ਬਲਾਤਕਾਰ ਕੇਸ 'ਚ ਰਾਮ ਰਹੀਮ ਦੀ ਹਮਾਇਤ ਕਰਨ ਗਏ ਡੇਰਾ ਸਿਰਸਾ ਦੇ ਬਹੁਤ ਸਾਰੇ ਪੈਰੋਕਾਰ ਅਜੇ ਤੱਕ ਵਾਪਸ ਨਹੀਂ ਪੁੱਜੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਪੰਚਕੂਲਾ ਪੁਲਿਸ ਨੇ ਫ਼ਰੀਦਕੋਟ ਜ਼ਿਲ੍ਹੇ ਦੇ 22 ਡੇਰਾ ਪ੍ਰੇਮੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਹਰਿਆਣਾ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਹੈ, ਜਦੋਂ ਕਿ ਇਸ ਜ਼ਿਲ੍ਹੇ ਦੇ 100 ਤੋਂ ਵੱਧ ਡੇਰਾ ਪ੍ਰੇਮੀਆਂ ਬਾਰੇ ਹਾਲੇ ਤਕ ਕੁਝ ਪਤਾ ਨਹੀਂ ਲੱਗਿਆ ਹੈ। ਪੁਲਿਸ ਨੇ ਲਾਪਤਾ ਡੇਰਾ ਪੈਰੋਕਾਰਾਂ ਖ਼ਿਲਾਫ਼ ਕੇਸ ਦਰਜ ਨਾ ਹੋਣ ਦਾ ਦਾਅਵਾ ਕੀਤਾ ਹੈ। ਇਨ੍ਹਾਂ ਪ੍ਰੇਮੀਆਂ ਬਾਰੇ ਹਸਪਤਾਲਾਂ ’ਚੋਂ ਵੀ ਕੁਝ ਪਤਾ ਨਹੀਂ ਲੱਗ ਰਿਹਾ।
ਹਰਿਆਣਾ ਦੇ ਪੰਚਕੁਲਾ ਜ਼ਿਲ੍ਹੇ ਦੇ ਸੈਕਟਰ ਪੰਜ ਪੁਲਿਸ ਸਟੇਸ਼ਨ ਨੇ ਹਨੀਪ੍ਰੀਤ ਇੰਸਾਂ ਉਰਫ ਪ੍ਰਿਯੰਕਾ ਦੇ ਲੁਕ ਆਉਟ ਨੋਟਿਸ ਜਾਰੀ ਕੀਤਾ ਹੈ।
ਬੀਤੀ 25 ਅਗਸਤ ਨੂੰ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਵੱਲੋਂ ਸਿਰਸਾ ਡੇਰਾ ਮੁਖੀ ਰਾਮ ਰਹੀਮ ਨੂੰ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਸ਼ਹਿਰ ਵਿੱਚ ਹੋਈ ਗੁੰਡਾਗਰਦੀ ਨੂੰ ਭੜਕਾਉਣ ਦੇ ਦੋਸ਼ ਹੇਠ ਪੰਚਕੂਲਾ ਪੁਲਿਸ ਨੇ ਮਾਮਲੇ ਦੇ ਮੁਲਜ਼ਮ ਧੀਮਾਨ ਇੰਸਾ ਨੂੰ ਗ੍ਰਿਫ਼ਤਾਰ ਕੀਤਾ ਹੈ।
ਹਰਿਆਣਾ ਦੇ ਮੁੱਖ ਸਕੱਤਰ ਡੀ. ਐਸ. ਢੇਸੀ, ਹਰਿਆਣਾ ਦੇ ਡੀਜੀਪੀ ਬੀ. ਐਸ. ਸੰਧੂ ਅਤੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਮ ਨਿਵਾਸ ਨੇ ਸਾਂਝੇ ਤੌਰ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡੇਰਾ ਸਮਰਥਕਾਂ ਵਿਰੁੱਧ ਦੇਸ਼ ਧਰੋਹ ਦੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ ਅਤੇ ਡੇਰੇ ਨਾਲ ਸਬੰਧਿਤ ਇਕ ਗੱਡੀ 'ਚੋਂ ਇਕ ਏ ਕੇ-47 ਰਾਈਫ਼ਲ, ਇਕ ਮਾਊਜ਼ਰ ਜ਼ਬਤ ਕੀਤਾ ਗਿਆ ਹੈ, ਜਦਕਿ ਇਕ ਹੋਰ ਗੱਡੀ 'ਚੋਂ ਦੋ ਰਫ਼ਲਾਂ ਅਤੇ ਪੰਜ ਪਿਸਤੌਲ ਜ਼ਬਤ ਕੀਤੇ ਗਏ ਹਨ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਇਕ ਵਿਵਾਦਤ ਬਿਆਨ ਦਿੰਦੇ ਹੋਏ ਡੇਰਾ ਸਿਰਸਾ ਦੇ ਪੈਰੋਕਾਰਾਂ ਨੂੰ ਬੀਤੇ ਕੱਲ੍ਹ (25 ਅਗਸਤ) ਪੰਚਕੁਲਾ 'ਚ ਕੀਤੀ ਗੁੰਡਾਗਰਦੀ ਲਈ 'ਕਲੀਨ ਚਿੱਟ' ਦੇ ਦਿੱਤੀ ਹੈ।
« Previous Page