ਅੰਮ੍ਰਿਤਸਰ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਲਾਏ ਗਏ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਲੰਘੇ ਕੱਲ੍ਹ (੯ ਅਗਸਤ ਨੂੰ) ਜਾਰੀ ਕੀਤੇ ਗਏ ...
1984 ਸਿੱਖ ਕਤਲੇਆਮ ਨੂੰ ਨਸ਼ਲਕੁਸੀ ਨਾ ਮੰਨਣ ਦੇ ਭਾਰਤ ਸਰਕਾਰ ਦੇ ਸਟੈਂਡ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਭਾਜਪਾ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਭਾਰਤੀ ਸੰਸਦ ’ਚ ਇਸ ਬਾਰੇ ਭਾਰਤ ਸਰਕਾਰ ਨੂੰ ਮੁਆਫ਼ੀ ਮੰਗਣ ਲਈ ਕਿਹਾ।
ਅਮਰੀਕਾ ਦੇ ਉੱਘੇ ਸੰਸਦ ਮੈਬਰਾਂ ਨੇ ਭਾਰਤ ਵਿੱਚ ਫਿਰਕੂ ਕਾਰਵਾਈਆਂ ਦੌਰਾਨ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾਂ ਦੇ ਖਿਲਾਫ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ।
ਭਾਰਤਦੀ ਮੋਦੀ ਸਰਕਾਰ ਵੱਲੋਂ ਸਿੱਖ ਹਿੱਤਾਂ ਨੂੰ ਅਣਗੌਲਿਆ ਕਰਨ ਅਤੇ ਸਿੱਖਾਂ ਨਾਲ ਕੀਤੇ ਜਾ ਰਹੇ ਭਾਜਪਾ ਸਰਕਾਰ ਵੱਲੋਂ ਵਿਤਕਰੇ ਖਿਲਾਫ ਬਾਦਲ ਦਲ ਦੇ ਚੋਟੀ ਦੇ ਆਗੂਆਂ ਵੱਲੋਂ ਵੀ ਆਪਣੇ ਭਾਈਵਾਲਾਂ ਖਿਲਾਫ ਮੁੰਹ ਖੋਲਣ ਦੀ ਜੁਅਰਤ ਕੀਤੀ ਜਾਣ ਲੱਗੀ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 2002 ਦੇ ਮੁਸਲਮਾਨਾਂ ਦੇ ਕਤਲੇਆਮ ਅਤੇ ਇਸਾਈ, ਮੁਸਲਮਾਨ ਤੇ ਸਿੱਖਾਂ ਦੇ ਮੁਢੱਲੇ ਅੀਧਕਾਰਾਂ ਨੂੰ ਕੁਚਲਣ ਅਤੇ ਘੱਟ ਗਿਣਤੀਆਂ ਦੇ ਚੱਲ ਰਹੇ ਜਬਰੀ ਧਰਮ ਪਰਿਵਰਤਨ ਦੀ ਪ੍ਰਚਲਨ ਖਿਲਾਫ ਦੌਰਾਨ ਫੇਸਬੁਕ, ਗੂਗਲ ਤੇ ਸੈਪ ਸੈਂਟਰ ਦਾ ਘਿਰਾਓ ਲਗਾਤਾਰ ਹੁੰਦਾ ਰਿਹਾ।
ਅਮਰੀਕਾ ਵਿੱਚ ਸਿੱਖ ਹੱਖਾਂ ਲਈ ਸੰਘਰਸ਼ ਕਰ ਰਹੀ ਸਿੱਖ ਜੱਥੇਬੰਦੀ ਸਿੱਖਸ ਫਾਰ ਜਸਟਿਸ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸਤਾਵਤ ਅਮਰੀਕਾ ਫੇਰੀ ਖਿਲਾਫ ਇੱਕ ਆਨ ਲਾਈਨ ਮੁਹਿੰਮ, ਸ਼ੁਰੂ ਕੀਤੀ ਹੈ।
ਤ੍ਰਿਸ਼ੂਰ ਦੇ ਇਕ ਸਰਕਾਰੀ ਪਾਲੀਟੈਕਨਿਕ ਕਾਲਜ ਦੇ ਮੈਗਜ਼ੀਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਨੀਆਂ ਦੇ ਜ਼ਾਲਮ ਵਿਅਕਤੀਆਂ ਦੀ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਸ ਕਰਕੇ ਕਾਲਜ਼ ਦੇ ਪਿ੍ੰਸੀਪਲ ਅਤੇ 4 ਵਿਦਿਆਰਥੀਆਂ ਸਮੇਤ 7 ਵਿਅਕਤੀਆਂ ਖਿ਼ਲਾਫ਼ ਪੁਲਿਸ ਨੇ ਮੁਕੱਦਲਾਂ ਦਰਜ਼ ਕੀਤਾ ਗਿਆ।
ਵਿਸ਼ਵ ਦੀ ਸਭ ਤੋਂ ਵੱਡੀ ਮੰਨੀ ਜਾਂਦੀ ਭਾਰਤੀ ਜਮਹੂਰੀਅਤ ਦੀ ਸੋਲ੍ਹਵੀਂ ਲੋਕ ਸਭਾ ਦੇ ਨਤੀਜੇ ਸਾਧਾਰਨ ਰੂਪ ਵਿੱਚ ਕਾਂਗਰਸ ਦੀ ਕਰਾਰੀ ਹਾਰ ਅਤੇ ਭਾਰਤੀ ਜਨਤਾ ਪਾਰਟੀ ਦੀ ਲਾਮਿਸਾਲ ਜਿੱਤ ਦਰਸਾ ਰਹੇ ਹਨ ਪਰ ਇਨ੍ਹਾਂ ਦਾ ਡੂੰਘਾਈ ਵਿੱਚ ਕੀਤਾ ਵਿਸ਼ਲੇਸ਼ਣ ਹੋਰ ਵੀ ਕਾਫ਼ੀ ਕੁਝ ਕਹਿ ਰਿਹਾ ਹੈ। ਇਹ ਗੱਲ ਗੰਭੀਰਤਾ ਨਾਲ ਸੋਚਣ ਵਾਲੀ ਹੈ ਕਿ ਪਿਛਲੇ ਲਗਪਗ ਤਿੰਨ ਦਹਾਕਿਆਂ ਬਾਅਦ ਮੁਲਕ ਅੰਦਰ ਕਿਸੇ ਇੱਕ ਪਾਰਟੀ ਨੂੰ ਇੰਨੀ ਵੱਡੀ ਸਫ਼ਲਤਾ ਮਿਲਣ ਪਿੱਛੇ ਕੀ ਕਾਰਨ ਰਹੇ ਹਨ? ਬਿਨਾਂ ਸ਼ੱਕ ਇਹ ਜਿੱਤ ਭਾਜਪਾ ਤੇ ਮੋਦੀ ਦੀ ਲਹਿਰ ਦੇ ਉਭਾਰ ਕਾਰਨ ਸੰਭਵ ਹੋਈ ਹੈ। ਇਸ ਲਹਿਰ ਦੇ ਉਭਾਰ ਲਈ ਮੁੱਖ ਰੂਪ ਵਿੱਚ ਤਿੰਨ ਕਾਰਕ; ਪਹਿਲਾ, ਭਾਜਪਾ, ਆਰ.ਐੱਸ.ਐੱਸ. ਅਤੇ ਮੋਦੀ ਵੱਲੋਂ ਮਿਥ ਕੇ ਇੱਕ ਨਿਸ਼ਚਿਤ ਵਿਚਾਰਧਾਰਾ ਨੂੰ ਹਵਾ ਦੇਣੀ ਹੈ; ਦੂਜਾ, ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੀਆਂ ਨਾਕਾਮੀਆਂ ਤੇ ਨਾਦਾਨੀਆਂ ਅਤੇ ਤੀਜਾ, ਖੱਬੇ ਪੱਖੀ ਸ਼ਕਤੀਆਂ ਦਾ ਕਮਜ਼ੋਰ ਹੋਣਾ, ਜ਼ਿੰਮੇਵਾਰ ਕਹੇ ਜਾ ਸਕਦੇ ਹਨ।
ਪੀਲੀਭੀਤ (14 ਮਈ 2014):- ਭਾਜਪਾ ਦੀ ਸੰਸਦ ਮੈਬਰ ਮੇਨਕਾ ਗਾਂਧੀ ਨੇ ਕਿਹਾ ਕਿ ਦਰਿਆਵਾਂ ਨੂੰ ਆਪਸ ਵਿੱਚ ਜੋੜਨਾ ਗੈਰ ਕੁਦਰਤੀ ਅਤੇ ਅਤਿ ਖਤਰਨਾਕ ਹੈ ਅਤੇ ਇਸ ਤਰਾਂ ਕਰਨ ਨਾਲ ਬਹੁਤ ਕੁਝ ਖਤਮ ਹੋ ਜਾਵੇਗਾ।
ਲਖਨਊ,(9 ਮਈ 2014):- ਜਿਉਂ ਜਿਉਂ ਵੋਟਾਂ ਖਤਮ ਹੋਣ ਅਤੇ ਵੋਟਾਂ ਦੀ ਗਣਤੀ ਦੇ ਦਿਨ ਨੇੜੇ ਆ ਰਹੇ ਹਨ ਤਾਂ ਸਿਆਸੀ ਦੂਸ਼ਣਬਾਜ਼ੀ ਦੇ ਨਾਲ ਨਾਲ ਸਮਰਥਨ ਲੈਣ ਦੇਣ ਦੀ ਬਿਆਨ ਬਾਜ਼ੀ ਵੀ ਸ਼ੁਰੂ ਹੋ ਗਈ ਹੈ।ਇਸੇ ਤਹਿਤ ਹੀ ਅੱਜ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਹਵਾ ਉਦਯੋਗਪਤੀਆਂ ਦੁਆਰਾ ਬਣਾਈ ਹੋਈ ਹੈ | ਇਹ ਫਰਜ਼ੀ ਸਾਬਤ ਹੋਵੇਗੀ | ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਕੀਮਤ 'ਚ ਚੋਣਾ ਤੋਂ ਬਾਅਦ ਭਾਜਪਾ ਨੂੰ ਸਮਰਥਨ ਨਹੀਂ ਦਿੱਤਾ ਜਾਵੇਗਾ |
Next Page »