‘ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼’ ਵੱਲੋਂ ਬਰਗਾੜੀ ਬੇਅਦਬੀ ਮਾਮਲੇ, ਮੌੜ ਬੰਬ ਧਮਾਕੇ ਮਾਮਲੇ, ਅਤੇ ਮਈ 2007 ਦੇ ਸੌਦਾ ਸਾਧ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਦੇ ਮਾਮਲਿਆਂ ਵਿਚ ਕੋਈ ਠੋਸ ਕਾਰਵਾਈ ਨਾ ਹੋਣ ’ਤੇ ਪੰਜਾਬ ਦੇ ਮੁੱਖ ਅਮਰਿੰਦਰ ਸਿੰਘ ਉੱਤੇ ਗੰਭਰ ਸਵਾਲ ਚੁੱਕੇ ਹਨ।
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2017 ਦੇ ਚੋਣ ਪ੍ਰਚਾਰ ਦੌਰਾਨ ਹੋਏ ਮੌੜ ਬੰਬ ਧਮਾਕੇ ਦੀ ਜਾਂਚ ਕਰ ਰਹੇ ਤਫਤੀਸ਼ੀ ਅਫਸਰ ਦਾ ਪੰਜਾਬ ਪੁਲੀਸ ਦੇ ਮੁਖੀ ...
ਚੰਡੀਗੜ੍ਹ: ਮੌੜ ਬੰਬ ਧਮਾਕਾ ਕੇਸ ਵਿਚ ਪੰਜਾਬ ਪੁਲਿਸ ਦੇ ਕਾਉਂਟਰ ਇੰਟੈਲੀਜੈਂਸ ਵਿੰਗ ਦੀ ਖਾਸ ਜਾਂਚ ਟੀਮ (ਐਸ.ਆਈ.ਟੀ) ਨੇ ਇਕ ਹੋਰ ਡੇਰਾ ਸਿਰਸਾ ਨਾਲ ਸਬੰਧਿਤ ਵਿਅਕਤੀ ...
ਮੀਡੀਆ ਦੀਆਂ ਖ਼ਬਰਾਂ ਮੁਤਾਬਕ ਮੌੜ ਮੰਡੀ 'ਚ ਹੋਏ ਦੋਹਰੇ ਧਮਾਕਿਆਂ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 6 ਹੋ ਗਈ ਹੈ। ਮਰਨ ਵਾਲਿਆਂ 'ਚ ਵਿਵਾਦਤ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਕਾਂਗਰਸੀ ਉਮੀਦਵਾਰ ਹਰਮਿੰਦਰ ਜੱਸੀ ਦੀ ਚੋਣਾਂ 'ਚ ਮਦਦ ਕਰਨ ਵਾਲਾ ਹਰਪਾਲ ਸਿੰਘ (40), ਅਸ਼ੋਕ ਕੁਮਾਰ (35) ਅਤੇ ਉਸਦੀ ਪੁੱਤਰੀ ਬਰਖਾ ਰਾਣੀ(7), ਸੌਰਵ ਸਿੰਗਲਾ (13), ਰਿਪਨਦੀਪ ਸਿੰਘ (9) ਅਤੇ ਜਪ ਸਿਮਰਨ ਸਿੰਘ (26) ਸ਼ਾਮਲ ਹਨ। ਧਮਾਕੇ 'ਚ ਮਾਰੇ ਗਏ ਲੋਕਾਂ ਦੇ ਸ਼ੋਕ 'ਚ ਬੁੱਧਵਾਰ (1 ਫਰਵਰੀ) ਨੂੰ ਮੌੜ ਮੰਡੀ ਦੇ ਸਾਰੇ ਕਾਰੋਬਾਰ ਬੰਦ ਰਹੇ।
ਆਮ ਆਦਮੀ ਪਾਰਟੀ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਉਪ ਮੁੱਖਮੰਤਰੀ ਸੁਖਬੀਰ ਬਾਦਲ ਨੂੰ ਸਿੱਧੇ ਤੌਰ ਉਤੇ ਮੌੜ ਬੰਬ ਧਮਾਕੇ ਅਤੇ ਬੇਅਦਬੀ ਦੀਆਂ ਲੜੀਵਾਰ ਘਟਨਾਵਾਂ ਲਈ ਦੋਸ਼ੀ ਠਹਿਰਾਇਆ ਅਤੇ ਸ਼ਾਂਤੀਪੂਰਨ ਚੋਣ ਲਈ ਉਸਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ।
ਬਠਿੰਡਾ ਜਿਲ੍ਹੇ ਵਿਚ ਮੌੜ ਮੰਡੀ ਵਿਖੇ ਮੰਗਲਵਾਰ ਰਾਤ 8:30 ਵਜੇ ਕਰੀਬ ਇਕ ਮਾਰੂਤੀ ਕਾਰ 800 ਨੰਬਰ ਪੀ.ਬੀ.-03.8974 ਵਿਚ ਭੇਦਭਰੀ ਹਾਲਤ 'ਚ ਬੰਬ ਧਮਾਕਾ ਹੋਣ ਦੇ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਲੋਕ ਜ਼ਖਮੀ ਹੋ ਗਏ। ਘਟਨਾ ਦੇ ਨੇੜੇ ਮੌਜੂਦ ਲੋਕਾਂ ਨੇ ਦੱਸਿਆ ਕਿ ਟਰੱਕ ਯੂਨੀਅਨ ਮੌੜ ਦਫ਼ਤਰ ਦੇ ਨੇੜੇ ਕਾਂਗਰਸੀ ਉਮੀਦਵਾਰ ਹਰਮਿੰਦਰ ਜੱਸੀ ਜੋ ਕਿ ਵਿਵਾਦਤ ਡੇਰਾ ਸਿਰਸਾ ਮੁਖੀ ਦੇ ਕੁੜਮ ਹੈ, ਦਾ ਰੋਡ ਸ਼ੋਅ ਅਜੇ ਸਮਾਪਤ ਹੀ ਹੋਇਆ ਸੀ, ਕਿ ਜੱਸੀ ਜਦੋਂ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਮਿਲੇ ਆਪਣੇ ਸੁਰੱਖਿਆ ਬਲਾਂ ਸਮੇਤ ਜਿਉਂ ਹੀ ਰੋਡ ਸ਼ੋਅ ਤੋਂ ਬਾਹਰ ਨਿਕਲੇ ਤਾਂ ਰਸਤੇ 'ਚ ਖੜ੍ਹੀ ਮਾਰੂਤੀ ਕਾਰ ਵਿਚ ਜ਼ੋਰਦਾਰ ਧਮਾਕਾ ਹੋਇਆ।