ਆਪਣੇ ਹੀ ਪ੍ਰਬੰਧ ਹੇਠ ਗਾਇਬ ਹੋਏ ਜਾਂ ਕਰ ਦਿੱਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਗੰਭੀਰ ਮਾਮਲੇ ਦੀ ਜਾਂਚ ਤੋਂ ਲੈਕੇ ਦੋਸ਼ੀ ਕਰਾਰ ਦਿੱਤੇ ਗਏ ਸਿਰਫ ਕਮੇਟੀ ਮੁਲਾਜਮਾਂ ਨੂੰ ਸਜਾ ਦੇਣ ਦੇ ਸਫਰ ਦਾ ਇੱਕ ਪੜਾਅ ਤੈਅ ਕਰਦਿਆਂ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਤੇ ਉਨ੍ਹਾਂ ਨਾਲ ਚਲ ਰਹੀ ਕਾਰਜਕਾਰਣੀ ਨੇ ਦਾਅਵਾ ਕੀਤਾ ਹੈ ਕਿ ਸ਼੍ਰੋ.ਗੁ.ਪ੍ਰ.ਕ. ਸਮਰੱਥ ਹੈ, ਉਹ ਸਿੱਖ ਗੁਰਦੁਆਰਾ ਐਕਟ 1925 ਦੇ ਘੇਰੇ ਅੰਦਰ ਰਹਿੰਦਿਆਂ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਵੇਗੀ।
ਜਦੋਂ ਕਿ ਇੱਕ ਬੰਨੇ ਭਾਰਤੀ ਮੀਡੀਆ ਦੇ ਕਈ ਹਿੱਸਿਆਂ ਵੱਲੋਂ ਹਜ਼ੂਰ ਸਾਹਿਬ ਤੋਂ ਪਰਤੀ ਸਿੱਖ ਸੰਗਤ ਖਿਲਾਫ ਕੂੜ ਪ੍ਰਚਾਰ ਤੇ ਨਫਰਤ ਦੀ ਮੁਹਿੰਮ ਜ਼ੋਰਾਂ ਨਾਲ ਚਲਾਈ ਜਾ ਰਹੀ ਹੈ ਤਾਂ ਉਸ ਮੌਕੇ ਕੁਝ ਅਜਿਹੀ ਨਵੀਂ ਤੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਜਿਸ ਰਾਹੀਂ ਪੰਜਾਬ ਵਿੱਚ ਕਰੋਨੇ ਦੀ ਲਾਗ ਵਾਲੇ ਮਾਮਲਿਆਂ ਦੀ ਗਿਣਤੀ ਵਧਣ ਨਾਲ ਜੁੜੀ ਗੁੱਥੀ ਸੁਲਝਾਉਣ ਵਿੱਚ ਕਾਫੀ ਮਦਦ ਮਿਲ ਸਕਦੀ ਹੈ।
ਪੰਜਾਬ ਵਿੱਚ ਅਚਨਚੇਤ ਹੀ ਕਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵਿੱਚ ਬੇਹਿਸਾਬ ਵਾਧਾ ਕਿਵੇਂ ਹੋ ਗਿਆ? ਤਖਤ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਦੇ ਦਰਸ਼ਨਾਂ ਕਾਰਣ ਉਥੇ ਫਸ ਗਈਆਂ ਸੰਗਤਾਂ ਦੀ ਪੰਜਾਬ ਵਾਪਸੀ ਨੂੰ ਵੇਖਦਿਆਂ ਹਰ ਧਿਰ (ਉਹ ਸਰਕਾਰੀ ਹੋਵੇ ਜਾਂ ਮੀਡੀਆ) ਇਸਦਾ ਠੀਕਰਾ ਸਿੱਖ ਯਾਤਰੂਆਂ ਸਿਰ ਭੰਨਣਾ ਸ਼ੁਰੂ ਕਰ ਦਿੱਤਾ।
ਸ਼ੋਸ਼ਲ ਮੀਡੀਆ ਫੇਸਬੁੱਕ ਤੇ ਪ੍ਰਗਟਾਏ ਇਹ ਜਜਬਾਤ ਬੀਤੇ ਕਲ੍ਹ ਮੁਸਲਿਮ ਭਾਈਚਾਰੇ ਵਲੋਂ ਨਾਗਰਿਕਤਾ ਸੋਧ ਕਾਨੂੰਨ ਪ੍ਰਤੀ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਦਖਲਅੰਦਾਜੀ ਤੇ ਆਦੇਸ਼ ਦੀ ਕੀਤੀ ਮੰਗ ਬਾਅਦ ਸਾਹਮਣੇ ਆਏ ਹਨ।
ਤਖਤ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਦੇ ਪ੍ਰਬੰਧ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਮਹਾਂਰਾਸ਼ਟਰ ਸਰਕਾਰ ਦੀ ਦਖਲਅੰਦਾਜ਼ੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ)-ਭਾਜਪਾ ਗਠਜੋੜ ਦੇ ਸਾਂਝੇ ਆਗੂ ਮਨਜਿੰਦਰ ਸਿੰਘ ਸਿਰਸਾ ਵਲੋਂ ਭਾਜਪਾ ਖਿਲਾਫ ਵਿੱਢੀ ਸਿਆਸੀ ਦੂਸ਼ਣਬਾਜ਼ੀ ਦੇ ਡਰਾਮੇ ਦਾ ਬੀਤੇ ਕਲ੍ਹ ਨਾਟਕੀ ਅੰਤ ਹੋ ਗਿਆ।
ਜਿਕਰ ਕਰਨਾ ਜਰੂਰੀ ਹੈ ਕਿ ਕੀ ਇਸਤੋਂ ਪਹਿਲਾਂ ਦੋ ਹਿੰਦ-ਪਾਕਿ ਜੰਗਾਂ ਨਹੀ ਹੋਈਆਂ? ਕੀ ਉਸ ਵਿੱਚ ਭਾਰਤੀ ਫੌਜੀ ਤੇ ਸਰਹੱਦੀ ਇਲਾਕਿਆਂ ਦੇ ਲੋਕ ਨਹੀ ਮਾਰੇ ਗਏ? ਕੀ ਇਹ ਵੀ ਸੱਚ ਨਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਕੁਝ ਸਾਲ ਪਹਿਲਾਂ ਪਾਕਿਸਤਾਨ ਗਏ ਸਨ ਤਾਂ ਕੀ ਉਸਤੋਂ ਪਹਿਲਾਂ ਦੋਨਾਂ ਦੇਸ਼ਾਂ ਦੇ ਸਬੰਧ ਸੁਖਾਵੇਂ ਨਹੀ ਸਨ? ਰਹੀ ਗੱਲ, ਜਿਸ ਅੱਤਵਾਦ ਦੀ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਮੁੱਖ ਮੰਤਰੀ ਵਜੋਂ ਕੀਤੀ ਹੈ ਉਹ ਇੱਕ ਅੰਤਰਰਾਸ਼ਟਰੀ ਮੁੱਦਾ ਹੈ । ਸ਼ਾਇਦ ਉਹ ਇਹ ਜਰੂਰ ਭੁੱਲ ਗਏ ਹਨ ਕਿ ਉਨ੍ਹਾਂ ਦੀ ਸਿਆਸੀ ਪਾਰਟੀ ਸੂਬੇ ਵਿੱਚ ਫੈਲਾਏ ਸਰਕਾਰੀ ਅੱਤਵਾਦ ਦੀ ਦੋਸ਼ੀ ਜਰੂਰ ਰਹੀ ਹੈ।
ਨਵੰਬਰ 1984 ਦੇ ਸਿੱਖ ਕਤਲੇਆਮ ਪੀੜਤਾਂ ਲਈ ਇਨਸਾਫ ਅਤੇ ਦੋਸ਼ੀਆਂ ਲਈ ਸਜਾਵਾਂ ਦੀ ਅਰਦਾਸ ਕਰਦਿਆਂ ਅੱਜ ਬਾਦਲਕਿਆਂ ਨੇ ਇੱਕ ਹੋਰ ਅਹਿਮ ਕਦਮ ਪੁਟਦਿਆਂ ਸਾਲ 2015 ਵਿੱਚ ਉਨ੍ਹਾਂ ਦੇ ਹੀ ਰਾਜ ਭਾਗ ਦੌਰਾਨ ਵਾਪਰੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਰਤਾਰੇ ਦੇ ਦੋਸ਼ੀਆਂ ਨੂੰ ਸਜਾਵਾਂ ਲਈ ਅਰਦਾਸ ਕੀਤੀ ਹੈ।
ਨਰਿੰਦਰ ਪਾਲ ਸਿੰਘ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਜੁਲਾਈ 2017 ਵਿੱਚ ਐਲਾਨੀ ਨਵੀਂ ਇੱਕ ਸਾਰ ਟੈਕਸ ਨੀਤੀ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ...
ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਵਲੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਨੂੰ ਲੈਕੇ ਇੱਕ ਅਖੌਤੀ ਸਾਧ ਵਲੋਂ ਕੀਤੇ ਕਿੰਤੂ ਪ੍ਰੰਤੂ ਦੇ ਵਿਰੋਧ ਵਿੱਚ ਸ਼੍ਰੋਮਣੀ ਕਮੇਟੀ ਨੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਲਿਖਤੀ ਸ਼ਿਕਾਇਤ ਕਰਦਿਆਂ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਰਾਜਸਥਾਨ ਵਿੱਚ ਇਕ ਮੁਸਲਮਾਨ ਮਜ਼ਦੂਰ ਅਫਰਾਜ਼ੁਲ ਦੇ ਅਣਮਨੁਖੀ ਕਤਲ ਦੇ ਦੋਸ਼ੀ ਸ਼ੰਭੂ ਦੇ ਹੱਕ ਵਿੱਚ ਨਿਤਰੇ ਕੱਟੜਵਾਦੀ ਹਜ਼ੂਮ ਨੇ ਪੱਥਰਬਾਜੀ 'ਤੇ ਉਤਰਦਿਆਂ 4 ਦਰਜਨ ਦੇ ਕਰੀਬ ਪੁਲਿਸ ਮੁਲਾਜ਼ਮਾਂ ਨੂੰ ਜ਼ਖਮੀ ਕਰ ਦਿੱਤਾ। ਹਿੰਸਾ 'ਤੇ ਉੱਤਰੀ ਭੀੜ ਨੇ ਜ਼ਿਲ੍ਹਾ ਸੈਸ਼ਨਜ਼ ਅਦਾਲਤ ਦੀ ਛੱਤ 'ਤੇ ਚੜ੍ਹਕੇ ਭਗਵਾ ਝੰਡਾ ਵੀ ਲਹਿਰਾ ਦਿੱਤਾ।
Next Page »