ਪੰਜਾਬ ਅਤੇ ਪੰਥਕ ਸਿਆਸਤ ਇਸ ਵੇਲੇ ਅਜਿਹੀ ਨਾਜ਼ੁਕ ਸਥਿਤੀ ਵਿੱਚ ਹੈ ਕਿ ਜੇਕਰ ਇਸਦੀ ਪੁਨਰ ਸੁਰਜੀਤੀ ਵੱਲ ਕਦਮ ਨਾ ਚੁੱਕੇ ਗਏ ਤਾਂ ਇਹ ਸਿਆਸਤ ਖ਼ਤਮ ਹੋਣ ਦੇ ਕੰਢੇ ਪਹੁੰਚ ਸਕਦੀ ਹੈ।
ਸਿੱਖ ਸਿਆਸਤ ਅਤੇ ਪੰਜਾਬ ਦੀ ਸਿਆਸਤ ਨੂੰ ਮੁੜ ਸੁਰਜੀਤ ਕਰਨ ਲਈ ਮਿਸਲ ਸਤਲੁਜ ਨੇ ਚੰਡੀਗੜ੍ਹ ਕਿਸਾਨ ਭਵਨ ਵਿੱਚ ਪੰਥਕ ਵਿਦਵਾਨਾਂ ਅਤੇ ਪੰਜਾਬ ਨਾਲ ਸਬੰਧਤ ਆਗੂਆਂ ਦੀ ਇਕੱਤਰਤਾ ਬੁਲਾਈ ਜਿਸ ਵਿੱਚ ਸ ਗੁਰਪ੍ਰੀਤ ਸਿੰਘ ਨੇ ਸਿੱਖ ਸਿਆਸੀ ਪ੍ਰਭਾਵ ਵਿੱਚ ਮੌਜੂਦਾ ਨਿਘਾਰ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ।
ਸ੍ਰੀ ਗੁਰੁ ਤੇਗ ਬਹਾਦਰ ਜੀ ਦਾ ਯਾਦਗਾਰੀ ਅਸਥਾਨ ਗੁਰਦੁਆਰਾ ਸ੍ਰੀ ਸੀਸ਼ਗੰਜ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਦੇ ਚੱਲ ਰਹੇ ਇਮਾਰਤ ਦੇ ਸੁੰਦਰੀਕਰਨ ਮਸਲੇ ਦੇ ਸੰਬੰਧਤ ਇਕੱਤਰ ਹੋਈ ਸੰਗਤ ਨਾਲ ਹਰਦੀਪ ਸਿੰਘ ਡੋਡ (ਮਿਸਲ ਸਤਲੁਜ) ਨੇ ਆਪਣੇ ਵਿਚਾਰ ਸਾਂਝਾ ਕੀਤੇ।
ਸਮਾਜਕ ਜਥੇਬੰਦੀ ਮਿਸਲ ਸਤਲੁਜ ਵੱਲੋਂ ਭਲਕੇ 'ਟੀਚੇ ਅਤੇ ਮਨੋਰਥ 2024' ਦਸਤਾਵੇਜ਼ ਦਾ ਖਰੜਾ ਜਾਰੀ ਕੀਤਾ ਜਾ ਰਿਹਾ ਹੈ।
ਸਮਾਜੀ ਸਿਆਸੀ ਜਥੇਬੰਦੀ ਮਿਸਲ ਸਤਲੁਜ ਦਾ ਇੰਸਟਾਗਰਾਮ ਖਾਤਾ ਅੱਜ ਦਿੱਲੀ ਦਰਬਾਰ ਵੱਲੋਂ ਇੰਡੀਆ ਅਤੇ ਪੰਜਾਬ ਵਿੱਚ ਰੋਕ ਦਿੱਤਾ ਗਿਆ ਹੈ।
ਬੀਤੇ ਦਿਨੀ ਮਿਸਲ ਸਤਲੁਜ ਦੇ ਮੈਂਬਰਾਂ ਨੇ ਚੀਫ ਚੋਣ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਵੋਟਾਂ ਨੂੰ ਆਨਲਾਈਨ ਰਜਿਸਟਰ ਅਤੇ ਸਾਰੀ ਪ੍ਰਕਿਰਿਆ ਨੂੰ ਇਕਸੁਰਤਾ ਤੇ ਪਾਰਦਰਸ਼ੀ ਬਨਾਉਣ ਤੇ ਜ਼ੋਰ ਦਿੱਤਾ। ਭਾਰਤ ਚੋਣ ਕਮਿਸ਼ਨ ਨੇ ਵੋਟਾਂ ਰਜਿਸਟਰ ਕਰਾਉਣ ਨੂੰ ਉਤਸਾਹਿਤ ਕਰਣ ਅਤੇ ਪਾਰਦਰਸੀ ਬਨਾਉਣ ਲਈ 2015 ਤੋਂ ਆਨਲਾਈਨ ਰਜਿਸਟਰੇਸ਼ਨ ਦੀ ਪ੍ਰਕਿਰਿਆ ਚਾਲੂ ਕੀਤੀ ਹੈ।
ਮਿਸਲ ਸਤਲੁਜ ਨੇ ਕਿਹਾ ਅਗਰ ਰਾਜਸਥਾਨ ਨਹਿਰ ਪੂਰੀ ਸਮਰੱਥਾ ਤੇ ਚਾਲੂ ਰੱਖੀ ਜਾਂਦੀ ਤਾਂ ਫਿਰੋਜ਼ਪੁਰ ਦੇ ਇਹਨਾਂ ਇਲਾਕਿਆਂ ਦਾ ਬਚਾਓ ਹੋ ਸਕਦਾ ਸੀ, ਸਰਕਾਰ ਵੱਲੋਂ ਗਾਰ (silt) ਦੇ ਬਹਾਨੇ ਨੂੰ ਰੱਦ ਕਰਦਿਆਂ ਉਹਨਾਂ ਨੇ ਵੱਡੀ ਸਾਜਿਸ਼ ਤੋੰ ਪਰਦਾ ਚੱਕਦਿਆਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਜੁੰਮੇਵਾਰ ਠਹਿਰਾਉਂਦਿਆਂ ਦੱਸਿਆ ਕਿ ਅਸਲ ਵਿੱਚ ਰਾਜਸਥਾਨ ਫੀਡਰ ਵਿੱਚ ਪਾੜ ਪਾਕੇ ਘੱਗਰ ਦਾ ਪਾਣੀ ਮਸੀਤਾਂ ਵਾਲਾ ਹੈਡ ਨੇੜੇ ਪਿੰਡ ਬਨੀ ਵਿਖੇ ਰਾਜਸਥਾਨ ਨਹਿਰ ਵਿੱਚ ਪਾਇਆ ਜਾ ਰਿਹਾ ਜਿੱਥੇ ਮਿਸਲ ਸਤਲੁਜ ਦੀ ਟੀਮ ਪਿਛਲੇ ਦਿਨੀ ਸਾਰਾ ਮੁਆਇਨਾ