ਪੰਜਾਬ ਵਿੱਚ 30.0 ਲੱਖ ਹੈਕਟੇਅਰ ਤੋ ਵੱਧ ਰਕਬੇ ਚ ਝੋਨੇ ਦੀ ਕਾਸ਼ਤ ਕੀਤੀ ਜਾ ਰਹੀ ਹੈ। ਮੁਲਕ ਦਾ ਸਭ ਤੋਂ ਵੱਧ ਝੋਨਾ ਉਤਪਾਦਨ ਵਾਲਾ ਸੂਬਾ ਹਰ ਸਾਲ ਕੇਂਦਰੀ ਪੂਲ ਚ 20% ਤੋਂ ਵੱਧ ਹਿੱਸੇਦਾਰੀ ਪਾਉਂਦਾ ਹੈ। ਪੰਜਾਬ ਦੇ ਲਗਭਗ 80 ਫ਼ੀਸਦੀ ਰਕਬੇ ‘ਚ ਲੋੜ ਤੋਂ ਵੱਧ ਪਾਣੀ ਧਰਤੀ ਹੇਠਾਂ ਤੋਂ ਕੱਢਿਆ ਜਾ ਰਿਹਾ ਹੈ।
20 ਜੂਨ ਤੋਂ ਬਾਅਦ ਪੰਜਾਬ ਚ ਮਾਨਸੂਨ ਆਉਣ ਦੀ ਸੰਭਾਵਨਾ ਹੈ। ਇਸੇ ਆਧਾਰ ਨਾਲ ਹੀ ਸੋਸਾਇਟੀ ਨੇ ਇਹ ਉਦਮ ਕੀਤਾ ਹੈ ਕਿ ਮਾਨਸੂਨ ਦੀ ਆਮਦ ਦੌਰਾਨ ਝੋਨੇ ਦੀ ਲਵਾਈ ਧਰਤੀ ਹੇਠਲੇ ਪਾਣੀ ਦੀ ਵਰਤੋਂ ਘਟਾਏਗੀ। ਇਹ ਧਿਆਨ ਰੱਖਿਆ ਗਿਆ ਹੈ ਕਿ ਕਿਸਾਨ ਝੋਨੇ ਦੀ ਲਵਾਈ ਹੀ 25 ਜੂਨ ਜਾਂ ਉਸ ਤੋਂ ਬਾਅਦ ਸ਼ੁਰੂ ਕਰੇ।