ਗੁਰੂ ਨਾਨਕ ਇੰਜੀਨੀਅਰਿੰਗ ਕਾਲਜ (ਲੁਧਿਆਣਾ) ਦੀ ਸੱਭਿਆਚਾਰਕ ਸੱਥ ਵੱਲੋਂ ਅਕਾਦਮਿਕ ਫੌਰਮ ਆਫ ਸਿੱਖ ਸਟੂਡੈਂਟਸ (ਚੰਡੀਗੜ੍ਹ) ਦੇ ਸਹਿਯੋਗ ਨਾਲ 'ਸਹਿਜੇ ਰਚਿਓ ਖਾਲਸਾ' ਵਿਸ਼ੇ ਉੱਤੇ ਇਕ ਵਿਚਾਰ-ਚਰਚਾ ਕਰਵਾਈ ਗਈ।
ਗੁਰੂ ਸਾਹਿਬਾਨਾਂ ਨੇ ਧਰਤ ਪੰਜਾਬ ਦੇ ਜਾਇਆ ਵਿਚ ਅਣਖ, ਦਲੇਰੀ ਦੇ ਅਜਿਹੇ ਬੀਜ ਬੀਜੇ ਹਨ ਜੋ ਸਾਲਾਂ ਜਾ ਸਦੀਆ ਬਾਅਦ ਵੀ ਧਰਤੀ ਦੀ ਕੁੱਖ ਵਿਚ ਪਏ ਗਰਕ ਨਹੀਂ ਹੁੰਦੇ ਤੇ ਜਦੋਂ ਗੁਰੂ ਮਿਹਰ ਦੀ ਅੰਮ੍ਰਿਤ ਰੂਪੀ ਬੂੰਦ ਇਨ੍ਹਾਂ ਤੱਕ ਪਹੁੰਚਦੀ ਹੈ ਤਾਂ ਸਿੱਖੀ ਦਾ ਬੂਟਾ ਧਰਤੀ ਦੀ ਹਿੱਕ ਚੀਰਕੇ ਬੜੇ ਜ਼ੋਰਾਵਰ ਤਰੀਕੇ ਨਾਲ ਪ੍ਰਗਟ ਹੋ ਜਾਂਦਾ ਹੈ ਤੇ ਵਧਦਾ ਫੁੱਲਣਾ ਤੇ ਭਰਪੂਰ ਫਲਦਾ ਹੈ। ਗੁਰੂ ਦੇ ਪਿਆਰੇ ਗੁਰਮੁਖਾਂ ਨੇ ਸਿੱਖ ਇਤਿਹਾਸ ਵਿਚ ਅਜਿਹੇ ਅਨੇਕਾਂ ਕਾਰਜ ਨੇਪਰੇ ਚਾੜੇ। ਜਿਨ੍ਹਾਂ ਵਿਚੋਂ ਗੁਰੂ ਨਦਰਿ ਦੇ ਪ੍ਰਤੱਖ ਦੀਦਾਰੇ ਹੁੰਦੇ ਹਨ।