ਗੁਰਦੁਆਰਿਆਂ ਵਿੱਚ ਸਣੇ ਜੁੱਤੀਆਂ ਦਾਖਲ ਹੋਣਾ, ਬੇਅਦਬੀਆਂ ਕਰਨੀਆਂ, ਥਾਣਿਆਂ ਵਿੱਚ ਧੀ ਨੂੰ ਨੰਗਿਆਂ ਕਰਕੇ ਪਿਓ ਉੱਤੇ ਪਾਉਣਾ, ਜੇਲ੍ਹਾਂ ਵਿੱਚ ਸਿੰਘਾਂ ਨੂੰ ਅਣਮਨੁੱਖੀ ਤਸ਼ੱਦਤ ਦੇਣੇ, ਸਿੰਘਾਂ ਦੇ ਤੱਤੀਆਂ ਪ੍ਰੈੱਸਾਂ ਲਾਉਣੀਆਂ, ਗਰਮ ਲੋਹੇ ਦੀਆਂ ਰਾੜਾਂ ਨਾਲ ਤਸ਼ੱਦਤ ਕਰਨੇ, ਝੂਠੇ ਮੁਕਾਬਲੇ ਬਣਾ ਦੇਣੇ, ਝੂਠੇ ਕੇਸਾਂ ਵਿੱਚ ਜੇਲ੍ਹਾਂ ਚ ਕੈਦ ਕਰਨਾ, ਜਾਪ ਕਰਦੀ ਸੰਗਤ ਤੇ ਗੋਲੀਆਂ ਚਲਾਉਣੀਆਂ, ਸਿੰਘ ਸ਼ਹੀਦ ਕਰਨੇ ਹੋਰ ਕਿੰਨਾ ਕੁਝ ਹੈ ਜਿਹੜਾ ਕਿਸੇ ਨੇ ਕਦੀ ਕਿਆਸਿਆ ਵੀ ਨੀ ਹੋਣਾ ਅਤੇ ਇਹ ਸਭ ਕਰਨ ਤੇ ਪੁਲਸ ਵਾਲਿਆਂ ਨੂੰ ਫੀਤੀਆਂ ਮਿਲਣੀਆਂ, ਸ਼ਾਬਾਸ਼ ਮਿਲਣੀ।
ਦਿੱਲੀ ਹਿੰਸਾ ਨੇ ਨਵੰਬਰ '84 ਦੇ "ਸਿੱਖ ਕਤਲੇਆਮ" ਦੀਆਂ ਯਾਦਾਂ ਤਾਜ਼ਾ ਕਰਾ ਦਿਤੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਕਤਲੇਆਮ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੁੰਦੀ ਤਾਂ ਅੱਜ ਦਿੱਲੀ ਨੂੰ ਮੁੜ ਹਿੰਸਾ ਨਾ ਦੇਖਣੀ ਪੈਂਦੀ।
ਨਵੰਬਰ 1984 ਦੇ ਸ਼ੁਰੂਆਤੀ ਦਿਨਾਂ ਦੌਰਾਨ ਭਾਰਤੀ ਉਪਮਹਾਂਦੀਪ ਵਿਚ ਭਾਰਤੀ ਹਕੂਮਤ ਦੇ ਇਸ਼ਾਰੇ ਉੱਤੇ ਸਿੱਖਾਂ ਦਾ ਵਸੀਹ ਪੈਮਾਨੇ ਉੱਤੇ ਕਤਲੇਆਮ ਕੀਤਾ ਗਿਆ ਸੀ। ਇਸ ਨਸਲਕੁਸ਼ੀ ਬਾਰੇ ਭਾਰਤ ਦੇ ਦੋ ਵਾਰ ਪ੍ਰਧਾਨ ਮੰਤਰੀ ਰਹੇ ਡਾ. ਮਨਮੋਹਨ ਸਿੰਘ ਨੇ ਕੱਲ ਇਕ ਛੋਟੀ ਜਿਹੀ ਗੱਲ ਬਿਆਨੀ ਹੈ। ਭਾਰਤ ਦੇ ਮਰਹੂਮ ਪ੍ਰਧਾਨ ਮੰਤਰੀ ਡਾ. ਇੰਦਰ ਕੁਮਾਰ ਗੁਜਰਾਲ ਦੀ ਯਾਦ ਵਿਚ ਕਰਵਾਏ ਇਕ ਸਮਾਗਮ ਵਿਚ ਬੋਲਦਿਆਂ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਜੇਕਰ ਤਤਕਾਲੀ ਗ੍ਰਹਿ ਮੰਤਰੀ ਪੀ. ਵੀ. ਨਰਸਿਮਹਾ ਰਾਓ ਨੇ ਇੰਦਰ ਕੁਮਾਰ ਗੁਜਰਾਲ ਦੀ ਸਲਾਹ ਮੰਨੀ ਹੁੰਦੀ ਤਾਂ ਸ਼ਾਇਦ 1984 ਦਾ ਕਲਤੇਆਮ ਟਾਲਿਆ ਜਾ ਸਕਦਾ ਸੀ।
ਨਵੰਬਰ 1984 ਵਿਚ ਪੂਰੇ ਹਿੰਦ ਮਹਾਂਦੀਪ ਵਿਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ। ਬੋਕਾਰੋ ਸਭ ਤੋਂ ਪ੍ਰਭਾਵਤ ਇਲਾਕਿਆਂ ਵਿੱਚੋਂ ਇੱਕ ਸੀ ਜਿੱਥੇ ਸਿੱਖ ਪਰਿਵਾਰਾਂ ਦਾ ਬੇਕਿਰਕੀ ਨਾਲ ਕਤਲੇਆਮ ਕੀਤਾ ਗਿਆ ਸੀ। ਨਵੰਬਰ 1984 ਦੇ ਸ਼ੁਰੂਆਤੀ ਦਿਨਾਂ ਦੌਰਾਨ ਬੋਕਾਰੋ ਵਿਚ ਤਕਰੀਬਨ ਸੌ ਸਿੱਖ ਕਤਲ ਕਰ ਦਿੱਤੇ ਗਏ ਸਨ।
ਨਵੰਬਰ 1984 ਦੀ ਨਸਲਕੁਸ਼ੀ ਨੂੰ ਵਾਪਰਿਆਂ 35 ਸਾਲ ਬੀਤ ਚੁੱਕੇ ਹਨ ਅਤੇ ਇਸ ਸਮੇਂ ਦੇ ਅਮਲ ਨੇ ਦਰਸਾ ਦਿੱਤਾ ਹੈ ਕਿ ਇਸ ਘੱਲੂਘਾਰੇ ਤੋਂ ਬਾਅਦ ਜਿਹੜੇ ਸਿੱਖਾਂ ਨੇ ਨਿਆਂ ਕਰਨ ਲਈ ਖਾਲਸਾਈ ਰਿਵਾਇਤ ਮੁਤਾਬਕ ਰਾਹ ਚੁਣਿਆ ਸੀ ਉਹਨਾਂ ਦਾ ਫੈਸਲਾ ਸਹੀ ਸੀ, ਕਿਉਂਕਿ ਇਸ ਅਰਸੇ ਦੌਰਾਨ ਨਿਆਂ ਹਾਸਲ ਕਰਨ ਲਈ ਅਪਾਣਾਏ ਗਏ ਹੋਰ ਸਭ ਢੰਗ ਤਰੀਕੇ ਸਾਰੇ ਸੁਹਿਰਦ ਯਤਨਾਂ ਦੇ ਬਾਵਜੂਦ ਨਾਕਾਮ ਰਹੇ ਹਨ।
ਭਾਰਤੀ ਉਪਮਹਾਂਦੀਪ ਨੂੰ ਇਸ ਖਿੱਤੇ ਦੀ ਵਿਲੱਖਣਤਾ ਨੂੰ ਮਸਲ ਕੇ ਇਕ ਸਿਆਸਤੀ ਹਸਤੀ ਬਣਾਈ ਰੱਖਣ ਅਤੇ ਇਸ ਤੋਂ ਵੀ ਵੱਧ ਕੇ ‘ਇਕ ਕੌਮ’ ਬਣਾਉਣ ਦੀ ਭਾਰਤੀ ਹਾਕਮ ਵਰਗ ਦੀ ਮੁਹਿੰਮ ਦੇ ਨਤੀਜੇ ਵੱਖ-ਵੱਖ ਭਾਈਚਾਰਿਆਂ, ਕੌਮਾਂ ਤੇ ਕੌਮੀਅਤਾਂ ਦੇ ਘਾਣ ਵਿਚ ਨਿਕਲਦੇ ਰਹੇ ਹਨ। 1984 ਵਿਚ ਭਾਰਤੀ ਉਪਮਹਾਂਦੀਪ ਭਰ ਵਿਚ ਕੀਤੀ ਗਈ ਸਿੱਖਾਂ ਦੀ ਨਸਲਕੁਸ਼ੀ ਤੇ 2002 ਵਿਚ ਗੁਜਰਾਤ ਵਿਚ ਕੀਤੀ ਗਈ ਮੁਸਲਮਾਨਾਂ ਦੀ ਨਸਲਕੁਸ਼ੀ ਭਾਰਤੀ ਹਾਕਮ ਵਰਗ ਦੀਆਂ ਦੋ ਵੱਡੀਆਂ ਜਮਾਤਾਂ ਕਾਂਗਰਸ ਅਤੇ ਭਾਜਪਾ ਵੱਲੋਂ ਜਥੇਬੰਦ ਕੀਤੇ ਗਏ ਮਨੁੱਖਤਾ ਖਿਲਾਫ ਦੋ ਵੱਡੇ ਜ਼ੁਰਮ ਹਨ।
ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਉਸਦੇ ਕੀਤੇ ਜ਼ਰਮਾਂ ਲਈ ਜੇਲ੍ਹ ਵਿੱਚ ਭੇਜਣ ਦਾ ਸਵਾਗਤ ਕਰਦੇ ਹੋਏ ਦਲ ਖਾਲਸਾ ਨੇ ਕਿਹਾ ਕਿ ਇਨਸਾਫ ਲਈ ਲੜਾਈ ਤਦ ਤਕ ਜਾਰੀ ਰਹੇਗੀ ਜਦ ਤਕ ਸਾਰੇ ਕਾਤਲ ਜੇਲਾਂ ਪਿਛੇ ਨਹੀਂ ਸੁੱਟ ਦਿਤੇ ਜਾਂਦੇ।
ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੌਰਾਨ ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲੇ ਭਾਰਤੀ ਸਿਆਸਤਦਾਨਾਂ ਵਿਚੋਂ ਇਕ- ਸੱਜਣ ਕੁਮਾਰ ਅੱਜ ਜੇਲ੍ਹ ਦੀਆਂ ਸੀਖਾਂ ਪਿੱਛੇ ਪਹੁੰਚਿਆ।
1984 ਦੀ ਸਿੱਖ ਨਸਲਕੁਸ਼ੀ ਦੇ ਸਜਾਯਾਫਤਾ ਦੋਸ਼ੀ ਮਹਿੰਦਰ ਯਾਦਵ ਅਤੇ ਕ੍ਰਿਸ਼ਨ ਖੋਖਰ ਨੇ ਅੱਜ ਦਿੱਲੀ ਦੀ ਇਕ ਅਦਾਲਤ ਅੱਗੇ ਆਤਮ ਸਮਰਪਣ ਕਰ ਦਿੱਤਾ। ਇਹਨਾਂ ਦੋਵਾਂ ਤੇ ਸੱਜਣ ਕੁਮਾਰ ਸਮੇਤ ਤਿੰਨ ਹੋਰਨਾਂ ਨੂੰ ਨਵੰਬਰ 1984 ਦੀ ਨਸਲਕੁਸ਼ੀ ਦੌਰਾਨ ਵਾਪਰੇ ਕਤਲੇਆਮ ਦੇ ਇਕ ਮਾਮਲੇ ਚ ਸਜਾ ਦਾ ਫੈਸਲਾ ਦਿੱਲੀ ਦੀ ਉੱਚ ਅਦਾਲਤ ਵਲੋਂ ਬੀਤੇ ਦਿਨੀਂ ਸੁਣਾਇਆ ਗਿਆ ਸੀ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਦਿੱਲੀ ਸਰਕਾਰ ’ਤੇ 1984 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਬਚਾਉਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਦਿੱਲੀ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਐਸ.ਆਈ.ਟੀ. ਦੀ ਮਦਦ ਨਹੀਂ ਕੀਤੀ ਜਾ ਰਹੀ।
« Previous Page — Next Page »