ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਸ. ਖੁਸ਼ਹਾਲ ਸਿੰਘ ਨੇ ਪੈ੍ਰਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਸਿੱਖਾਂ ਕੋਲੋਂ ਰਾਜਸੀ ਤਾਕਤ ਹਾਸਲ ਕਰਕੇ, ਮੁੜ ਸਿੱਖਾਂ ਨੂੰ ਹੀ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਬਣੀਆਂ ਸਰਕਾਰਾਂ ਮੌਕੇ ਇਕ ਦਰਜਨ ਅਜਿਹੇ ਗੋਲੀ ਕਾਂਡ ਵਾਪਰੇ ਜਿਨ੍ਹਾਂ 'ਚ ਦਰਜਨਾਂ ਹੀ ਬੇਕਸੂਰ ਸਿੱਖਾਂ ਨੂੰ ਆਪਣੀਆਂ ਕੀਮਤੀ ਜਾਨਾਂ ਗਵਾਉਣੀਆਂ ਪਈਆਂ।
ਲੁਧਿਆਣਾ (11 ਦਸੰਬਰ, 2009): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਲੁਧਿਆਣਾ ਵਿਖੇ ਸਿੱਖਾਂ ਉੱਤੇ ਗੋਲੀ ਚਲਾ ਕੇ ਇੱਕ ਸਿੰਘ, ਭਾਈ ਦਰਸ਼ਨ ਸਿੰਘ, ਨੂੰ ਸ਼ਹੀਦ ਕਰਨ ਲਈ ਪੰਜਾਬ ਸਰਕਾਰ ਅਤੇ ਲੁਧਿਆਣਾ ਪ੍ਰਸ਼ਾਸਨ ਨੂੰ ਦੋਸ਼ੀ ਠਹਿਰਾਇਆ ਹੈ ਅਤੇ ਸਮੂਹ ਪੰਥਕ ਜਥੇਬੰਦੀਆਂ ਨੂੰ ਇਸ ਮਸਲੇ ਬਾਰੇ ਸਾਂਝੀ ਰਣਨੀਤੀ ਅਖਤਿਆਰ ਕਰਨ ਦੀ ਪੁਰਜ਼ੋਰ ਬੇਨਤੀ ਕੀਤੀ ਹੈ।
ਆਕਲੈਂਡ (7 ਦਸੰਬਰ, 2009 - ਹਰਜਿੰਦਰ ਸਿੰਘ ਬਸਿਆਲਾ)-ਸੁਪਰੀਮ ਸਿੱਖ ਕੌਂਸਿਲ ਨਿਊਜ਼ੀਲੈਂਡ ਵੱਲੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਪਿਛਲੇ ਦਿਨੀਂ ਲੁਧਿਆਣਾ ਵਿਖੇ ਆਸ਼ੂਤੋਸ਼ ਦੇ ਸਮਾਗਮ ਨੂੰ ਰੋਕਣ ਵੇਲੇ ਬੇਕਸੂਰ ਸਿੱਖਾਂ ਉੱਤੇ ਪੁਲਿਸ ਵੱਲੋਂ ਚਲਾਈ ਗੋਲੀ ਦੀ ਸਖਤ ਨਿਖੇਧੀ ਕੀਤੀ ਹੈ ਅਤੇ ਮਾਰੇ ਸਿੱਖ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ ਹੈ।
ਲੁਧਿਆਣਾ (6 ਦਸੰਬਰ, 2009): ਬੀਤੇ ਦਿਨ ਲੁਧਿਆਣਾ ਵਿਖੇ ਪੁਲਿਸ ਵੱਲੋਂ ਗੋਲੀ ਮਾਰ ਕੇ ਸ਼ਹੀਦ ਕੀਤੇ ਗਏ ਭਾਈ ਦਰਸ਼ਨ ਸਿੰਘ ਦਾ ਉਨ੍ਹਾਂ ਦੇ ਪਿੰਡ ਲੋਹਾਰਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਲੁਧਿਆਣਾ (6 ਦਸੰਬਰ, 2009): ਕੱਲ ਲੁਧਿਆਣਾ ਵਿਖੇ ਇੱਕ ਦੇਹਧਾਰੀ ਪਾਖੰਡੀ ਆਸ਼ੂਤੋਸ਼ ਦੇ ਸਮਾਗਮ ਰੋਕਣ ਦੇ ਯਤਨਾਂ ਤਹਿਤ ਪੁਲਿਸ ਦੀ ਗੋਲੀ ਦਾ ਨਿਸ਼ਾਨਾ ਬਣੇ ਭਾਈ ਦਰਸ਼ਨ ਸਿੰਘ ਵਾਸੀ ਪਿੰਡ ਲੋਹਾਰਾ ਨੇੜੇ ਲੁਧਿਆਣਾ ਦਾ ਅੰਤਿਮ ਸੰਸਕਾਰ ਅੱਜ ਕੀਤਾ ਜਾਵੇਗਾ। ਇਸ ਮੌਕੇ ਸਿੱਖ ਆਗੂਆਂ, ਧਾਰਮਿਕ ਸ਼ਖਸੀਅਤਾਂ ਤੇ ਸਿੱਖ ਸੰਗਤ ਦੇ ਭਾਰੀ ਗਿਣਤੀ ਵਿੱਚ ਪਹੁੰਚਣ ਦੀ ਸੰਭਾਵਨਾ ਹੈ ਜਿਸ ਦੇ ਮੱਦੇ-ਨਜ਼ਰ ਪੁਲਿਸ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਹਨ।
ਜਦੋਂ ਵੀ ਪੰਜਾਬ ਅੰਦਰ ਅਖੌਤੀ 'ਕਾਲੀ ਦਲ ਦੀ ਸਰਕਾਰ ਆਈ ਹੈ ਸਿੱਖ ਵਿਰੋਧੀ ਡੇਰੇ ਵਧੇਰੇ ਪ੍ਰਫੁੱਲਤ ਹੋਏ ਹਨ। ਇਹ ਵੀਡੀਓ ਬਾਦਲ ਦੇ ਕਾਲੇ ਰਾਜ ਦਾ ਪਾਜ ਉਘੇੜਦੇ ਲੁਧਿਆਣਾ ਕਾਂਡ ਦੀਆਂ ਤਸਵੀਰਾਂ ਤੋਂ ਤਿਆਰ ਕੀਤੀ ਗਈ ਹੈ।
ਲੁਧਿਆਣਾ: ਜਦੋਂ ਬਾਦਲ ਸਰਕਾਰ ਦੀ ਪੁਲਿਸ ਲੁਧਿਆਣਾ ਵਿਖੇ ਸਿੱਖਾਂ ਦਾ ਖੂਨ ਵਹਾ ਰਹੀ ਸੀ ਉਸ ਸਮੇਂ ਬਾਦਲ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਗੁਰਦੋਖੀ ਆਸ਼ੂਤੋਸ਼ ਦੇ ਸਮਾਗਮਾਂ ਦਾ ਸਰਮਥਨ ਕਰਨ ਵਾਲੀ ਭਾਜਪਾ ਦੇ ਆਗੂਆਂ ਨਾਲ ਬੈਠ ਕੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਜਾਰੀ ਕਰਦੇ ਹੋਏ।
ਆਸ਼ੂਤੋਸ਼ ਪਾਖੰਡੀ ਦਾ 5 ਦਸੰਬਰ 2009 ਨੂੰ ਲੁਧਿਆਣਾ ਵਿਖੇ ਹੋ ਰਿਹਾ ਸਮਾਗਮ ਰੋਕਣ ਜਾ ਰਹੇ ਸਿੰਘਾਂ ਉੱਤੇ ਪੁਲਿਸ ਵੱਲੋਂ ਗੋਲੀ ਚਲਾ ਦਿੱਤੀ ਗਈ ਜਿਸ ਵਿੱਚ ਭਾਈ ਦਰਸ਼ਨ ਸਿੰਘ ਸ਼ਹੀਦ ਹੋ ਗਏ ਅਤੇ ਅਨੇਕਾਂ ਜਖਮੀ ਹੋਏ ਹਨ।
ਭਾਈ ਦਰਸ਼ਨ ਸਿੰਘ ਲੋਹਾਰਾ ਜੋ 5 ਦਸੰਬਰ 2009 ਨੂੰ ਬਾਦਲ ਸਰਕਾਰ ਦੀ ਸ਼ਹਿ ਤੇ ਲੁਧਿਆਣਸ ਵਿਖੇ ਹੋ ਰਹੇ ਆਸ਼ੂਤੋਸ਼ ਦੇ ਕੂੜ ਪ੍ਰਚਾਰ ਨੂੰ ਰੋਕਣ ਲੱਗਿਆਂ ਪੁਲਿਸ ਦੀ ਗੋਲੀ ਦਾ ਨਿਸ਼ਾਨਾ ਬਣੇ ਅਤੇ ਸ਼ਹੀਦ ਹੋ ਗਏ।