ਪਾਣੀ ਜੀਵਨ ਦੀ ਮੁੱਢਲੀ ਇਕਾਈ ਹੈ। ਮਨੁੱਖ ਦੀ ਹਰ ਗਤੀਵਿਧੀ ਪਾਣੀ ਤੇ ਨਿਰਭਰ ਕਰਦੀ ਹੈ। ਮਨੁੱਖ ਨੇ ਆਪਣਾ ਰਹਿਣ ਬਸੇਰਾ ਮੁੱਢ ਤੋਂ ਹੀ ਪਾਣੀ ਦੇ ਸਰੋਤ ਨੇੜੇ ਵਸਾਇਆ ਹੈ। ਸਾਰੇ ਕੁਦਰਤੀ ਸਰੋਤਾਂ ਵਿੱਚੋਂ ਪਾਣੀ ਸਰਵੋਤਮ ਸਾਧਨ ਹੈ। ਲੋੜ ਤੋਂ ਵੱਧ ਵਰਤੋਂ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਘੱਟ ਰਿਹਾ ਹੈ। ਪੰਜਾਬ ਦੇ 150 ਬਲਾਕਾਂ ਵਿੱਚੋਂ 117 ਬਲਾਕ ਅਤਿ ਸ਼ੌਸ਼ਿਤ ਦਰਜੇ ਵਿੱਚ ਆਉਂਦੇ ਹਨ।
ਬਹੁਜਨ ਕ੍ਰਾਂਤੀ ਮੋਰਚੇ ਵੱਲੋਂ 29 ਜਨਵਰੀ ਲਈ ਦਿੱਤੇ ਭਾਰਤ ਬੰਦ ਦੇ ਸੱਦੇ ਦੌਰਾਨ ਅੱਜ ਪੰਜਾਬ ਵਿਚ ਕਈ ਥਾਈਂ ਵਿਖਾਵੇ ਹੋਣ ਦੀਆਂ ਖਬਰਾਂ ਹਨ। ਇਹ ਬੰਦ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.), ਨਾਗਰਿਕਤਾ ਰਜਿਸਟਰ ਅਤੇ ਜਨਸੰਖਿਆ ਰਜਿਸਟਰ ਦੇ ਵਿਰੋਧ ਵਿਚ ਸੱਦਿਆ ਗਿਆ ਸੀ।
ਮੋਗੇ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਅਦਾਰਿਆਂ ਵੱਲੋਂ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ 'ਤੇ 22 ਸਤੰਬਰ 2019 ਨੂੰ ਸਾਂਝੇ ਤੌਰ ਉੱਤੇ ਇਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬੋਲਦਿਆਂ ਪ੍ਰੋ. ਗੁਰਦਰਸ਼ਨ ਸਿੰਘ ਢਿੱਲੋਂ "ਗੁਰਮਤਿ ਅਤੇ ਸਿੱਖਾਂ ਦੀ ਅਜੋਕੀ ਹਾਲਤ" ਵਿਸ਼ੇ ਉੱਤੇ ਵਿਚਾਰ ਸਾਂਝੇ ਕੀਤੇ ਗਏ ਸਨ, ਜੋ ਕਿ ਸਿੱਖ ਸਿਆਸਤ ਦੇ ਸਰੋਤਿਆਂ ਤੇ ਦਰਸ਼ਕਾਂ ਦੀ ਜਾਣਕਾਰੀ ਲਈ ਅਸੀਂ ਇੱਥੇ ਮੁੜ ਸਾਂਝੇ ਕਰ ਰਹੇ ਹਾਂ।
ਮੋਗਾ ਵਿਖੇ ਸਥਿਤ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਤੇ ਬੀਤੇ ਕੱਲ੍ਹ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਕਾਲਾ ਰੰਗ ਪਾ ਦਿੱਤਾ ਗਿਆ। ਇਹ ਕਾਲਾ ਰੰਗ ਬੁੱਤ ਦੇ ਮੂੰਹ ਤੇ ਪਾਇਆ ਗਿਆ ਸੀ।ਇਸ ਘਟਨਾ ਤੋਂ ਬਾਅਦ ਬੁੱਤ ਨੂੰ ਉਸ ਜਗ੍ਹਾ ਤੋਂ ਹਟਾ ਕੇ ਜਿਲ੍ਹਾ ਸਕੱਤਰੇਤ ਦਫਤਰ ਵਿੱਚ ਲਿਜਾਇਆ ਗਿਆ ਹੈ ਤੇ ਹੁਣ ਬੁੱਤ ਲਗਾਉਣ ਲਈ ਕੋਈ ਹੋਰ ਢੁਕਵੀਂ ਜਗ੍ਹਾ ਲੱਭੀ ਜਾ ਰਹੀ ਹੈ।
ਮੋਗਾ: ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੀ ਘਟਨਾ ਦੇ ਮੱਦੇਨਜਰ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਪਿੰਡ ਬੁੱਧ ਸਿੰਘ ਵਾਲਾ ਦੇ ਸਮੂਹ ...