀਤੇ ਜਾ ਰਹੇ ਘੋਰ ਭ੍ਰਿਸ਼ਟਾਚਾਰ, ਗੋਲਕ ਦੀ ਲੁੱਟ ਤੇ ਸਿੱਖ ਸੰਗਤਾਂ ਨਾਲ ਕੀਤੇ ਜਾ ਰਹੇ ਧੋਖੇ ਹਰ ਰੋਜ਼ ਉਜਾਗਰ ਹੋ ਰਹੇ ਹਨ।

ਸ਼ੀਸ਼ੇ ਦੇ ਘਰ ’ਚ ਬੈਠ ਕੇ ਸਰਨਾ ਦੂਜਿਆਂ ‘ਤੇ ਪੱਥਰ ਨਾ ਸੁੱਟਣ: ਦਿੱਲੀ ਕਮੇਟੀ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਕਮੇਟੀ ਦੇ ਇੱਕ ਮੁਲਾਜ਼ਮ ਦੇ ਖਿਲਾਫ਼ ਕਿਸੇ ਔਰਤ ਦੇ ਸਰੀਰਕ ਸ਼ੋਸ਼ਣ ਦੇ ਦੋਸ਼ ਤਹਿਤ ਦਰਜ ਹੋਏ ਕੇਸ ਨੂੰ ਕਮੇਟੀ ਪ੍ਰਬੰਧਕਾਂ ਦੀ ਕਾਰਜਸ਼ੈਲੀ ਨਾਲ ਜੋੜਨ ਨੂੰ ਸਰਨਾ ਦੀ ਹਤਾਸ਼ਾ ਦੱਸਿਆ ਹੈ। ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਸਰਨਾ ਨੂੰ ਤਥਾਂ ਦੇ ਆਧਾਰ 'ਤੇ ਬਿਆਨਬਾਜ਼ੀ ਕਰਨ ਦੀ ਸਲਾਹ ਦਿੰਦੇ ਹੋਏ ਸਰਨਾ ਕੋਲ ਮੁੱਦਿਆ ਦਾ ਅਕਾਲ ਪੈਣ ਦਾ ਵੀ ਦਾਅਵਾ ਕੀਤਾ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੀ ਕਮੇਟੀ ਵੱਲੋਂ ਮੁਲਾਜ਼ਮ ਨੂੰ ਤੁਰੰਤ ਬਰਖਾਸਤ ਕਰਨ ਦੀ ਵੀ ਉਨ੍ਹਾਂ ਨੇ ਜਾਣਕਾਰੀ ਦਿੱਤੀ।

ਦਿੱਲੀ ਕਮੇਟੀ ‘ਚ ਹੋਇਆ ਸ਼ੋਸ਼ਣ ਮਹੰਤਾਂ ਦੇ ਯੁਗ ਦੀ ਯਾਦ ਦਿਵਾਉਂਦਾ: ਸਰਨਾ

ਪਰਮਜੀਤ ਸਿੰਘ ਸਰਨਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਬਾਦਲ ਦਲ ਦੇ ਸੀਨੀਅਰ ਆਗੂ ਕੁਲਮੋਹਨ ਸਿੰਘ ਦੇ ਸਹਾਇਕ ਵਲੋਂ ਕਿਸੇ ਔਰਤ ਦੇ ਸਰੀਰਕ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਉਣਾ ਮਹੰਤਾਂ ਦੇ ਯੁਗ ਦੀ ਯਾਦ ਤਾਜ਼ਾ ਕਰਦਾ ਹੈ।

ਦਿੱਲੀ ਕਮੇਟੀ ਦੇ ਵਿਦਿਅਕ ਅਦਾਰੇ ਬੰਦ ਹੋਣ ਕਾਰਨ ਸਰਨਾ ਦਲ ਵਲੋਂ ਵਿਰੋਧ ਪ੍ਰਦਰਸ਼ਨ

ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅੱਜ ਹਰੀ ਨਗਰ ਵਿਖੇ ਪੋਲੀਟੈਕਨਿਕ ਇੰਸਟੀਚਿਊਟ ਅਤੇ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨੋਲੌਜੀ ਬੰਦ ਹੋਣ ਤੋਂ ਬਾਅਦ ਕੀਤੇ ਧਰਨਾ ਪ੍ਰਦਰਸ਼ਨ ਸਮੇਂ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਇਨ੍ਹਾਂ ਇੰਸਟੀਟਿਊਟਾਂ ਦੇ ਬੰਦ ਹੋਣ ਕਾਰਣ ਦਿਲੀ ਦੀਆਂ ਸੰਗਤਾਂ ਵਿਚ ਭਾਰੀ ਰੋਸ ਦੇਖਿਆ ਗਿਆ ਹੈ। ਜਿਸ ਦੇ ਚਲਦੇ ਖਰਾਬ ਮੌਸਮ ਹੋਣ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਵਿਚ ਸਿਖ ਸੰਗਤਾਂ ਇਸ ਧਰਨੇ ਵਿਚ ਸ਼ਾਮਿਲ ਹੋਈਆਂ।

ਦਿੱਲੀ ਇੰਜੀਨੀਅਰਿੰਗ ਅਤੇ ਪੌਲਿਟੈਕਨਿਕ ਅਦਾਰੇ ਬੰਦ ਹੋਣ ਲਈ ਸਰਨਾ ਭਰਾ ਜ਼ਿੰਮੇਵਾਰ ਹਨ: ਦਿੱਲੀ ਕਮੇਟੀ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਵੱਲੋਂ ਵੀਰਵਾਰ ਨੂੰ ਪ੍ਰੈਸ ਕਾਨਫਰੰਸ ਰਾਹੀਂ ਕਮੇਟੀ ਦੇ 2 ਤਕਨੀਕੀ ਅਦਾਰਿਆਂ ’ਚ ਇਸ ਵਰ੍ਹੇ ਅੱਜੇ ਤਕ ਦਾਖਿਲਾ ਨਾ ਖੁਲਣ ਦਾ ਠੀਕਰਾ ਮੌਜੂਦਾ ਪ੍ਰਬੰਧਕਾਂ ਦੇ ਸਿਰ ਭੰਨਣ ਨੂੰ ਕਮੇਟੀ ਨੇ ਗਲਤ ਕਰਾਰ ਦਿੱਤਾ ਹੈ। ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਸਰਨਾ ਭਰਾਵਾਂ ਨੂੰ ਹੰਕਾਰ ਵਿਚ ਭਿੱਜ ਕੇ ਝੂਠ ਦੀ ਕੰਧਾਂ ਨਾ ਉਸਾਰਣ ਦੀ ਸਲਾਹ ਦਿੱਤੀ ਹੈ।

ਜੀ.ਕੇ., ਸਿਰਸਾ ਦੇ ਭਿਸ਼ਟਾਚਾਰ ਕਰਕੇ ਇੰਜੀਨੀਅਰਿੰਗ ਤੇ ਪੋਲੀਟੈਕਨੀਕ ਇੰਸਟੀਚਿਊਟ ਬੰਦ ਹੋਏ: ਸਰਨਾ

ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅੱਜ ਇਥੇ ਪੱਤਰਕਾਰਾਂ ਨਾਲ ਮਿਲਣੀ ਦੌਰਾਨ ਕਿਹਾ ਕਿ ਬਾਦਲ ਦਲੀਆਂ ਵਲੋਂ ਫੈਲਾਏ ਗਏ ਘੋਰ ਭ੍ਰਿਸ਼ਟਾਚਾਰ ਤੇ ਪ੍ਰਬੰਧਕੀ ਨਾਕਾਮੀਆਂ ਕਰਕੇ ਹੀ ਦਿੱਲੀ ਦੇ ਸਿੱਖਾਂ ਦੇ 2 ਨਾਮਵਰ ਉਚ ਤਕਨੀਕੀ ਵਿਦਿਅਕ ਅਦਾਰੇ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨਾਲੋਜੀ (ਇੰਜੀਨੀਰਿੰਗ ਕਾਲਜ) ਰਾਜੌਰੀ ਗਾਰਡਨ ਅਤੇ ਗੁਰੂ ਤੇਗ ਬਹਾਦਰ ਪੋਲੀਟੈਕਨਿਕ ਇੰਸਟੀਚਿਊਟ ਵਸੰਤ ਵਿਹਾਰ ਬੰਦ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਦਿੱਲੀ ਹਾਈਕੋਰਟ ਨੇ ਇਨ੍ਹਾਂ ਵਿਦਿਅਕ ਸੰਸਥਾਵਾਂ ਵਿਚ ਸਾਲ 2016-17 ਵਿਦਿਅਕ ਵਰ੍ਹੇ ਲਈ ਪ੍ਰੋਵਿਜ਼ਨਲ ਦਾਖਲੇ ਦੇਣ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ। ਜਿਸ ਨਾਲ ਸੈਂਕੜੇ ਸਿੱਖ ਬੱਚੇ ਇਨ੍ਹਾਂ ਅਦਾਰਿਆਂ ਵਿਚ ਉਚ ਤਕਨੀਕੀ ਸਿੱਖਿਆ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਣਗੇ।

« Previous PageNext Page »