ਵਾਸ਼ਿੰਗਟਨ, 13 ਮਈ ---- ਭਾਰਤੀ ਲੋਕ ਸਭਾ ਦੀਆਂ ਚੋਣਾਂ ਮੁਕੰਮਲ ਹੋਣ 'ਤੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਨੇ ਭਾਰਤ ਦੇ ਲੋਕਾਂ ਨੂੰ ਚੋਣਾਂ ਨੂੰ ਸਫਲਤਾਪੂਰਵਕ ਸਿਰੇ ਚੜਾਉਣ ਦੀ ਵਧਾਈ ਦਿੰਦਿਆਂ ਕਿ ਉਨ੍ਹਾਂ ਨੇ ਸੰਸਾਰ ਦੇ ਸਭ ਤੋਂ ਵੱਡੇ ਮੁਲਕ ਨੇ ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰਕੇ ਸੰਸਾਰ ਦੇ ਸਾਹਮਣੇ ਮਿਸਾਲ ਪੇਸ਼ ਕੀਤੀ ਹੈ।ਉਨਾਂ ਕਿਹਾ ਕਿ ਅਮਰੀਕਾ ਨਤੀਜਿਆਂ ਤੋਂ ਬਾਅਦ ਬਨਣ ਵਾਲੀ ਨਵੀਂ ਸਰਕਾਰ ਪ੍ਰਤੀ ਬਹੁਤ ਉਸਤਕ ਹੈ ਅਤੇ ਬਨਣਵਾਲੀ ਨਵੀਂ ਸਰਕਾਰ ਨਾਲ ਮਿਲਕੇ ਕੰਮ ਕਰਨ ਲਈ ਬਿਲਕੁਲ ਤਿਆਰ ਹੈ|
ਦਿੱਲੀ, (8 ਮਈ 2014) 12 ਮਈ ਨੂੰ ਵਾਰਾਨਸੀ ਵਿੱਚ ਹੋ ਰਹੀਆਂ ਲੋਕ ਸਭਾ ਚੋਣਾ ਲਈ ਇਸ ਸਮੇਂ ਵਾਰਾਨਸੀ ਦਾ ਸਿਆਸੀ ਮਾਹੋਲ ਪੁਰੀ ਤਰਾਂ ਗਰਮਾ ਗਿਆ ਹੈ।ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਜਿੱਤ ਯਕੀਨੀ ਬਣਾਉਣ ਲਈ ਹਰ ਤਰਾਂ ਹੱਥਕੰਡੇ ਅਪਣਾਏ ਜਾ ਰਹੇ ਹਨ।ਭਾਜਪਾ ਵੱਲੋਂ ਚੋਣਾ ਵਿੱਚ ਰਾਜਸੀ ਲ਼ਾਭ ਲੈਣ ਲਈ ਹਰ ਤੁਛ ਘਟਨਾ ਨੂੰ ਆਪਣੇ ਹਿੱਤ ਵਿੱਚ ਵਰਤਣ ਲਈ ਮਾਹੋਲ ਤਿਆਰ ਕੀਤਾ ਜਾ ਰਿਹਾ ਹੈ।
ਵਾਰਾਨਸੀ, (8 ਮਈ 2014): - ਚੋਣ ਕਮਿਸ਼ਨ ਵਲੋਂ ਭਾਜਪਾ ਦੇ ਪੀਐਮ ਉਮੀਦਵਾਰ ਨਰਿੰਦਰ ਮੋਦੀ ਨੂੰ ਬੇਨਿਆਬਾਗ 'ਚ ਰੈਲੀ ਕਰਨ ਦੀ ਆਗਿਆ ਦੇਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਭਾਜਪਾ ਤੇ ਕਮਿਸ਼ਨ ਦੇ 'ਚ ਹੁਣ ਤਣਾਅ ਪੈਦਾ ਹੋ ਗਿਆ ਹੈ ਤੇ ਦੂਜੇ ਪਾਸੇ ਇਸ ਰੈਲੀ ਤੋਂ ਇਨਕਾਰ ਦੇ ਬਾਅਦ ਵਾਰਾਨਸੀ 'ਚ ਸਿਆਸਤ ਕਾਫ਼ੀ ਗਰਮਾ ਹੋ ਗਈ ਹੈ।
ਲੰਘੀਆਂ ਲੋਕ ਸਭਾ ਚੋਣਾਂ ਦਾ ਵਰਤਾਰਾ ਉਪਰੀ ਤੌਰ 'ਤੇ ਵੇਖਿਆਂ ਭਾਵੇਂ ਕੋਈ ਬਹੁਤਾ ਬਦਲਿਆ ਨਜ਼ਰ ਨਹੀਂ ਆਉਂਦਾ ਪਰ ਇਸ ਚੋਣ ਅਮਲ 'ਚ ਕਈ ਕੁਝ ਅਜਿਹਾ ਵਾਪਰਿਆ ਤੇ ਪਨਪਿਆ ਹੈ, ਜਿਸ ਨੇ ਪੰਜਾਬ ਦੀ ਸਿਆਸੀ ਫਿਜ਼ਾ ਨੂੰ ਆਉਣ ਵਾਲੇ ਦਿਨਾਂ ਵਿਚ ਡੂੰਘੇ ਰੂਪ ਵਿਚ ਪ੍ਰਭਾਵਿਤ ਕਰਨਾ ਹੈ ਅਤੇ ਨਵੇਂ ਸਿਆਸੀ ਸਮੀਕਰਨ ਪੈਦਾ ਵੀ ਕਰਨੇ ਸ਼ੁਰੂ ਕਰ ਦਿੱਤੇ ਹਨ।
ਨਵੀਂ ਦਿੱਲੀ,(6 ਮਈ 2014):-ਭਾਜਪਾ ਅਤੇ ਆਰ. ਐਸ. ਐਸ ਸਮੇਤ ਹਿੰਦੂਵਾਦੀ ਕੱਟੜ ਜੱਥੇਬੰਦੀਆਂ ਜਿੱਥੇ ਮੋਦੀ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾਉਣ ਲਈ ਹਰ ਹੀਲਾ ਵਰਤ ਰਹੀਆਂ ਹਨ ਅਤੇ ਕੋਈ ਵੀ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀਆਂ ਉੱਥੇ ਨਾਲ ਹੀ ਭਾਰਤੀ ਰਾਜਨੀਤੀ ਵਿੱਚ ਸਰਗਰਮ ਧਰਮ ਨਿਰਪੱਖ ਕਹਾਉਣ ਵਾਲਆਂਿ ਤਾਕਤਾਂ ਨੇ ਮੋਦੀ ਵਿਰੁੱਧ ਸਫਬੰਦੀ ਸ਼ੁਰੂ ਕਰ ਦਿੱਤੀ ਹੈ।
« Previous Page