ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਵਲੋਂ ਪੰਜਾਬ ਲੋਕਤੰਤਰੀ ਗੱਠਜੋੜ 'ਚ ਸ਼ਾਮਲ ਧਿਰਾਂ ਦੇ ਆਗੂਆਂ ਨਾਲ ਗੱਲਬਾਤ ਮੁਕਾ ਲਈ ਗਈ ਹੈ ਹੈ ਅਤੇ ਅਗਲੀਆਂ ਲੋਕ-ਸਭਾ ਚੋਣਾਂ ਸਾਂਝੇ ਤੌਰ 'ਤੇ ਲੜੀਆਂ ਜਾਣਗੀਆਂ।
ਚੰਡੀਗੜ੍ਹ: ਬਰਗਾੜੀ ਵਿਖੇ 1 ਜੂਨ ਨੂੰ ਹੋਏ ਪੰਥਕ ਇਕੱਠ ਵਿਚ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਪ੍ਰਤੀ ਇਤਰਾਜਯੋਗ ਸ਼ਬਦਾਵਲੀ ਵਰਤਣ ਲਈ ਸ਼੍ਰੋਮਣੀ ਅਕਾਲੀ ਦਲ ਦੇ ...
ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦਫਤਰ ਤੋਂ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਕਿ ਭਾਰਤ ਦੀ ਰਾਜ ਸਭਾ ਵਿਚ ਬਹੁਗਿਣਤੀ ਨਾਲ ਸੰਬੰਧਤ ਹਿੰਦੂਤਵ ਹੁਕਮਰਾਨਾਂ ਵੱਲੋਂ ਮਾਇਆਵਤੀ, ਜੋ ਦਲਿਤਾਂ ਅਤੇ ਪਿੱਛੜੇ ਵਰਗਾਂ ਦੀ ਨੁਮਾਇੰਦਗੀ ਕਰਦੀ ਹੈ, ਨੂੰ ਬੋਲਣ ਨਾ ਦੇਣਾ ਅਤੇ ਮਾਇਆਵਤੀ ਵਲੋਂ ਦਿੱਤਾ ਅਸਤੀਫਾ ਫੌਰੀ ਪ੍ਰਵਾਨ ਕਰ ਲੈਣਾ ਹਿੰਦੂਵਾਦੀਆਂ ਦੀ ਦਲਿਤਾਂ ਪ੍ਰਤੀ ਮੰਦਭਾਵਨਾ ਵਾਲੀ ਸੋਚ ਦਾ ਪ੍ਰਗਟਾਵਾ ਹੈ।
ਬਹੁਜਨ ਸਮਾਜ ਪਾਰਟੀ ਦੀ ਸੂਬਾ ਲੀਡਰਸ਼ਿਪ ’ਤੇ ਡੇਢ ਦਹਾਕੇ ਤੋਂ ਕਾਬਜ਼ ਸਾਬਕਾ ਰਾਜ ਸਭਾ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਨੂੰ ਪਾਰਟੀ ਮੁਖੀ ਮਾਇਆਵਤੀ ਨੇ ਪੰਜਾਬ ਦੀ ਸਿਆਸਤ ਤੋਂ ਲਾਂਭੇ ਕਰ ਦਿੱਤਾ ਹੈ। ਕਰੀਬ ਹਫ਼ਤਾ ਪਹਿਲਾਂ ਲਖਨਊ ਵਿੱਚ ਹੋਈ ਮੀਟਿੰਗ ਦੌਰਾਨ ਇਹ ਗੱਲ ਉੱਭਰ ਕੇ ਸਾਹਮਣੇ ਆਈ ਸੀ ਕਿ ਕਰੀਮਪੁਰੀ ਦੇ ਪੰਜਾਬ ਪ੍ਰਧਾਨ ਰਹਿੰਦਿਆਂ ਬਸਪਾ ਦਾ ਆਧਾਰ ਤੇਜ਼ੀ ਨਾਲ ਸੁੰਗੜਿਆ ਹੈ ਤੇ ਪਾਰਟੀ ਵਿੱਚ ਧੜੇਬੰਦੀ ਵਧੀ ਹੈ। ਕਰੀਮਪੁਰੀ ਨੂੰ ਪੰਜਾਬ ਦੀ ਸਿਆਸਤ ਤੋਂ ਲਾਂਭੇ ਕਰਦਿਆਂ ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੀਆਂ ਪੰਜ ਵਿਧਾਨ ਸਭਾ ਸੀਟਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਬਸਪਾ ਵਿੱਚ ਉਨ੍ਹਾਂ ਦਾ ਵਿਰੋਧੀ ਧੜਾ ਇਸ ਗੱਲ ਤੋਂ ਖੁਸ਼ ਹੈ।
“ਬੀਜੇਪੀ, ਆਰ.ਐਸ.ਐਸ. ਆਦਿ ਜਮਾਤਾਂ ਹਿੰਦ ਵਿਚ ਹਿੰਦੂ, ਹਿੰਦੀ ਅਤੇ ਹਿੰਦੂਤਵ ਏਜੰਡੇ ਨੂੰ ਤਾਕਤ ਦੇ ਜ਼ੋਰ ਨਾਲ ਲਾਗੂ ਕਰਨ ਲਈ ਕਾਹਲੀਆਂ ਪਈਆਂ ਹੋਈਆਂ ਹਨ। ਗੁਜਰਾਤ ਵਿਚ ਦਲਿਤਾਂ ਉਤੇ ਹੋਏ ਜ਼ੁਲਮ, ਬੀਬੀ ਮਾਇਆਵਤੀ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਅਤੇ ਮੁੰਬਈ ਵਿਚ ਅੰਬੇਦਕਰ ਭਵਨ ਨੂੰ ਤੋੜਨ ਦੇ ਅਮਲ ਇਹਨਾਂ ਦੇ ਅੰਦਰ ਗੈਰ-ਹਿੰਦੂਆਂ ਲਈ ਪਨਪ ਰਹੀ ਨਫ਼ਰਤ ਅਤੇ ਹਿੰਦੂਤਵ ਨੂੰ ਪ੍ਰਤੱਖ ਕਰ ਦਿੱਤਾ ਹੈ ਕਿ ਇਹ ਫਿਰਕੂ ਜਮਾਤਾਂ ਹਿੰਦ ਵਿਚ ਵੱਸਣ ਵਾਲੀਆਂ ਵੱਖ-ਵੱਖ ਕੌਮਾਂ ਨੂੰ ਬਰਾਬਰਤਾ ਵਾਲਾ ਰਾਜ ਪ੍ਰਬੰਧ ਦੇਣ ਦੇ ਬਿਲਕੁਲ ਸਮਰੱਥ ਨਹੀਂ ਹਨ।
ਅੱਜ ਨਵਾਂਸ਼ਹਿਰ 'ਚ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਬਾਬੂ ਕਾਂਸ਼ੀ ਰਾਮ ਦੇ ਜਨਮ ਦਿਨ ਨੂੰ ਸਮਰਪਿਤ ਕੀਤੀ ਰੈਲੀ ਸਮੇਂ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਹੁਜਨ ਸਮਾਜ ਪਾਰਟੀ ਦੇ ਮੁਖੀ ਬੀਬੀ ਮਾਇਆਵਤੀ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੀਆਂ 2017 ਵਿੱਚ ਆਉਣ ਵਾਲੀਆਂ ਚੋਣਾਂ ਵਿੱਚ ਬਸਪਾ ਆਪਣੇ ਬਲਬੂਤੇ ਇਕੱਲਿਆਂ ਚੋਣ ਲੜੇਗੀ।
ਬਸਪਾ ਪ੍ਰਧਾਨ ਮਾਇਆਵਤੀ ਨੇ ਕਿਹਾ ਕਿ ਕੇਂਦਰ 'ਚ ਭਾਜਪਾ ਤੇ ਉਤਰ ਪ੍ਰਦੇਸ਼ 'ਚ ਸਮਾਜਵਾਦੀ ਪਾਰਟੀ ਦੀ ਸਰਕਾਰ ਬਣਨ ਬਾਅਦ ਸੰਪਰਦਾਇਕ ਤਾਕਤਾਂ ਮਜ਼ਬੂਤ ਹੋਈਆਂ ਹਨ।
ਮੋਦੀ ਦੀ ਅਗਵਾਈ ‘ਚ ਭਾਜਪਾ ਸਰਕਾਰ ਦੇ ਕੇਂਦਰ ਵਿੱਚ ਸੱਤਾ ਵਿੱਚ ਆ ਜਾਣ ਕਰਕੇ ਆਰ. ਐੱਸ. ਐੱਸ ਦਾ ਫਿਰਕੂ ਰੂਪ ਪਹਿਲਾਂ ਨਾਲੋਂ ਵੀ ਡਰਾਉਣਾ ਹੋ ਗਿਆ ਹੈ ਅਤੇ ਆਰਐਸਐਸ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਅਤੇ ਅਸੰਵਿਧਾਨਕ ਸੰਸਥਾ ਵਜੋਂ ਉਭਰ ਰਹੀ ਹੈ ਅਤੇ ਇਸ ਦੇ ਮੁਖੀ ਦਾ ਹਿੰਦੂਤਵਾ ਬਾਰੇ ਤਾਜ਼ਾ ਬਿਆਨ ਦੇਸ਼ ਵਿਚ ਫ਼ਿਰਕੂ ਫ਼ਸਾਦ ਖੜਾ ਕਰ ਸਕਦਾ ਹੈ।
ਲਖਨਊ,(9 ਮਈ 2014):- ਜਿਉਂ ਜਿਉਂ ਵੋਟਾਂ ਖਤਮ ਹੋਣ ਅਤੇ ਵੋਟਾਂ ਦੀ ਗਣਤੀ ਦੇ ਦਿਨ ਨੇੜੇ ਆ ਰਹੇ ਹਨ ਤਾਂ ਸਿਆਸੀ ਦੂਸ਼ਣਬਾਜ਼ੀ ਦੇ ਨਾਲ ਨਾਲ ਸਮਰਥਨ ਲੈਣ ਦੇਣ ਦੀ ਬਿਆਨ ਬਾਜ਼ੀ ਵੀ ਸ਼ੁਰੂ ਹੋ ਗਈ ਹੈ।ਇਸੇ ਤਹਿਤ ਹੀ ਅੱਜ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਹਵਾ ਉਦਯੋਗਪਤੀਆਂ ਦੁਆਰਾ ਬਣਾਈ ਹੋਈ ਹੈ | ਇਹ ਫਰਜ਼ੀ ਸਾਬਤ ਹੋਵੇਗੀ | ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਕੀਮਤ 'ਚ ਚੋਣਾ ਤੋਂ ਬਾਅਦ ਭਾਜਪਾ ਨੂੰ ਸਮਰਥਨ ਨਹੀਂ ਦਿੱਤਾ ਜਾਵੇਗਾ |
ਦਿੱਲੀ, (8 ਮਈ 2014) 12 ਮਈ ਨੂੰ ਵਾਰਾਨਸੀ ਵਿੱਚ ਹੋ ਰਹੀਆਂ ਲੋਕ ਸਭਾ ਚੋਣਾ ਲਈ ਇਸ ਸਮੇਂ ਵਾਰਾਨਸੀ ਦਾ ਸਿਆਸੀ ਮਾਹੋਲ ਪੁਰੀ ਤਰਾਂ ਗਰਮਾ ਗਿਆ ਹੈ।ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਜਿੱਤ ਯਕੀਨੀ ਬਣਾਉਣ ਲਈ ਹਰ ਤਰਾਂ ਹੱਥਕੰਡੇ ਅਪਣਾਏ ਜਾ ਰਹੇ ਹਨ।ਭਾਜਪਾ ਵੱਲੋਂ ਚੋਣਾ ਵਿੱਚ ਰਾਜਸੀ ਲ਼ਾਭ ਲੈਣ ਲਈ ਹਰ ਤੁਛ ਘਟਨਾ ਨੂੰ ਆਪਣੇ ਹਿੱਤ ਵਿੱਚ ਵਰਤਣ ਲਈ ਮਾਹੋਲ ਤਿਆਰ ਕੀਤਾ ਜਾ ਰਿਹਾ ਹੈ।