ਦਿੱਲੀ ਦੀ ਇੱਕ ਨਿੱਜੀ ਕੰਪਨੀ ਵਲੋਂ ਸਿੱਖ ਸ਼ਸ਼ਤਰ ਵਿਿਦਆ ਗਤਕਾ ਨੁੰ ਨਿੱਜੀ ਨਾਮ ਹੇਠ ਪੇਟੈਂਟ ਕਰਵਾਏ ਜਾਣ ਜਿਥੇ ਵੱਖ ਵੱਖ ਸਿੱਖ ਜਥੇਬੰਦੀਆਂ ਤੇ ਗਤਕਾ ਸਿਖਲਾਈ ਨਾਲ ਜੁੜੀਆਂ ਸੰਸਥਾਵਾਂ ਨੇ ਅਜੇਹੀ ਕੁਤਾਹੀ ਕਰਨ ਵਾਲੀ ਕੰਪਨੀ ਖਿਲਾਫ ਧਾਰਮਿਕ ਤੇ ਕਾਨੂੰਨੀ ਸਜਾ ਦੀ ਮੰਗ ਕੀਤੀ ਹੈ ਉਥੇ ਕੁਝ ਸਵਾਲ ਅਜੇਹੇ ਹਨ ਜੋ ਇਸ ਸਮੁੱਚੇ ਵਰਤਾਰੇ ਦੇ ਪਿਛੋਕੜ ਵੱਲ ਝਾਤ ਦੀ ਮੰਗ ਕਰਦੇ ਹਨ।
ਗੱਤਕਾ ਖੇਡ ਸਿੱਖ ਇਤਿਹਾਸ ਤੇ ਵਿਰਾਸਤ ਨਾਲ ਜੁੜੀ, ਗੁਰੂ ਸਾਹਿਬਾਨ ਵੱਲੋਂ ਵਰੋਸਾਈ ਸਮੁੱਚੀ ਕੌਮ ਦੀ ਮਾਣਮੱਤੀ ਤੇ ਪੁਰਾਤਨ ਖੇਡ ਹੈ ਅਤੇ ਕੋਈ ਵੀ ਇਸ ਨੂੰ ਰਜਿਸਟਰਡ ਜਾਂ ਪੇਟੈਂਟ ਨਹੀਂ ਕਰਵਾ ਸਕਦਾ।
ਗ੍ਰੇਵਸ਼ੈਮ (ਯੂ.ਕੇ.) ਦੇ ਪਹਿਲੇ ਸਿੱਖ ਮੇਅਰ ਰਹੇ ਸ. ਤਨਮਨਜੀਤ ਸਿੰਘ ਢੇਸੀ ਨੂੰ ਸਲੋਹ ਸੰਸਦੀ ਹਲਕੇ ਤੋਂ ਲੇਬਰ ਪਾਰਟੀ ਦਾ ਉਮੀਦਵਾਰ ਬਣਾਏ ਜਾਣ 'ਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇੰਗਲੈਂਡ ਵਸਦੇ ਸਮੂਹ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਬਰਤਾਨਵੀ ਸੰਸਦ ਵਿੱਚ ਪਹਿਲੀ ਵਾਰ ਕਿਸੇ ਦਸਤਾਰਧਾਰੀ ਸਿੱਖ ਨੂੰ ਆਪਣੇ ਨੁਮਾਇੰਦੇ ਵਜੋਂ ਭੇਜਣ ਲਈ ਡਟ ਕੇ ਸ. ਢੇਸੀ ਦੀ ਮੱਦਦ ਕਰਨ।