ਸਤਾਰਵੀਂ ਅਠਾਰ੍ਹਵੀਂ ਸਦੀ ਦੇ ਹਿੰਦੁਸਤਾਨ ਦੇ ਸ਼ਹਿਨਸ਼ਾਹ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਫਰਨਾਮਾ ਪੜ੍ਹਣ ਤੋਂ ਬਾਅਦ ਸਿੱਧੇ ਅਸਿੱਧੇ ਤੌਰ 'ਤੇ ਗੁਰੂ ਗੋਬਿੰਦ ਸਿੰਘ ਦੇ ਪੈਗੰਬਰੀ ਜ਼ਲਾਲ ਤੋਂ ਭੈਭੀਤ ਹੋ ਗਿਆ ਸੀ। ਇਸ ਕਰਕੇ ਹੀ ਉਸਨੇ ਗੁਰੂ ਸਾਹਿਬ ਨੂੰ ਮਿਲਣ ਦੀ ਖਾਹਿਸ਼ ਪ੍ਰਗਟ ਕੀਤੀ ਸੀ ਅਤੇ ਆਪਣੇ ਅਹਿਲਕਾਰਾਂ ਨੂੰ ਫੁਰਮਾਣ ਜਾਰੀ ਕੀਤੇ ਸਨ ਕਿ ਗੁਰੂ ਗੋਬਿੰਦ ਸਿੰਘ ਨੂੰ ਸਾਡੇ ਮਿਲਣ ਆਣ ਸਮੇਂ ਕਿਤੇ ਵੀ ਰੋਕਿਆ ਨਾ ਜਾਵੇ। ਗੁਰੂ ਗੋਬਿੰਦ ਸਿੰਘ ਜੀ ਅਜੇ ਰਸਤੇ ਵਿੱਚ ਹੀ ਸਨ ਕਿ ਅੰਰੰਗਜ਼ੇਬ ਦੀ ਮੌਤ ਹੋ ਗਈ ਅਤੇ ਇਤਿਹਾਸ ਗਵਾਹ ਹੈ ਕਿ ਉਸ ਨੇ ਮਰਨ ਤੋਂ ਪਹਿਲਾਂ ਸ਼ਿਕੱਸ਼ਤਨਾਮਾ ਵੀ ਲਿਖਿਆ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਜਦੋਂ ਉਸ ਦੇ ਪੁੱਤਰਾਂ ਵਿਚਕਾਰ ਰਾਜ ਗੱਦੀ ਲਈ ਲੜਾਈ ਸ਼ੁਰੂ ਹੋਈ ਤਾਂ ਗੁਰੂ ਸਾਹਿਬ ਨੇ ਔਰੰਗਜ਼ੇਬ ਦੇ ਵਡੇ ਪੁੱਤਰ ਬਹਾਦਰਸ਼ਾਹ ਦੀ ਬੇਨਤੀ ਮੰਨ ਕੇ ਉਸ ਦੀ ਮਦਦ ਕੀਤੀ ਤੇ ਉਸ ਨੂੰ ਰਾਜ ਗੱਦੀ 'ਤੇ ਬਹਾਲਿਆ, ਇਹ ਵੀ ਗੁਰੂ ਗੋਬਿੰਦ ਸਿੰਘ ਦਾ ਪੈਗੰਬਰੀ ਅਮਲ ਸੀ ਕਿਉਂਕਿ ਜਿਸ ਔਰੰਗਜ਼ੇਬ ਦੇ ਪੜਦਾਦੇ ਜਹਾਂਗੀਰ ਨੇ ਗੁਰੂ ਸਾਹਿਬ ਦੇ ਪੜਦਾਦੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ, ਅਤੇ ਜਿਸ ਔਰੰਗਜ਼ੇਬ ਨੇ ਗੁਰੂ ਸਾਹਿਬ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਵਾਇਆ ਅਤੇ ਜਿਸ ਔਰੰਗਜ਼ੇਬ ਨੇ ਗੁਰੂ ਸਾਹਿਬ ਦੇ 6 ਤੋਂ 8 ਸਾਲ ਦੇ ਸਾਹਿਬਜ਼ਾਦਿਆਂ ਨੂੰ ਬਿਨਾ ਕਿਸੇ ਕਾਰਣ ਇਸ ਕਰਕੇ ਸ਼ਹੀਦ ਕਰਵਾਇਆ ਕਿ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬਜ਼ਾਦੇ ਹਨ ਅਤੇ ਜਿਸ ਔਰੰਗਜ਼ੇਬ ਨੇ ਬੁਤ ਪੂਜ ਪਹਾੜੀਆਂ ਦੀ ਮਦਦ ਕਰਨ ਲਈ ਕੁਰਾਨ ਦੀਆਂ ਝੂਠੀਆਂ ਕਸਮਾਂ ਖਾ ਕੇ ਅਨੰਦਪੁਰ ਦਾ ਕਿਲ੍ਹਾ ਖਾਲੀ ਕਰਵਾਇਆ, ਕਸਮਾਂ ਤੋੜ ਕੇ ਦਸ ਲੱਖ ਫੌਜ ਦੀ ਮਦਦ ਨਾਲ ਚਮਕੌਰ ਦੀ ਗੜ੍ਹੀ ਵਿੱਚੋਂ ਗੁਰੂ ਸਾਹਿਬ ਨੂੰ ਜੀਂਊਂਦਾ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਸੀ।
ਦੇਸ਼ਾਂ ਵਿਦੇਸ਼ਾਂ ਵਿੱਚ ਫੈਲੀ ਹੋਈ ਸਤਿਗੁਰੂ ਨਾਨਕ ਸਾਹਿਬ ਦੀ ਨਾਦੀ ਸੰਤਾਨ ‘ਖਾਲਸਾ ਪੰਥ’ ਭਾਵ ਸਿੱਖ ਕੌਮ ਦਸੰਬਰ ਦੇ ਮਹੀਨੇ ਨੂੰ ਸਫਰ-ਏ-ਸ਼ਹਾਦਤ ਦੇ ਮਹੀਨੇ ਵਜੋਂ ਮਨਾਉਂਦੀ ਹੈ।
ਸਿੱਖ ਪੰਥ ਦੀ ਸਰਬਉੱਚ ਸੰਸਥਾ ਸ੍ਰੀ ਅਕਾਲ ਤੱਖਤ ਸਾਹਿਬ ਤੇ ਸ਼੍ਰੋਮਣੀ ਅਕਾਲੀ ਦਲ ਦੇ ਰਾਹੀਂ ਆਰ. ਐਸ. ਐਸ. ਦਾ ਦਬਾਅ ਇੰਨਾ ਵੱਧ ਗਿਆ ਹੈ ਕਿ ਉਹ ਸਿੱਖ ਪੰਥ ਦੇ ਮੁੱਦੇ ਮਸਲਿਆਂ ਨੂੰ ਹੱਲ ਕਰਨ ਦੀ ਬਜਾਇ ਸਿੱਖ ਪੰਥ ਦੀਆਂ ਪ੍ਰੰਪਰਾਵਾਂ ਅਤੇ ਅਕਾਲ ਤੱਖਤ ਦੀ ਸਰਬਉੱਚਤਾ ਦੀ ਅਹਿਮੀਅਤ ਨੂੰ ਖੋਰਾ ਲਾ ਰਹੇ ਹਨ।
ਯੂ.ਕੇ. ਦੇ ਸ਼ਹਿਰ ਡਰਬੀ ਤੋਂ ਛਪਦੇ ਪੰਜਾਬੀ ਵੀਕਲੀ 27-10-2016 ਦੇ ਅੰਕ ਸਫਾ 9 ਤੇ ਇਕ ਖਬਰ ਛਪੀ ਹੈ ਜਿਸ ਦਾ ਸਿਰਲੇਖ ਹੈ ‘ਮੋਦੀ ਨੂੰ ਵਿਸ਼ਨੂੰ ਦੇ ਅਵਤਾਰ ਦੇ ਰੂਪ ਵਿੱਚ ਦੁਸਹਿਰੇ ਵਾਲੇ ਦਿਨ ਸੁਦਰਸ਼ਨ ਚੱਕਰ ਨਾਲ ਸ਼ਿੰਗਾਰਿਆ ਗਿਆ’ ਇਸ ਖਬਰ ਦਾ ਸਾਰ ਅੰਸ਼ ਹੈ ਕਿ ਲਖਨਊ ਵਿਖੇ ਦੁਸਹਿਰੇ ਦੀ ਰਸਮ ਸਮੇਂ ਮੋਦੀ ਦੇ ਹੱਥ 'ਤੇ ਬਨਾਉਟੀ ਬਾਂਹ ਚੜ੍ਹਾਈ ਗਈ, ਜਿਸ ਦੇ ਉਪਰ ਸੁਦਰਸ਼ਨ ਚੱਕਰ ਸੀ। ਭਗਵਾਨ ਰਾਮ ਨੂੰ ਹਿੰਦੂਆਂ ਵਲੋਂ ਤ੍ਰੇਤਾ ਜੁਗ ਦਾ ਅਵਤਾਰ ਮੰਨਿਆ ਜਾਂਦਾ ਹੈ ਜਦੋਂ ਕਿ ਭਗਵਾਨ ਕ੍ਰਿਸ਼ਨ ਨੂੰ ਦੁਆਪੁਰ ਜੁਗ ਦਾ ਅਵਤਾਰ ਮੰਨਿਆਂ ਜਾਂਦਾ ਹੈ, ਤੀਰ ਕਮਾਨ ਰਾਮ ਜੀ ਦਾ ਹਥਿਆਰ ਹੈ ਜਦੋਂ ਕਿ ਸੁਦਰਸ਼ਨ ਚੱਕਰ ਸ੍ਰੀ ਕ੍ਰਿਸ਼ਨ ਜੀ ਦਾ ਹਥਿਆਰ ਹੈ ਮੋਦੀ ਨੂੰ ਵਿਸ਼ੇਸ਼ ਰੂਪ ਵਿਚ ਤੀਰ ਕਮਾਨ ਵੀ ਭੇਟਾ ਕੀਤਾ ਗਿਆ, ਜਿਸ ਨਾਲ ਉਸ ਨੇ ਨਿਸ਼ਾਨਾ ਵਿਨ੍ਹ ਕੇ ਤੀਰ ਚਲਾਇਆ ਭਾਵੇਂ ਕਿ ਤੀਰ ਅੱਗੇ ਜਾਣ ਦੀ ਬਜਾਏ ਥਾਂ ਹੀ ਹੇਠਾਂ ਡਿੱਗ ਪਿਆ। ਇਸ ਤਰ੍ਹਾਂ ਮੋਦੀ ਜੀ ਦੁਸਹਿਰੇ ਵਾਲੇ ਦਿਨ ਰਾਮ ਤੇ ਕ੍ਰਿਸ਼ਨ ਦੋਹਾਂ ਅਵਤਾਰਾਂ ਦੇ ਅਵਤਾਰ ਗਰਦਾਨੇ ਗਏ। ਮੋਦੀ ਦੀਆਂ ਸਭਾਵਾਂ ਵਿੱਚ ਹਰਿ ਹਰਿ ਮੋਦੀ ਦੇ ਨਾਹਰੇ ਲਾਏ ਜਾਂਦੇ ਹਨ, ਜਦੋਂ ਕਿ ਹਿੰਦੂ ਧਰਮ ਵਿੱਚ ਹਰਿ ਹਰਿ ਮਹਾਂਦੇਵ ਦਾ ਨਾਹਰਾ ਹੈ। ਮਹਾਂ ਦੇਵ ਸ਼ਿਵਜੀ ਦਾ ਨਾਂ ਹੈ ਸੋ ਮੋਦੀ ਹੁਣ ਤ੍ਰੈ ਕਾਲ ਦਰਸ਼ੀ ਸ਼ਿਵ ਤੇ ਤ੍ਰੇਤਾ ਦੁਆਪੁਰ ਦੇ ਅਵਤਾਰ ਰਾਮ ਤੇ ਕ੍ਰਿਸ਼ਨ ਜੀ ਦੇ ਸਭ ਅਵਤਾਰਾਂ ਦਾ ਨੁਮਾਇੰਦਾ ਅਵਤਾਰ ਹੈ।’