ਪਾਕਿਸਤਾਨ ਸਰਕਾਰ ਵਲੋਂ ਵਾਘਾ ਸਰਹੱਦ ਨੇੜੇ ਦੁਨੀਆਂ ਦਾ 8ਵਾਂ ਸਭ ਤੋਂ ਉੱਚਾ ਝੰਡਾ ਲਾਉਣ ਦੀ ਤਿਆਰੀ ਕੀਤੀ ਗਈ ਹੈ ਜੋ ਕਿ ਭਾਰਤ ਦੇ ਝੰਡੇ ਨਾਲੋਂ 50 ਫੁੱਟ ਉੱਚਾ ਹੋਏਗਾ।
ਪਾਕਿਸਤਾਨ ਦੀ ਫ਼ੌਜੀ ਅਦਾਲਤ ਵੱਲੋਂ ਭਾਰਤੀ ਜਲ ਸੈਨਾ ਦੇ ਸਾਬਕਾ ਅਧਿਕਾਰੀ ਅਤੇ ਰਾਅ ਦੇ ਏਜੰਟ ਕੁਲਭੂਸ਼ਨ ਜਾਧਵ ਨੂੰ ਜਾਸੂਸੀ ਤੇ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਵਿੱਚ ਸ਼ਮੂਲੀਅਤ ਕਰਕੇ ਦਿੱਤੀ ਮੌਤ ਦੀ ਸਜ਼ਾ ਖ਼ਿਲਾਫ਼ ਅੱਜ ਜਦੋਂ ਨੀਦਰਲੈਂਡ ਦੇ ਹੇਗ ਸਥਿਤ ਕੌਮਾਂਤਰੀ ਨਿਆਂਇਕ ਅਦਾਲਤ (ਆਈਸੀਜੇ) ਵਿੱਚ ਸੁਣਵਾਈ ਹੋਵੇਗੀ ਤਾਂ ਭਾਰਤ ਤੇ ਪਾਕਿਸਤਾਨ ਅਠਾਰਾਂ ਸਾਲਾਂ ਬਾਅਦ ਮੁੜ ਆਈਸੀਜੇ ਵਿੱਚ ਇਕ ਦੂਜੇ ਦੇ ਸਾਹਮਣੇ ਹੋਣਗੇ। ਇਸਲਾਮਾਬਾਦ ਨੇ ਪਿਛਲੀ ਵਾਰ ਭਾਰਤ ਵੱਲੋਂ ਕੱਛ ਵਿੱਚ ਪਾਕਿਸਤਾਨੀ ਨੇਵੀ ਦੇ ਜਹਾਜ਼ ਨੂੰ ਨਿਸ਼ਾਨਾ ਬਣਾਉਣ ਲਈ ਆਈਸੀਜੇ ਦਾ ਦਖ਼ਲ ਮੰਗਿਆ ਸੀ।
ਭਾਰਤੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਪਾਕਿਸਤਾਨੀ ਫ਼ੌਜ ਦੇ ਇਕ ਵਿਸ਼ੇਸ਼ ਦਸਤੇ ਨੇ ਸੋਮਵਾਰ ਸਵੇਰੇ ਭਾਰੀ ਗੋਲਾਬਾਰੀ ਦੀ ਆੜ ਹੇਠ ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਕਰੀਬ 250 ਮੀਟਰ ਅੰਦਰ ਦਾਖ਼ਲ ਹੋ ਕੇ ਇਕ ਗਸ਼ਤੀ ਟੀਮ ਉਤੇ ਹਮਲਾ ਕਰਦਿਆਂ ਦੋ ਭਾਰਤੀ ਜਵਾਨਾਂ ਦੇ ਸਿਰ ਵੱਢ ਦਿੱਤੇ। ਇਹ ਕਾਰਵਾਈ ਪਾਕਿਸਤਾਨੀ ਫ਼ੌਜ ਦੀ ਬਾਰਡਰ ਐਕਸ਼ਨ ਟੀਮ (ਬੈਟ) ਵੱਲੋਂ ਪੁਣਛ ਜ਼ਿਲ੍ਹੇ ਦੇ ਕ੍ਰਿਸ਼ਨਾ ਘਾਟੀ ਸੈਕਟਰ ਵਿੱਚ ਕੀਤੀ ਗਈ। ਮਾਰੇ ਗਏ ਜਵਾਨਾਂ ਦੀ ਪਛਾਣ 22 ਸਿੱਖ ਰੈਜੀਮੈਂਟ ਦੇ ਨਾਇਬ ਸੂਬੇਦਾਰ ਪਰਮਜੀਤ ਸਿੰਘ ਤੇ ਬੀਐਸਐਫ ਦੀ 200ਵੀਂ ਬਟਾਲੀਅਨ ਦੇ ਹੈਡ ਕਾਂਸਟੇਬਲ ਪ੍ਰੇਮ ਸਾਗਰ ਵਜੋਂ ਹੋਈ ਹੈ। ਹਮਲੇ ਵਿੱਚ ਬੀਐਸਐਫ਼ ਦਾ ਇਕ ਜਵਾਨ ਰਾਜਿੰਦਰ ਸਿੰਘ ਜ਼ਖ਼ਮੀ ਹੋ ਗਿਆ, ਜਿਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾਂਦੀ ਹੈ।
ਪਾਕਿਸਤਾਨ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਭਾਰਤੀ ਜਾਸੂਸ ਕੁਲਭੂਸ਼ਣ ਜਾਧਵ ਨੂੰ ਮੁਲਕ ਵਿੱਚ ‘ਜਾਸੂਸੀ ਤੇ ਭੰਨ-ਤੋੜ ਦੀਆਂ ਕਾਰਵਾਈਆਂ’ ਦਾ ਦੋਸ਼ੀ ਕਰਾਰ ਦਿੰਦਿਆਂ ਸਜ਼ਾ-ਏ-ਮੌਤ ਸੁਣਾਈ ਹੈ।
ਪਾਕਿਸਤਾਨ ਨੇ ਆਪਣੇ ਮੁਲਕ ’ਚ ਭਾਰਤ ਦੀ ਦਖ਼ਲਅੰਦਾਜ਼ੀ ਨਾਲ ਜੁੜਿਆ ਇਕ ਦਸਤਾਵੇਜ਼ ਸੰਯੁਕਤ ਰਾਸ਼ਟਰ ਦੇ ਨਵੇਂ ਬਣੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਜ਼ ਨੂੰ ਸੌਂਪਦਿਆਂ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਭਾਰਤੀ ਸਰਗਰਮੀਆਂ ਨੂੰ ਰੋਕਣ ’ਚ ਆਪਣੀ ਭੂਮਿਕਾ ਨਿਭਾਏ। ਪਾਕਿਸਤਾਨ ਦੀ ਸੰਯੁਕਤ ਰਾਸ਼ਟਰ ’ਚ ਸਥਾਈ ਪ੍ਰਤੀਨਿਧ ਮਲੀਹਾ ਲੋਧੀ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਮੁਖੀ ਨਾਲ ਮੁਲਾਕਾਤ ਦੌਰਾਨ ਇਹ ਦਸਤਾਵੇਜ਼ ਉਨ੍ਹਾਂ ਨੂੰ ਸੌਂਪੇ।
ਪਾਕਿਸਤਾਨ ਨੇ ਆਪਣੇ ਅੰਦਰੁਨੀ ਮਾਮਲਿਆਂ 'ਚ ਭਾਰਤ ਦੀ ਦਖਲਅੰਦਾਜ਼ੀ ਵਿਰੁੱਧ ਇਕ ਡੋਜ਼ੀਅਰ ਤਿਆਰ ਕੀਤਾ ਜੋ ਕਿ ਸੰਯੁਕਤ ਰਾਸ਼ਟਰ ਦੇ ਨਵੇਂ ਸਕੱਤਰ ਅੰਟੋਨਿਓ ਗੁਟਰੇਸ ਨੂੰ ਸੌਂਪਿਆ ਜਾਵੇਗਾ।
ਦਲ ਖਾਲਸਾ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਸਮਾਪਤ ਹੋਏ ਏਸ਼ੀਆ ਸਿਖਰ ਸੰਮੇਲਨ ਦੌਰਾਨ ਮੋਦੀ ਸਰਕਾਰ ਵਲੋਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸਰਤਾਜ ਅਜ਼ੀਜ਼ ਨੂੰ ਦਰਬਾਰ ਸਾਹਿਬ ਜਾਣ ਤੋਂ ਰੋਕਣਾ, ਭਾਰਤੀ ਲੀਡਰਸ਼ਿਪ ਦੀ ਬਦਨੀਤੀ ਦਰਸਾਉਂਦੀ ਹੈ, ਜਦਕਿ 'ਸੁਰਖਿਆ ਕਾਰਣ' ਤਾਂ ਕੇਵਲ ਇੱਕ ਬਹਾਨਾ ਹੈ।
ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖ਼ਾਨ ਦੀ ਪਾਰਟੀ ‘ਪਾਕਿਸਤਾਨ ਤਹਿਰੀਕ-ਏ-ਇਨਸਾਫ਼’ ਨੇ ਪਾਕਿਸਤਾਨ ਸਰਕਾਰ ਨੂੰ ਭਾਰਤ ਨਾਲੋਂ ਫ਼ੌਰੀ ਵਪਾਰਕ ਨਾਤਾ ਤੋੜਨ ਦੀ ਅਪੀਲ ਕੀਤੀ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਉਪ ਚੇਅਰਮੈਨ ਸ਼ਾਹ ਮੁਹੰਮਦ ਕੁਰੈਸ਼ੀ ਨੇ ਕਿਹਾ "ਭਾਰਤੀ ਫ਼ੌਜ ਵੱਲੋਂ ਕੰਟਰੋਲ ਰੇਖਾ ’ਤੇ ਸਾਡੇ ਜਵਾਨਾਂ ਅਤੇ ਮਾਸੂਮ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ ਤੇ ਸਾਡੇ ਪ੍ਰਧਾਨ ਮੰਤਰੀ ਉਧਰੋਂ ਆਏ ਫ਼ਲਾਂ ਦਾ ਆਨੰਦ ਮਾਣ ਰਹੇ ਹਨ।" ਉਨ੍ਹਾਂ ਕਿਹਾ ਕਿ ਭਾਰਤ ਨਾਲੋਂ ਵਪਾਰਕ ਨਾਤਾ ਤੋੜਨ ਅਤੇ ਉਸ ਦੇਸ਼ ਵਿਰੁੱਧ ਇਕਜੁੱਟ ਹੋਣ ਦਾ ਇਹ ਢੁਕਵਾਂ ਸਮਾਂ ਹੈ।
ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ’ਤੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਵਾਸਤੇ ਸਿੱਖ ਸ਼ਰਧਾਲੂਆਂ ਦਾ ਜਥਾ ਭੇਜਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਾਵੇਂ ਪਾਕਿਸਤਾਨੀ ਹਾਈ ਕਮਿਸ਼ਨ ਵੱਲੋਂ 1249 ਯਾਤਰੂਆਂ ਦੇ ਵੀਜ਼ੇ ਮਿਲ ਗਏ ਹਨ ਪਰ ਜਥਾ ਭੇਜਣ ਬਾਰੇ ਅਜੇ ਵੀ ਅਨਿਸ਼ਚਿਤਤਾ ਬਣੀ ਹੋਈ ਹੈ। ਇਸ ਸਬੰਧੀ ਅੱਜ ਕੋਈ ਫੈਸਲਾ ਲਏ ਜਾਣ ਦੀ ਉਮੀਦ ਹੈ।
ਪਾਕਿਸਤਾਨ ਦੀ ਮੋਹਰੀ ਵਪਾਰਕ ਜਥੇਬੰਦੀ ਨੇ ਚਿਤਾਵਨੀ ਦਿੱਤੀ ਹੈ ਕਿ ਮੌਜੂਦਾ ਤਣਾਅ ਵਾਲੇ ਮਾਹੌਲ ਕਾਰਨ ਭਾਰਤ ਨਾਲ ਉਹ ਵਪਾਰਕ ਸਬੰਧ ਤੋੜ ਸਕਦਾ ਹੈ। ਫੈਡਰੇਸ਼ਨ ਆਫ਼ ਪਾਕਿਸਤਾਨ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਅਬਦੁੱਲ ਰਾਊਫ਼ ਆਲਮ ਨੇ ਕਿਹਾ ਕਿ ਭਾਰਤ ਨਾਲ ਕਾਰੋਬਾਰੀ ਰਿਸ਼ਤੇ ਜਾਰੀ ਰੱਖਣ ਪਿੱਛੇ ਕੋਈ ਮਜਬੂਰੀ ਨਹੀਂ ਹੈ। ‘ਡਾਅਨ’ ਅਖ਼ਬਾਰ ਨੇ ਆਲਮ ਦੇ ਹਵਾਲੇ ਨਾਲ ਕਿਹਾ ਹੈ ਕਿ ਪਾਕਿਸਤਾਨ ਦਾ ਪੂਰਾ ਕਾਰੋਬਾਰੀ ਭਾਈਚਾਰਾ ਖ਼ਿੱਤੇ ਦੇ ਤਣਾਅ ਭਰਪੂਰ ਹਾਲਾਤ ਨੂੰ ਦੇਖਦਿਆਂ ਕੋਈ ਵੀ ਫ਼ੈਸਲਾ ਲੈਣ ਲਈ ਇਕਜੁੱਟ ਹੈ। ਉਨ੍ਹਾਂ ਕਿਹਾ ਕਿ ਭਾਰਤ ਨਾਲ ਵਪਾਰਕ ਰਿਸ਼ਤੇ ਜਾਰੀ ਰੱਖਣਾ ਸੰਭਵ ਨਹੀਂ ਹੈ।
Next Page »