ਨਾਗਪੁਰ: ਮਹਾਰਾਸ਼ਟਰ ਵਿਚ ਅੱਜ ਭਾਰਤੀ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਹੋਏ ਮੁਕਾਬਲੇ ਵਿਚ 14 ਨਕਸਲੀਆਂ ਦੀ ਮੌਤ ਦੀ ਖਬਰ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਮੁਕਾਬਲਾ ...
ਅੱਜ ਸੋਮਵਾਰ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਤ ਮਾਓਵਾਦੀਆਂ ਦੇ ਹਮਲੇ 'ਤ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐਫ.) ਦੇ 24 ਨੀਮ ਫੌਜੀ ਮਾਰੇ ਗਏ ਹਨ ਅਤੇ 6 ਹੋਰ ਜ਼ਖਮੀ ਹੋ ਗਏ ਹਨ।
2014 'ਚ ਮਾਓਵਾਦੀਆਂ ਨਾਲ ਸਬੰਧ ਰੱਖਣ ਦੇ ਸਬੰਧ 'ਚ ਗ੍ਰਿਫਤਾਰ ਹੋਏ ਪ੍ਰੋਫੈਸਰ ਜੀ.ਐਨ. ਸਾਈਬਾਬਾ ਨੂੰ ਇਸ ਮਾਮਲੇ 'ਚ ਗੜ੍ਹਚਿਰੌਲੀ ਸੈਸ਼ਨਸ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ। ਕੋਰਟ ਨੇ ਉਨ੍ਹਾਂ ਨੂੰ ਅਤੇ ਤਿੰਨ ਹੋਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਜ਼ਿਕਰਯੋਗ ਹੈ ਕਿ 9 ਮਈ, 2014 ਨੂੰ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੀ.ਐਨ. ਸਾਈਬਾਬਾ ਨੂੰ ਮਾਓਵਾਦੀਆਂ ਨਾਲ ਸਬੰਧ ਰੱਖਣ ਦੇ ਦੋਸ਼ 'ਚ ਮਹਾਂਰਾਸ਼ਟਰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਦੀ ਗ੍ਰਿਫਤਾਰੀ ਵੇਲੇ ਪੁਲਿਸ ਨੇ ਇਹ ਦਾਅਵਾ ਕੀਤਾ ਸੀ ਕਿ ਸਾਈਬਾਬਾ ਨੂੰ ਪਾਬੰਦੀਸ਼ੁਦਾ ਜਥੇਬੰਦੀ ਭਾਰਤੀ ਕਮਿਊਨਿਸਟ ਪਾਰਟੀ-ਮਾਓਵਾਦੀ ਦਾ ਮੈਂਬਰ ਹੋਣ, ਉਨ੍ਹਾਂ ਲੋਕਾਂ ਨੂੰ ਸਮਾਨ ਉਪਲੱਭਧ ਕਰਵਾਉਣ ਅਤੇ ਭਰਤੀ ਕਰਨ ਦੇ ਦੋਸ਼ 'ਚ ਫੜ੍ਹਿਆ ਗਿਆ ਸੀ।
ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ ਦੀ ਸਰਹੱਦ ਦੇ ਨੇੜੇ ਮਾਓਵਾਦੀਆਂ ਦੇ ਹਮਲੇ 'ਚ ਸੱਤ ਪੁਲਿਸ ਵਾਲਿਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਕਰਮਚਾਰੀਆਂ ਦੀ ਇਕ ਇਕਾਈ ਟ੍ਰੇਨਿੰਗ ਲਈ ਕੋਰਾਪੁਟ ਤੋਂ ਕਟਕ ਜਾ ਰਹੀ ਸੀ।
ਅੱਜ ਓਡੀਸ਼ਾ ਦੇ ਬਰਹਮਪੁਰ 'ਚ ਸੁਰੱਖਿਆਬਲਾਂ ਨੇ ਅੱਜ ਸਿਖਰ ਮਾਓਵਾਦੀ ਕਮਾਂਡਰ ਸਬਿਆਸਾਚੀ ਪਾਂਡਾ ਨੂੰ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਨਕਸਲੀ ਨੇਤਾ ਨੂੰ ਸੁਰੱਖਿਆ ਏਜੰਸੀਆਂ ਨੂੰ ਉਸ ਦੀਆਂ ਗਤੀਵਿਧੀਆਂ ਬਾਰੇ 'ਚ ਖ਼ਬਰਾਂ ਮਿਲਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ।