ਭਾਰਤੀ ਉਪਮਹਾਂਦੀਪ ਵਿਚ ਸੰਘਰਸ਼ਸ਼ੀਲ ਕੌਮਾਂ ਵੱਲੋਂ ਆਪਣੀ ਆਜ਼ਾਦ ਹਸਤੀ ਦੇ ਪ੍ਰਗਟਾਵੇ ਲਈ ਅਜ਼ਾਦ ਖਿੱਤੇ ਤੇ ਅਜ਼ਾਦ ਸਿਆਸੀ ਹੈਸੀਅਤ ਲਈ ਲੜੇ ਜਾ ਰਹੇ ਸੰਘਰਸ਼ਾਂ ਵਿਚੋਂ ਨਾਗਿਆਂ ਦਾ ਸੰਘਰਸ਼ ਸਭ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਹੈ। ਭਾਰਤ ਸਰਕਾਰ ਅਤੇ ਨਾਗਿਆਂ ਦੀ ਅਜ਼ਾਦੀ-ਪਸੰਦ ਹਥਿਆਰਬੰਦ ਧਿਰ ਦਰਮਿਆਨ ਜੰਗ-ਬੰਦੀ ਹੋਈ ਨੂੰ ਵੀ ਦੋ ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ।
ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਨੈਸ਼ਨਲਿਸਟ ਸੋਸ਼ਿਅਲਿਸਟ ਕੌਂਸਲ ਆਫ ਨਾਗਾਲਿਮ (NSCN) ਦੇ ਚੇਅਰਮੈਨ ਸ਼ਾਂਗਵਾਂਗ ਸ਼ਾਂਗਯੁੰਗ ਖਾਪਲਾਂਗ, ਜੋ ਕਿ ਭਾਰਤ ਨਾਲ ਸਮਝੌਤਾ ਨਾ ਕਰਨ ਲਈ ਜਾਣੇ ਜਾਂਦੀ ਸੀ, ਦੀ ਬਾਗ਼ੀਆਂ ਦੇ ਇਲਾਕੇ ਮਿਆਂਮਾਰ ਦੇ ਤੱਕਾ ਸਥਿਤ ਫੌਜੀ ਅੱਡੇ 'ਚ ਇਕ ਹਸਪਤਾਲ 'ਚ ਸ਼ੁੱਕਰਵਾਰ ਨੂੰ ਮੌਤ ਹੋ ਗਈ।