ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰਵੀਂ ਜਮਾਤ ਦੇ ਵਿਦਿਆਰਥੀ ਹੁਣ ਸਿੱਖ ਇਤਿਹਾਸ ਦੀ ਥਾਂ ‘ਤੇ ‘ਲੱਖ ਦਾਤਾ ਪੀਰ‘ ਬਾਰੇ ਪੜਾਈ ਕਰਨਗੇ। ਇਸ ਦਾ ਕਾਰਨ ...
ਸੁਪਰੀਮ ਕੋਰਟ ਨੇ ਨਵਜੋਤ ਸਿੰਘ ਸਿੱਧੂ ਨੂੰ ਅੱਜ ਹਦਾਇਤ ਕੀਤੀ ਕਿ ਉਹ 2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਸਰਕਾਰੀ ਨੌਕਰਸ਼ਾਹ ਤੋਂ ਸਹਾਇਤਾ ਲੈਣ ਦੇ ਦੋਸ਼ਾਂ ਤਹਿਤ ਮੁਕੱਦਮੇ ਦਾ ਸਾਹਮਣਾ ਕਰਨ। ਉਂਜ ਅਦਾਲਤ ਨੇ ਚੋਣ ਖ਼ਰਚੇ ਦੇ ਫਰਜ਼ੀ ਵੇਰਵੇ ਜਮ੍ਹਾਂ ਕਰਾਉਣ ਅਤੇ ਭ੍ਰਿਸ਼ਟ ਤਰੀਕੇ ਅਪਣਾਉਣ ਦੇ ਦੋਸ਼ਾਂ ਤੋਂ ਸਿੱਧੂ ਨੂੰ ਰਾਹਤ ਦੇ ਦਿੱਤੀ ਹੈ। ਜਸਟਿਸ ਰੰਜਨ ਗੋਗੋਈ ਅਤੇ ਏ ਐਮ ਸਪਰੇ ’ਤੇ ਆਧਾਰਿਤ ਬੈਂਚ ਨੇ ਸਿੱਧੂ ਵੱਲੋਂ ਦਾਖ਼ਲ ਕੀਤੀ ਗਈ ਅਪੀਲ ’ਤੇ ਉਨ੍ਹਾਂ ਦੇ ਵਿਰੋਧੀ ਕਾਂਗਰਸ ਆਗੂ ਓਮ ਪ੍ਰਕਾਸ਼ ਸੋਨੀ ਵੱਲੋਂ ਲਾਏ ਗਏ ਦੋ ਦੋਸ਼ਾਂ ਨੂੰ ਅੰਸ਼ਿਕ ਤੌਰ ’ਤੇ ਰੱਦ ਕਰ ਦਿੱਤਾ। ਬੈਂਚ ਨੇ ਕਿਹਾ, "ਚੋਣ ਪਟੀਸ਼ਨ ’ਤੇ ਮੌਜੂਦਾ ਹੁਕਮਾਂ ਤਹਿਤ ਬਾਕੀ ਰਹਿੰਦੇ ਮਾਮਲਿਆਂ ’ਚ ਕੇਸ ਚਲਦਾ ਰਹੇਗਾ।"