ਕਰੋਨਾ ਮਹਾਂਮਾਰੀ ਦੇ ਦੌਰਾਨ ਸੰਸਾਰ ਅਤੇ ਸੰਸਾਰ ਦੀਆਂ ਤਾਕਤਾਂ ਦੇ ਆਪਸੀ ਸੰਬੰਧ ਤੇਜੀ ਨਾਲ ਬਦਲ ਰਹੇ ਹਨ। ਲੰਘੇ ਸਮੇਂ ਦੌਰਾਨ ਅਮਰੀਕਾ ਦੀ ਸਰਦਾਰੀ ਵਾਲੇ ਇਕ ਧਰੁਵੀ ਰਹੇ ਸੰਸਾਰ ਵਿਚ ਅਮਰੀਕਾ ਪੱਖੀ ਚੱਲਦੇ ਆ ਰਹੇ ਯੂਰਪ ਵਿਚ ਵੀ ਹੁਣ ਬਦਲ ਰਹੇ ਆਲਮੀ ਤਾਕਤ ਦੇ ਤਵਾਜਨ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ।
ਨਿਊਯਾਰਕ ਟਾਈਮਸ ਨੇ ਆਪਣੇ ਸੰਪਾਦਕੀ 'ਚ ਸਖਤ ਪ੍ਰਤੀਕਿਆ ਕਰਦੇ ਹੋਏ ਕਸ਼ਮੀਰ 'ਚ ਭਾਰਤੀ ਫੌਜੀ ਅਤੇ ਨੀਮ ਫੌਜੀ ਦਸਤਿਆਂ ਵਲੋਂ ਕੀਤੀ ਜਾ ਰਹੀ ਕਾਰਵਾਈ ਨੂੰ ਜ਼ਾਲਮਾਨਾ ਦੱਸਦੇ ਹੋਏ ਚਿਤਾਵਨੀ ਦਿੱਤੀ ਗਈ ਹੈ ਕਿ ਇਸ ਨਾਲ ਜਵਾਬੀ ਹਿੰਸਾ ਨੂੰ ਵਧਾਵਾ ਮਿਲੇਗਾ। ਸ਼ਨੀਵਾਰ ਨੂੰ ਪ੍ਰਕਾਸ਼ਤ ਇਸ ਸੰਪਾਦਕੀ 'ਚ ਕਿਹਾ ਗਿਆ ਕਿ ਭਾਰਤ ਦੀ ਸਰਕਾਰ ਨੂੰ ਕਸ਼ਮੀਰ 'ਚ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਪੱਕੀ ਕਰਨੀ ਚਾਹੀਦੀ ਹੈ।