ਭਾਰਤੀ ਸੰਵਿਧਾਨ ਨਗਰ ਨਿਗਮ ਚੋਣ ਨਤੀਜਿਆਂ ਬਾਬਤ ਕਿਸੇ ਵੀ ਅਦਾਲਤ ਨੂੰ ਸੁਣਵਾਈ ਕਰਨ ਦਾ ਅਧਿਕਾਰ ਨਹੀਂ ਦਿੰਦਾ। ਉੱਧਰ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੋਣਾਂ 'ਚ ਧਾਂਦਲੀਆਂ ਦੇ ਦੋਸ਼ ਲਾਉਂਦਿਆਂ ਹਾਈਕੋਰਟ ਵਿੱਚ ਜਾਣ ਦਾ ਐਲਾਨ ਕੀਤਾ ਹੈ। ਬਹੁਤ ਸਾਰੇ ਹਾਰੇ ਹੋਏ ਉਮੀਦਵਾਰ ਵੀ ਹਾਈਕੋਰਟ ਜਾਣ ਦੀਆਂ ਤਿਆਰੀਆਂ ਕਰ ਰਹੇ ਹਨ ਜਿਨ੍ਹਾਂ ਨੂੰ ਵਕੀਲਾਂ ਨੇ ਕੇਸ ਜਿੱਤਣ ਦਾ ਭਰੋਸਾ ਦਵਾਇਆ ਹੈ। 1994 ਦੇ ਸੋਧੇ ਹੋਏ ਕਾਨੂੰਨਾਂ ਤਹਿਤ ਹੋਈਆਂ ਪਿਛਲੀਆਂ ਚਾਰ-ਚਾਰ ਪੰਚਾਇਤੀ ਤੇ ਮਿਊਂਸੀਪਲ ਚੋਣ ਵਿੱਚ ਸੈਂਕੜੇ ਹਾਰੇ ਹੋਏ ਉਮੀਦਵਾਰ ਹਾਈਕੋਰਟ ਪਹੁੰਚੇ ਤੇ ਸਭ ਦੀਆਂ ਪਟੀਸ਼ਨਾਂ 'ਤੇ ਹਾਈਕੋਰਟ ਨੇ ਭਾਰਤੀ ਸੰਵਿਧਾਨ ਦਾ ਹਵਾਲਾ ਦੇ ਕੇ ਸੁਣਵਾਈ ਤੋਂ ਨਾਂਹ ਕਰ ਦਿੱਤੀ। ਇਸ ਤਰ੍ਹਾਂ ਉਮੀਦਵਾਰਾਂ ਦਾ ਭਾਰੀ ਖਰਚਾ ਹੋਇਆ ਤੇ ਸਮਾਂ ਬਰਬਾਦ ਹੋਇਆ।
ਕਾਂਗਰਸ ਪਾਰਟੀ ਨੇ ਤਿੰਨ ਨਗਰ ਨਿਗਮਾਂ ਪਟਿਆਲਾ, ਅੰਮ੍ਰਿਤਸਰ ਅਤੇ ਜਲੰਧਰ ਅਤੇ 32 ਨਗਰ ਕੌਂਸਲਰਾਂ/ਨਗਰ ਪੰਚਾਇਤਾਂ ਦੀਆਂ ਚੋਣਾਂ ਵਿੱਚ ਐਤਵਾਰ (17 ਦਸੰਬਰ) ਜਿੱਤ ਪ੍ਰਾਪਤ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਨਿਗਮ ਅਤੇ ਨਗਰ ਪੰਚਾਇਤਾਂ ਦੇ 414 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਨੇ 276, ਬਾਦਲ ਦਲ ਨੇ 37, ਭਾਜਪਾ ਨੇ 15
ਵਿਧਾਨ ਸਭਾ ਚੋਣਾਂ ਵਿੱਚ ਜ਼ਿਲ੍ਹੇ ਦੇ 10 ਵਿਧਾਨ ਸਭਾ ਹਲਕਿਆਂ 'ਤੇ ਕਬਜ਼ਾ ਕਰਨ ਉਪਰੰਤ ਕਾਂਗਰਸ ਨੇ ਅੱਜ (17 ਦਸੰਬਰ, 2017) ਰਾਜਾਸਾਂਸੀ ਮਿਉਂਸਪਲ ਕਮੇਟੀ 'ਤੇ ਮੁਕੰਮਲ ਕਬਜ਼ਾ ਕਰ ਲਿਆ। ਪਾਰਟੀ ਨੇ ਕੁਲ 13 ਵਾਰਡਾਂ ਵਿੱਚ
ਪੰਜਾਬ ਵਿਚ 3 ਨਗਰ ਨਿਗਮਾਂ (ਅੰਮ੍ਰਿਤਸਰ, ਜਲੰਧਰ, ਪਟਿਆਲਾ) ਤੇ 29 ਨਗਰ ਪੰਚਾਇਤਾਂ ਤੇ ਕੌਂਸਲਾਂ ਦੀਆਂ ਚੋਣਾਂ ਅੱਜ (17 ਦਸੰਬਰ) ਪੈ ਰਹੀਆਂ ਹਨ। ਵੋਟਾਂ ਪਾਉਣ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਚੱਲੇਗਾ। ਵੋਟਾਂ ਪਾਉਣ ਦਾ ਕੰਮ ਮੁਕੰਮਲ ਹੁੰਦਿਆਂ ਹੀ ਫੌਰੀ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ।
ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਦੀਆਂ ਨਗਰ ਨਿਗਮਾਂ ਸਮੇਤ 29 ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਨੁਮਾਇੰਦਿਆਂ ਦੀ ਚੋਣ ਲਈ ਪ੍ਰਚਾਰ ਸ਼ੁੱਕਰਵਾਰ (15 ਦਸੰਬਰ) ਸ਼ਾਮ ਬੰਦ ਹੋ ਗਿਆ। ਸ਼ਹਿਰੀ ਸੰਸਥਾਵਾਂ ਦੀਆਂ ਵੋਟਾਂ 17 ਦਸੰਬਰ (ਐਤਵਾਰ) ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤਕ ਪੈਣਗੀਆਂ। ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ 3 ਨਗਰ ਨਿਗਮਾਂ ਦੇ 225 ਵਾਰਡਾਂ ਵਿੱਚੋਂ 222 ਅਤੇ 29 ਨਗਰ ਕੌਸਲਾਂ/ਨਗਰ ਪੰਚਾਇਤਾਂ ਦੇ ਕੁੱਲ 327 ਵਾਰਡਾਂ ਵਿੱਚ ਚੋਣ ਕਰਵਾਈ ਜਾ ਰਹੀ ਹੈ।
ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਨੇ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਕਾਂਗਰਸ ਅਤੇ ਬਾਦਲ-ਭਾਜਪਾ ਗਠਜੋੜ ਨੇ ਸੱਤਾ ‘ਤੇ ਕਬਜ਼ਾ ਰੱਖਣ ਲਈ ਅੰਗ੍ਰੇਜ਼ਾਂ ਦੀ ‘ਫੁੱਟ ਪਾਓ ਅਤੇ ਰਾਜ ਕਰੋ’ ਨੀਤੀ ਨੂੰ ਵੀ ਮਾਤ ਦੇ ਦਿੱਤੀ ਹੈ। ਜਿੱਥੇ ਕਾਂਗਰਸ ਅਤੇ ਬਾਦਲ-ਭਾਜਪਾ ਦੇ ਵੱਡੇ ਆਗੂ ਉਪਰਲੇ ਪੱਧਰ ‘ਤੇ ਇਕ-ਮਿੱਕ ਹਨ, ਉਥੇ ਹੇਠਲੇ ਪੱਧਰ ‘ਤੇ ਲੋਕਾਂ ਨੂੰ ਆਪਸ ‘ਚ ਪਾੜੇ ਰੱਖਣ ਲਈ ਲੜਾਈਆਂ ਕਰਵਾ ਰਹੇ ਹਨ ਅਤੇ ਦੁਸ਼ਮਣੀਆਂ ਪਵਾ ਰਹੇ ਹਨ, ਕਿਉਂਕਿ ਪਾਰਟੀ ਦੇ ਨਾਂ ‘ਤੇ ਪੈਦਾ ਕੀਤੀ ਧੜੇਬੰਦੀ ਜਿੰਨੀ ਤਿੱਖੀ ਹੋਵੇਗੀ ਉਨੀਂ ਹੀ ਇਨਾਂ ਦੀ ਸਿਆਸੀ ਦੁਕਾਨ ਵੱਧ ਚੱਲੇਗੀ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਟਿਆਲਾ ਨਗਰ ਨਿਗਮ ਲਈ ਬਣਾਈ ਗਈ ਸਕਰੀਨਿੰਗ ਕਮੇਟੀ ਦੀ ਰਿਪੋਰਟ ਦੇ ਆਧਾਰ ‘ਤੇ ਅੱਜ (4 ਦਸੰਬਰ, 2017) ਪਾਰਟੀ ਦੇ 41 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ।