ਮੌਜੂਦਾ ਸਿੱਖ ਰਾਜਨੀਤੀ ਵਿਚ ਆਈ ਗਿਰਾਵਟ ਅਤੇ ਵੋਟ ਰਾਜਨੀਤੀ ਵਾਲੀਆਂ ਪਾਰਟੀਆਂ ਤੇ ਇਹਨਾਂ ਦੇ ਆਗੂਆਂ ਦੇ ਢਿੱਲੇ ਪਹਿਰੇ ਕਾਰਨ ਤਖ਼ਤ ਸਾਹਿਬਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਾਖ ਵਿਚ ਆਈ ਗਿਰਾਵਟ ਉਪਰ ਵਿਚਾਰ ਹੋਈ।
ਨੀਸਾਣਿ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਅਤੇ ਮਲਕੀਤ ਸਿੰਘ ਭਵਾਨੀਗੜ੍ਹ ਵੱਲੋਂ ਲਿਖੀ ਕਿਤਾਬ ‘ਸ਼ਹੀਦਨਾਮਾ (ਆਲੋਅਰਖ ਦੇ ਸ਼ਹੀਦ)’ 29 ਅਗਸਤ ਨੂੰ ਸੰਗਰੂਰ ਜਿਲ੍ਹੇ ਦੇ ਬਲਾਕ ਭਵਾਨੀਗੜ੍ਹ ਦੇ ਪਿੰਡ ਆਲੋਅਰਖ ਵਿਖੇ ਜਾਰੀ ਕੀਤੀ ਜਾਵੇਗੀ।
ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ ਦਾ ਜਨਮ 22 ਮਾਰਚ 1893 ਨੂੰ ਪਿੰਡ ਰੱਕੜਾਂ ਬੇਟ, ਥਾਣਾ ਬਲਾਚੌਰ, ਜਿਲ੍ਹਾ ਨਵਾਂਸ਼ਹਿਰ (ਪਹਿਲਾਂ ਹੁਸ਼ਿਆਰਪੁਰ) ਵਿਖੇ ਹੋਇਆ। 12ਵੀਂ ਪਾਸ ਕਰਨ ਉਪਰੰਤ ਉਹ ਸੰਨ 1912 ਵਿੱਚ ਰਸਾਲਾ ਨੰਬਰ 4 ਹਡਸਨ ਹੌਰਸ ਵਿੱਚ ਬਤੌਰ ਕਲਰਕ ਭਰਤੀ ਹੋ ਗਏ। ਉਦੋਂ ਹੀ ਉਹਨਾਂ ਨੇ ਖੰਡੇ ਬਾਟੇ ਦੀ ਪਾਹੁਲ ਛਕੀ। ਇਕ ਸਾਲ ਬਾਅਦ ਉਹਨਾਂ ਨੂੰ ਰਸਾਲੇ ਦਾ ਦਫ਼ੇਦਾਰ ਨਿਯੁਕਤ ਕਰ ਦਿੱਤਾ ਗਿਆ। ਉੱਥੋਂ ਇੱਕ ਪਸਤੌਲ, ਕੁਝ ਬੰਬ, ਹੈੰਡਗ੍ਰਨੇਡ ਅਤੇ ਇੱਕ ਰਾਇਫ਼ਲ ਪ੍ਰਾਪਤ ਕਰ ਕੇ ਉਹਨਾਂ ਨੇ ਆਪਣੇ ਘਰ ਵਿੱਚ ਦੱਬ ਲਏ ਅਤੇ ਕੁਝ ਸਮੇਂ ਬਾਅਦ ਨੌਕਰੀ ਛੱਡ ਦਿੱਤੀ। ਫਿਰ ਕੁਝ ਸਮਾਂ ਖੇਤੀ ਕੀਤੀ ਫਿਰ 2/22 ਪੰਜਾਬੀ ਰੈਜਮੈਂਟ ਵਿੱਚ ਭਰਤੀ ਹੋਏ ਪਰ ਛੇਤੀ ਹੀ ਉਹ ਨੌਕਰੀ ਵੀ ਛੱਡ ਦਿੱਤੀ।
ਇਹ ਇਕੱਤਰਤਾ ਕਾਨਫਰੰਸ ਜਾਂ ਰੈਲੀ ਜਾਂ ਮੌਜੂਦਾ ਪ੍ਰਚਲਤ ਇਕੱਠਾਂ ਦੀ ਤਰ੍ਹਾਂ ਨਹੀਂ ਸੀ, ਬਲਕਿ ਇਸਦੀ ਸਾਰੀ ਕਾਰਵਾਈ ਸਿੱਖਾਂ ਦੇ ਫੈਸਲੇ ਕਰਨ ਦੀ ਪੁਰਾਤਨ ਰਵਾਇਤ ਗੁਰਮਤਾ ਵਿਧੀ ਦੇ ਬਹੁਤ ਨੇੜੇ ਦੀ ਮਹਿਸੂਸ ਹੋਈ।
ਸਿੱਖ ਜਥਾ ਮਾਲਵਾ ਵੱਲੋਂ ਭਵਾਨੀਗੜ੍ਹ ਦੀ ਸੰਗਤ ਅਤੇ ਗੁਰਦੁਆਰਾ ਸਾਹਿਬ ਪਾਤਿਸਾਹੀ ਨੌਵੀਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ (ਭਵਾਨੀਗੜ੍ਹ) ਵਿਖੇ ਤੀਜਾ ਘੱਲੂਘਾਰਾ ਜੂਨ ੧੯੮੪ ਦੇ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।
ਫਿਕਰਾਂ ਦੀ ਦਲਦਲ ਵਿੱਚ ਬਾਬਾ ਕਦ ਉੱਗਣਾ ਸੋਹਣੇ ਕਮਲਾਂ ਨੇ,
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਿੱਖ ਲਈ ਸਭ ਤੋਂ ਵੱਧ ਅਹਿਮ ਹੈ। ਪਰ ਬੀਤੇ ਸਮੇਂ ਦੌਰਾਨ ਗੁਰੂ ਸਾਹਿਬ ਦੇ ਅਦਬ ਵਿਚ ਖਲਲ ਪਾਉਣ ਦੀਆਂ ਘਟਨਾਵਾਂ ਵਾਰ-ਵਾਰ ਵਾਪਰ ਰਹੀਆਂ ਹਨ।
ਪੰਥ ਸੇਵਕ ਸਖਸ਼ੀਅਤਾਂ ਵੱਲੋਂ ਆਉਂਦੇ ਮੀਰੀ ਪੀਰੀ ਦਿਵਸ ਉੱਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਿੱਤੇ ‘ਵਿਸ਼ਵ ਸਿੱਖ ਇਕੱਤਰਤਾ’ ਦੇ ਸੱਦੇ ਤਹਿਤ ਸਥਾਨਕ ਗੁਰ-ਸੰਗਤ, ਖਾਲਸਾ ਪੰਥ ਦੇ ਜਥਿਆਂ, ਸੰਪਰਦਾਵਾਂ, ਸਖਸੀਅਤਾਂ ਅਤੇ ਪੰਥ ਸੇਵਕਾਂ ਨਾਲ ਤਾਲਮੇਲ ਤੇ ਮੁਲਾਕਾਤਾਂ ਦੇ ਸਿਲਸਿਲੇ ਤਹਿਤ ਅੱਜ ਸੰਗਰੂਰ ਵਿਖੇ ਇਕ ਇਕੱਤਰਤਾ ਹੋਈ।
ਸਿੱਖ ਜਥਾ ਮਾਲਵਾ ਦੇ ਉੱਦਮ ਅਤੇ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਹਿਯੋਗ ਸਦਕਾ ਅੱਜ ਗੁਰਦੁਆਰਾ ਅਕਾਲ ਬੁੰਗਾ ਮਸਤੂਆਣਾ ਸਾਹਿਬ ਵਿਖੇ ਸੰਤ ਅਤਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।
ਪੰਥ ਸੇਵਕ ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰੈਣ ਸਿੰਘ ਚੌੜਾ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੰਜੀਆ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਅਮਰੀਕ ਸਿੰਘ ਈਸੜੂ, ਭਾਈ ਸੁਖਦੇਵ ਸਿੰਘ ਡੋਡ ਅਤੇ ਭਾਈ ਮਨਜੀਤ ਸਿੰਘ ਫਗਵਾੜਾ ਦੇ ਸੱਦੇ ਉੱਤੇ ਸਿੱਖ ਪ੍ਰਚਾਰਕਾਂ ਦੀ ਵਿਚਾਰ ਗੋਸ਼ਟਿ ੧੯ ਫਰਵਰੀ ਨੂੰ ਗੁਰਦੁਆਰਾ ਸ੍ਰੀ ਥੜਾ ਸਾਹਿਬ (ਪਾਤਸਾਹੀ ੬ਵੀਂ), ਇਆਲੀ ਕਲਾਂ ਵਿਖੇ ਹੋਈ।
Next Page »